ਪੰਜਾਬ

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਚਾਚਾ ਭਗਵਾਨ ਦਾਸ ਸਿੰਗਲਾ ਸਮੇਤ ਵੱਖ-ਵੱਖ ਸ਼ਖਸੀਅਤਾਂ ‘ਆਪ’ ਵਿੱਚ ਸ਼ਾਮਲ

…ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਪ੍ਰਭਾਵਿਤ ਹੋ ਕੇ ਲੋਕ ‘ਆਪ’ ਵਿੱਚ ਹੋ ਰਹੇ ਨੇ ਸ਼ਾਮਲ : ਜਰਨੈਲ ਸਿੰਘ

ਚੰਡੀਗੜ੍ਹ, 8 ਫਰਵਰੀ 2021
ਆਮ ਆਦਮੀ ਪਾਰਟੀ ਪੰਜਾਬ ਨੂੰ ਉਸ ਸਮੇਂ ਅੱਜ ਵੱਡੀ ਮਜ਼ਬੂਤੀ ਮਿਲੀ ਜਦੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਵੱਡੀ ਗਿਣਤੀ ਵੱਖ ਵੱਖ ਖੇਤਰ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਨੇ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਹੈੱਡਕੁਆਟਰ ਉੱਤੇ ਪਾਰਟੀ ਦੇ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੀ ਹਾਜ਼ਰੀ ਵਿੱਚ ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਜ਼ਿਲ੍ਹੇ ਦੇ ਆਗੂ ਵੱਡੀ ਗਿਣਤੀ ਵਿਚ ‘ਆਪ’ ‘ਚ ਸ਼ਾਮਲ ਹੋਏ। ਅੱਜ ‘ਆਪ’ ਵਿੱਚ ਸ਼ਾਮਲ ਹੋਏ ਵਿਅਕਤੀਆਂ ਵਿੱਚ ਫਤਿਹਗੜ੍ਹ ਸਾਹਿਬ ਤੋਂ ਹਰਨੇਕ ਸਿੰਘ ਦਿਵਾਨਾ ਜੋ ਬੱਸੀ ਪਾਠਾਣਾ ਖੇਤਰ ਵਿਚ ਸਰਗਰਮ ਰਾਜਨੀਤੀ ਕਰਦੇ ਆ ਰਹੇ ਹਨ, ਜਿਨ੍ਹਾਂ ਪਹਿਲਾਂ ਕਈ ਵਾਰ ਚੋਣ ਵੀ ਲੜੀ ਉਹ ਅੱਜ ਆਪਣੇ ਸਾਥੀਆਂ ਸਮੇਤ, ਨਿਰਮਲਜੀਤ ਸਿੰਘ ਦਿਵਾਨਾ ਕਾਂਗਰਸ ਪਾਰਟੀ ਦੇ ਲੀਗਲ ਸੈਲ ਦੇ ਜਨਰਲ ਸਕੱਤਰ, ਮੋਹਾਲੀ ਤੋਂ ਚੇਤਨ ਮੋਹਨ ਜੋਸੀ ਜੋ ਡੀਡੀ ਪੰਜਾਬੀ ਲਈ 2001 ਤੋਂ ਕੰਮ ਕਰਦੇ ਆ ਰਹੇ ਸਨ ਤੇ ਬ੍ਰਾਹਮਣ ਸਭਾ ਦੇ ਨੈਸ਼ਨਲ ਸਕੱਤਰ, ਪਟਿਆਲਾ ਜ਼ਿਲ੍ਹੇ ਤੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਚਾਚਾ ਭਗਵਾਨ ਦਾਸ ਸਿੰਗਲਾ ਜੋ ਮੰਡੀ ਅਫਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ, ਜਸਟਿਸ ਅਮਰ ਨਾਥ (ਰਿਟਾ.) ਪੰਜਾਬ ਤੇ ਹਰਿਆਣਾ ਹਾਈਕੋਰਟ, ਜੇ ਪੀ ਸਿੰਗਲਾ ਸੇਵਾ ਮੁਕਤ ਅਡੀਸ਼ਨਲ ਡਾਇਰੈਕਟਰ ਪੰਚਾਇਤੀ ਰਾਜ, ਪਟਿਆਲਾ ਤੋਂ ਵੀਕਲ, ਵਰਿੰਦਰ ਜਿੰਦਲ, ਵਿਨੋਦ ਕੁਮਾਰ ਸਿੰਗਲਾ, ਕਰਨ ਸ਼ਰਮਾ, ਜੋਨੀ ਕੁਮਾਰ, ਸਤੀਸ਼ ਗਰਗ, ਗੌਰਵ ਕੁਮਾਰ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸ਼ਕਤੀਪਾਲ ਸਿੰਘ, ਜਤਿੰਦਰ ਸਿੰਘ, ਹੀਰਾ ਸਿੰਘ, ਅਮਨ ਸਿੰਘ, ਮਲਕੀਤ ਸਿੰਘ, ਹਰਜੀਤ ਸਿੰਘ, ਪਿੰਕੁ ਕੁਮਾਰ, ਭੁਪਿੰਦਰ ਸਿੰਘ, ਤਿਰਲੋਕ ਸਿੰਘ, ਮਹਿੰਦਰ ਸਿੰਘ, ਦਿਤਸ਼ੇਰ ਸਿੰਘ, ਦਵਿੰਦਰ ਸਿੰਘ, ਗੁਲਸ਼ਨ ਸਿੰਘ, ਮੱਖਣ ਖਾਨ ਨੇ ‘ਆਪ’ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਭਗਵੰਤ ਸਿੰਘ ਘੂਕ ਸਾਬਕਾ ਚੇਅਰਮੈਨ ਕਾਰਪੋਰੇਟ ਸੁਸਾਇਟੀ ਬੱਸੀ ਪਠਾਣਾ, ਬੇਅੰਤ ਸਿੰਘ ਚੇੜੀ ਸਾਬਕਾ ਬਲਾਕ ਸੰਮਤੀ ਮੈਂਬਰ ਖੁਮਾਣੋ, ਦਿਲਬਾਗ ਸਿੰਘ ਸਾਬਕਾ ਸਰਪੰਚ ਪਿੰਡ ਚੇੜੀ, ਦਰਸ਼ਨ ਸਿੰਘ ਜਨਰਲ ਸਕੱਤਰ ਡੀਸੀਸੀ, ਐਫਜੀਐਸ, ਜਗਤਾਰ ਸਿੰਘ, ਸਤਪਾਲ ਸਿੰਘ ਸਾਬਕਾ ਸਰਪੰਚ ਬਾਡਵਾਲਾ, ਸਤਨਾਮ ਸਿੰਘ ਸਾਬਕਾ ਸਰਪੰਚ ਰੱਤੋਂ, ਗੁਰਦੀਪ ਸਿੰਘ ਪ੍ਰਿੰਸੀਪਲ, ਰਜਿੰਦਰ ਸਿੰਘ ਦਮਹੇੜੀ ਸਾਬਕਾ ਬਲਾਕ ਸੰਮਤੀ ਮੈਂਬਰ ਬੱਸੀ, ਤੇਜਿੰਦਰ ਸਿੰਘ ਦੀਵਾਨਾ, ਨਰਿੰਦਰ ਸਿੰਘ ਟਿਵਾਣਾ, ਜਗਜੀਤ ਸਿੰਘ ਔਜਲਾ ਅਤੇ ਹਰਦੀਪ ਸਿੰਘ ਦਿਵਾਨ ਜਸਮੀਤ ਸਿੰਘ ਪ੍ਰਧਾਨ ਡਰਾਫਟਮੈਨ ਐਸੋਸੀਏਸ਼ਨ ਪੰਜਾਬ, ਹਰਦੀਪ ਸਿੰਘ ਬਦੇਸ਼ਾ ਅਤੇ ਪ੍ਰਵਾਸੀ ਪੰਜਾਬੀ ਵਿੱਚ ਕੈਨੇਡਾ ਤੋਂ ਰਘਬੀਰ ਸਿੰਘ ਢਿੱਲੋਂ, ਜਰਮਨ ਤੋਂ ਸ਼ੇਰ ਸਿੰਘ ਢੀਡਸਾ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਨੇ ਪਾਰਟੀ ਵਿਚ ਸ਼ਾਮਲ ਹੋਣ ਉੱਤੇ ਸਵਾਗਤ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਦਿਨੋਂ ਦਿਨ ਲੋਕ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਡਿਊਟੀ ਲਗਾਈ ਜਾਵੇਗੀ ਉਸ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!