ਮਾਲੇਰਕੋਟਲਾ ਵਿੱਚ ਆਇਆ 3 ਤਲਾਕ ਦਾ ਮਾਮਲਾ, ਪਤੀ ਨੇ ਪਤਨੀ ਨੂੰ 3 ਤਲਾਕ ਦਾ ਸੁਨੇਹਾ ਵਟਸਐਪ ਤੇ ਭੇਜਿਆ
ਪਤੀ ਖਿਲਾਫ ਐਫ.ਆਈ.ਆਰ ਦਰਜ ਕਰਵਾਉਣ ਦੀ ਮੰਗ ਲਈ ਮਹਿਲਾ ਹਾਈ ਕੋਰਟ ਪਹੁੰਚੀ
ਹਾਈ ਕੋਰਟ ਵਲੋਂ ਪੰਜਾਬ ਸਰਕਾਰ ਤੇ ਮਹਿਲਾ ਦੇ ਪਤੀ ਨੂੰ ਨੋਟਿਸ ਜਾਰੀ
ਦੇਸ਼ ਵਿਚ 3 ਤਲਾਕ ਨੂੰ ਪੂਰੀ ਤਰ੍ਹਾਂ ਰੋਕਣ ਲਈ ਕਾਨੂੰਨ ਬਣਾਇਆ ਗਿਆ ਹੈ, ਪਰੰਤੂ ਇਸ ਦਾ ਰੁਝਾਨ ਰੁਕਿਆ ਨਹੀਂ ਹੈ। ਅਜਿਹਾ ਹੀ ਇਕ ਮਾਮਲਾ ਮਾਲੇਰਕੋਟਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪਤੀ ਨੇ ਆਪਣੀ ਪਤਨੀ ਨੂੰ ਵਟਸਐਪ ਦੇ ਜ਼ਰੀਏ 3 ਤਲਾਕ ਦਾ ਟੈਕਸਟ ਭੇਜਿਆ। ਇਸ ਮਾਮਲੇ ਵਿੱਚ ਪੁਲਿਸ ਨੇ ਅਜੇ ਤੱਕ ਮਹਿਲਾ ਦੇ ਪਤੀ ਖਿਲਾਫ ਐਫ ਆਈ ਆਰ ਦਰਜ ਨਹੀਂ ਕੀਤੀ ਹੈ ।
।
ਹੁਣ ਇਸ ਮਹਿਲਾ ਨੇ 3 ਤਲਾਕ ਦੇਣ ਤੇ ਪਤੀ ਖਿਲਾਫ ਮੁਸਲਿਮ ਮਹਿਲਾ (ਪ੍ਰੋਟੈਕਸ਼ਨ ਓਫ ਰਾਈਟ ਆਨ ਮੈਰਿਜ ) ਐਕਟ -2019 ਦੀ ਧਾਰਾ 3 ਅਤੇ 4 ਤਹਿਤ ਉਸ ਦੇ ਪਤੀ ਨੂੰ 3 ਤਲਾਕ ਦੇਣ ਦੇ ਦੋਸ਼ ਹੇਠ ਐਫਆਈਆਰ ਦਰਜ ਕਰਵਾਉਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ‘ਤੇ ਹਾਈ ਕੋਰਟ ਨੇ ਮਹਿਲਾ ਦੇ ਪਤੀ ਦੇ ਨਾਲ ਨਾਲ ਪੰਜਾਬ ਦੇ ਕਾਨੂੰਨ ਅਤੇ ਨਿਆਂ ਵਿਭਾਗ ਦੇ ਸਕੱਤਰ, ਡੀ.ਜੀ.ਪੀ., ਸੰਗਰੂਰ ਦੇ ਐੱਸ.ਐੱਸ.ਪੀ. ਅਤੇ ਮਾਲੇਰਕੋਟਲਾ ਦੇ ਐਸ.ਐਚ.ਓ. ਨੂੰ ਨੋਟਿਸ ਜਾਰੀ ਕੀਤਾ ਹੈ ।
ਮਹਿਲਾ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਸ ਦੇ ਪਤੀ ਨੇ 20 ਜੂਨ ਨੂੰ ਸਵੇਰੇ 9 ਵਜੇ ਵਟਸਐਪ ‘ਤੇ ਮੈਸੇਜ ਕਰਕੇ ਉਸ ਨੂੰ ਤਿੰਨ ਵਾਰ ਤਲਾਕ ਲਿਖ ਕੇ ਤਲਾਕ ਦੇ ਦਿੱਤਾ ਅਤੇ ਇਸ ਦੇ ਨਾਲ ਇਕ ਮਹਿਲਾ ਦੇ ਨਾਲ ਮੈਰਿਜ ਦੀ ਫੋਟੋ ਵੀ ਭੇਜ ਦਿੱਤੀ ਹੈ ਅਤੇ ਦੱਸਿਆ ਹੈ ਹੁਣ ਉਸਨੇ ਉਸ ਮਹਿਲਾ ਨਾਲ ਵਿਆਹ ਕਰ ਲਿਆ ਹੈ ਅਤੇ ਵਿਆਹ ਦਾ ਸਰਟੀਫਿਕੇਟ ਵੀ ਭੇਜ ਦਿੱਤਾ ਹੈ ।
ਮਹਿਲਾ ਨੇ ਇਸ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਪੁਲਿਸ ਨੇ ਅਜੇ ਤੱਕ ਮਹਿਲਾ ਦੇ ਪਤੀ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਹੈ। ਆਖਰਕਾਰ ਮਹਿਲਾ ਨੇ ਹੁਣ ਆਪਣੇ ਪਤੀ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕਰਦਿਆਂ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ‘ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ’ ਮਹਿਲਾ ਦੇ ਪਤੀ ਨੂੰ ਨੋਟਿਸ ਜਾਰੀ ਕੀਤਾ ਹੈ।