ਪੰਜਾਬ

ਅਕਾਲੀ ਕੋਰ ਕਮੇਟੀ ਦੇ ਮੈਂਬਰ ਤਰਸ਼ੇਮ ਭਿੰਡਰ ਵੱਡੀ ਗਿਣਤੀ ਸਾਥੀਆਂ ਸਮੇਤ ‘ਆਪ’ ‘ਚ ਸ਼ਾਮਲ

..ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਰਹੇ ਹਨ ਪੰਜਾਬ ਦੇ ਲੋਕ-ਜਰਨੈਲ ਸਿੰਘ/ਹਰਪਾਲ ਚੀਮਾ


ਚੰਡੀਗੜ੍ਹ, 4 ਜਨਵਰੀ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ ਸਮੇਤ ਹਰ ਤਬਕੇ ਦੇ ਹੱਕ ਵਿੱਚ ਸਿੱਧੇ ਤੌਰ ‘ਤੇ ਖੜ੍ਹਨ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦਾ ਕੁਨਬਾਂ ਲਗਾਤਾਰ ਵਧਦਾ ਜਾ ਰਿਹਾ ਹੈ। ਪਾਰਟੀ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਅੱਜ ਅਕਾਲੀ ਦਲ ਸਮੇਤ ਹੋਰ ਪਾਰਟੀਆਂ ਦੇ ਆਗੂਆਂ ਨੇ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿੰਦੇ ਹੋਏ ਦਰਜਨਾਂ ਲੋਕਾਂ ਨੇ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਵਿਧਾਇਕ ਬੁੱਧ ਰਾਮ, ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਖਜ਼ਾਨਚੀ ਨੀਨਾ ਮਿੱਤਲ ਹਾਜ਼ਰ ਸਨ। ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਯੂਥ ਅਕਾਲੀ ਦਲ ਮਾਲਵਾ ਜੋਨ 3 ਦੇ ਸਾਬਕਾ ਪ੍ਰਧਾਨ ਤਰਸ਼ੇਮ ਸਿੰਘ ਭਿੰਡਰ ਵੱਡੀ ਗਿਣਤੀ ਸਾਥੀਆਂ ਸਮੇਤ ਅੱਜ ‘ਆਪ’ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਭੁਪਿੰਦਰ ਸਿੰਘ ਸੰਧੂ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ, ਜੱਥੇਦਾਰ ਮਲੂਕ ਸਿੰਘ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ, ਸਤਨਾਮ ਸਿੰਘ ਖਾਲਸਾ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ, ਨੰਬਰਦਾਰ ਜੁਝਾਰ ਸਿੰਘ ਪ੍ਰਧਾਨ ਨੰਬਰਦਾਰ ਐਸੋਸੀਏਸ਼ਨ, ਭਰਪੂਰ ਸਿੰਘ ਵਾਰਡ ਇੰਚਾਰਜ ਅਕਾਲੀ ਦਲ ਵਾਰਡ ਨੰਬਰ 14, ਹਰਦੀਪ ਸਿੰਘ ਪਲਾਹਾ ਸਾਬਕਾ ਪ੍ਰਧਾਨ ਬੀਸੀ ਵਿੰਗ ਯੂਥ ਅਕਾਲੀ ਦਲ ਲੁਧਿਆਣਾ, ਹਰਿੰਦਰਜੀਤ ਸਿੰਘ ਬੰਟੀ ਪ੍ਰਧਾਨ ਸੋਪਕੀਪਰ ਐਸੋਸੀਏਸ਼ਨ ਲੁਧਿਆਣਾ, ਚਰਨਜੀਤ ਸਿੰਘ ਸਿੱਧੂ ਸੇਵਾ ਮੁਕਤ ਐਸ ਐਚ ਓ, ਪਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਮਾਲਵਾ ਜੋਨ ਯੂਥ ਅਕਾਲੀ ਦਲ, ਹੈਰੀ ਸੰਧੂ ਸੀਨੀਅਰ ਮੀਤ ਪ੍ਰਧਾਨ ਮਾਲਵਾ ਜੋਨ ਯੂਥ ਅਕਾਲੀ ਦਲ, ਸਾਬਕਾ ਪ੍ਰਧਾਨ ਸਪੋਰਟਸ ਯੂਥ ਵਿੰਗ, ਸੰਨੀ ਬੇਦੀ ਸੀਨੀਅਰ ਮੀਤ ਪ੍ਰਧਾਨ ਮਾਲਵਾ ਜੋਨ ਯੂਥ ਅਕਾਲੀ ਦਲ, ਰਾਜਵੰਤ ਸਿੰਘ ਕਟਾਰੀਆ ਸੀਨੀਅਰ ਮੀਤ ਪ੍ਰਧਾਨ ਮਾਲਵਾ ਜੋਨ ਯੂਥ ਅਕਾਲੀ ਦਲ ਅਤੇ ਵਾਰਡ ਨੰਬਰ 7 ਅਕਾਲੀ ਦਲ, ਗਗਨ ਸੰਧੂ ਮੀਤ ਪ੍ਰਧਾਨ ਲੁਧਿਆਣਾ, ਨਵਦੀਪ ਸ਼ਰਮਾ ਜਨਰਲ ਸਕੱਤਰ ਅਕਾਲੀ ਦਲ ਲੁਧਿਆਣਾ ਦਰਜਨਾਂ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਹਲਕੇ ਦੇ ਰਜੇਸ਼ ਕੁਮਾਰ ਚਰਨਾਥਲ ਠੇਕੇਦਾਰ ਅਤੇ ਕਾਰੋਬਾਰੀ, ਓਪੀ ਇੰਦਲ ਇੰਡੀਆ ਪੰਜਾਬ ਰੀਪਬਲਿਕਨ ਪਾਰਟੀ, ਪ੍ਰਧਾਨ ਡਾ. ਅੰਬੇਦਕਰ ਐਜੁਕੇਸ਼ਨ ਸੁਸਾਇਟੀ ਚੰਡੀਗੜ੍ਹ, ਕਾਨੂੰਨੀ ਸਲਾਹਕਾਰ ਚੰਡੀਗੜ੍ਹ ਮਹਾਰਿਸ਼ੀ ਵਾਲਮਿਕੀ ਚੰਡੀਗੜ੍ਹ, ਜਸਵੰਤ ਸਿੰਘ ਸੰਧੂ ਪ੍ਰਧਾਨ ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਲਿਮਟਿਡ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਫਤਿਹਗੜ੍ਹ ਸਾਹਿਬ ਮਲਕੀਅਤ ਸਿੰਘ ਮੀਤ ਪ੍ਰਧਾਨ ਲੋਕ ਇਨਸਾਫ ਪਾਰਟੀ ਮਾਲਵਾ ਜੋਨ, ਗੁਰਮੇਲ ਸਿੰਘ ਸਿੱਧੂ ਸਾਬਕਾ ਸਟੇਟ ਕਨਵੀਨਰ ਸਾਂਝਾ ਮੁਲਾਜ਼ਮ ਮੰਚ ਤੇ ਜਨਰਲ ਸਕੱਤਰ ਜੁਆਇੰਟ ਐਸੋਸੀਏਸ਼ਨ ਕਮੇਟੀ ਪੰਜਾਬ ਐਂਡ ਯੂਟੀ ਮੁਲਾਜ਼ਮ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਨਰਿੰਦਰ ਸਿੰਘ ਸੰਧਾ ਸਾਬਕਾ ਜ਼ਿਲ੍ਹਾ ਪ੍ਰਸਿਦ ਚੇਅਰਮੈਨ ਨੇ ਅਕਾਲੀ ਦਲ ਛੱਡ ਮੁੜ ‘ਆਪ’ ਸ਼ਾਮਲ ਹੋਣ ਦਾ ਐਲਾਨ ਕੀਤਾ। ‘ਆਪ’ ਆਗੂਆਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਏ ਤਰਸ਼ੇਮ ਸਿੰਘ ਭਿੰਡਰ ਨੇ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਕਿਸਾਨਾਂ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ‘ਆਪ’ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!