ਪੰਜਾਬ

ਕਾਂਗਰਸ ਸੰਮੇਲਨ ਦੀਆਂ ਤਿਆਰੀਆਂ ਦੇ ਮੱਦੇਨਜਰ ਕਾਂਗਰਸੀ ਵਰਕਰਾਂ ਦੀ ਮੀਟਿੰਗ

ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ  ਇੰਚਾਰਜ ਰਾਜਸਥਾਨ ਕਾਂਗਰਸ  ਤੇ ਵਿਧਾਇਕ ਡੇਰਾ ਬਾਬਾ ਨਾਨਕ ਦੇ ਦਿਸਾ ਨਿਰਦੇਸਾਂ ਅਨੁਸਾਰ 11 ਫਰਵਰੀ ਦਿਨ ਐਤਵਾਰ ਨੂੰ  ਸਮਰਾਲਾ ਵਿਖੇ ਹੋ ਰਹੇ ਕਾਂਗਰਸ  ਵਰਕਰ ਸੰਮੇਲਨ ਜਿਸ ਨੂੰ ਆਲ ਇੰਡਿਆ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਮਲਿਕ ਅਰਜਨ  ਖੜਗੇ ਸੰਬੋਧਨ ਕਰਨ ਆ ਰਹੇ ਹਨ
ਉਸ ਸੰਮੇਲਨ ਦੀ ਤਿਆਰੀਆਂ ਲ‌ਈ ਅੱਜ ਹਲਕਾ ਡੇਰਾ ਬਾਬਾ  ਨਾਨਕ ਦੇ ਪਿੰਡ ਦਰਗਾਬਾਦ ਵਿਚ ਕਾਂਗਰਸੀ ਵਰਕਰਾਂ ਦੀ ਇਕ ਮੀਟਿੰਗ ਸਵਿੰਦਰ ਸਿੰਘ ਭੰਮਰਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਸਰਪੰਚ ਗੁਰਮੇਜ ਸਿੰਘ ਭੱਟੀ ਜਿਲਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਗੁਰਦਾਸਪੁਰ ਦੀ ਦੇਖ ਹੇਠ  ਵਿਚ ਹੋਈ   ਜਿਸ ਵਿਚ ਗੁਰਮੇਜ ਸਿੰਘ ਕੋਟਲੀ ਸੰਮਤੀ ਮੈਂਬਰ,ਅੰਗਰੇਜ ਸਿੰਘ ਲੱਡੂ ਸਾਬਕਾ ਸਰਪੰਚ  ਲੁਕਮਾਨੀਆ, ਪਲਵਿੰਦਰ ਸਿੰਘ ਆੜਤੀ,ਸੁੱਖ ਦਰਗਾਬਾਦ, ਲਖਬੀਰ ਸਿੰਘ,ਸੁਖਵਿੰਦਰ ਸਿੰਘ ਢਿੱਲੋਂ,ਸਰਬਜੀਤ ਸਿੰਘ ਸਰਪੰਚ ਕੁਹਾਲੀ  ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਸਾਮਿਲ  ਹੋਏ ਤੇ ਸਭ ਨੇ  ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਆਦੇਸਾਂ ਨੂੰ ਮੰਨਦੇ ਹੋਏ ਵੱਡੀ ਗਿਣਤੀ ਵਿਚ ਸਮਰਾਲਾ ਵਿਖੇ ਹੋ ਰਹੇ
ਕਾਂਗਰਸ ਵਰਕਰ ਸੰਮੇਲਨ ਵਿਚ ਜਾਣ ਦਾ ਫੈਸਲਾ ਕੀਤਾ ਮੀਡੀਆ ਨੂੰ ਇਹ ਜਾਣਕਾਰੀ ਰੰਧਾਵਾ ਸਾਹਿਬ ਦੇ ਪਰਿਵਾਰਿਕ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!