ਭਾਜਪਾ ਦੀ ਕੋਰੀ ਨਾਹ ਤੋਂ ਬਾਅਦ ਅਕਾਲੀ ਦਲ ਨੂੰ ਹੱਥਾਂ ਪੈਰਾਂ ਦੀ ਪਈ
ਅਕਾਲੀ ਦਲ ਫਿਰ ਭਾਜਪਾ ਲੀਡਰਸ਼ਿਪ ਤੋਂ ਅੱਜ ਹੀ ਮੰਗਿਆ ਸਮਾਂ
ਭਾਜਪਾ ਵਲੋਂ ਅਕਾਲੀ ਨਾਲ ਗਠਜੋੜ ਕਰਨ ਤੋਂ ਕੋਰੀ ਨਾਹ ਤੋਂ ਬਾਅਦ ਅਕਾਲੀ ਦਲ ਨੂੰ ਹੱਥਾਂ ਪੈਰਾਂ ਦੇ ਪੈ ਗਈ ਹੈ । ਸੂਤਰਾਂ ਦਾ ਕਹਿਣਾ ਹੈ ਕਿ ਗੱਲਬਾਤ ਫੇਲ ਹੋਣ ਤੋਂ ਬਾਅਦ ਅਕਾਲੀ ਦਲ ਫਿਰ ਭਾਜਪਾ ਲੀਡਰਸ਼ਿਪ ਤੋਂ ਅੱਜ ਰਾਤ 8 .30 ਦਾ ਸਮਾਂ ਮੰਗਿਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਭਾਜਪਾ ਦੇ ਅੱਗੇ ਕੁਝ ਅਜਿਹੀਆਂ ਸ਼ਰਤਾਂ ਰੱਖ ਦਿੱਤੀਆਂ ਸਨ ਜੋ ਭਾਜਪਾ ਨੇ ਕਿਸੇ ਵੀ ਹਾਲਤ ਵਿਚ ਮਨਜੂਰ ਨਹੀਂ ਸਨ ।
ਭਾਜਪਾ ਨੇ ਅਕਾਲੀ ਨੂੰ ਗਠਜੋੜ ਕਰਨ ਤੋਂ ਕੋਰੀ ਨਹੀਂ ਦਿੱਤੀ । ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਵਲੋਂ ਅਕਾਲੀ ਦਲ ਤੋਂ ਲੋਕ ਸਭਾ ਚੋਣਾਂ ਵਿਚ 6 ਸੀਟਾਂ ਦੀ ਮੰਗ ਕੀਤੀ ਗਈ ਸੀ ਜਿਸ ਤੇ ਪੇਚ ਫਸ ਗਿਆ ਹੈ । ਅਕਾਲੀ ਦਲ ਭਾਜਪਾ ਨੂੰ 6 ਸੀਟਾਂ ਦੇਣ ਲਈ ਤਿਆਰ ਨਹੀਂ ਸੀ ।
ਅਕਾਲੀ ਦਲ ਨੇ ਰੱਖੀ ਅਜੇਹੀ ਮੰਗ , ਭਾਜਪਾ ਹਟੀ ਪਿੱਛੇ
ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਇਸ ਲਈ ਹੇਠ ਪਿੱਛੇ ਖਿੱਚ ਲਿਆ ਕਿਉਂਕਿ ਅਕਾਲੀ ਦਲ ਨੂੰ ਕੁਝ ਅਜਿਹੀਆ ਮੰਗਾ ਭਾਜਪਾ ਅੱਗੇ ਰੱਖਿਆ ਸਨ ਜਿਸ ਤੇ ਭਾਜਪਾ ਕਦੇ ਵੀ ਸਮਝੌਤਾ ਨਹੀਂ ਕਰ ਸਕਦੀ ਹੈ । ਇਸ ਲਈ ਭਾਜਪਾ ਨੇ ਇਕੱਲੇ ਹੀ ਲੋਕ ਸਭਾ ਚੋਣ ਲੜਨ ਦਾ ਫੈਸਲਾ ਕਰ ਲਿਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਸੰਗਠਨ ਮਹਾ ਮੰਤਰੀ ਬੀ ਐਨ ਸੰਤੋਸ਼ ਵਲੋਂ ਪਿਛਲੇ ਦਿਨੀ ਚੰਡੀਗੜ੍ਹ ਵਿਚ ਬੈਠਕ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਭਾਜਪਾ ਵਲੋਂ ਇਕੱਲੇ ਚੋਣ ਲੜਨ ਦੀ ਵਕਾਲਤ ਕੀਤੀ ਗਈ ਸੀ ।
ਸੂਤਰਾਂ ਦਾ ਕਹਿਣਾ ਹੈ ਭਾਜਪਾ ਦਾ ਕਹਿਣਾ ਹੈ ਕਿ ਪਿਛਲੀ 2019 ਦੀ ਲੋਕ ਸਭਾ ਚੋਣ ਵਿਚ ਅਕਾਲੀ ਦਲ ਨੂੰ 2 ਸੀਟਾਂ ਮਿਲਿਆ ਸਨ ਜਦੋ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ 117 ਸੀਟਾਂ ਤੇ ਚੋਣ ਲੜੀ ਸੀ ਤੇ ਅਕਾਲੀ ਦਲ ਨੂੰ ਸਿਰਫ 3 ਸੀਟਾਂ ਮਿਲਿਆ ਸਨ ਜਦੋ ਕਿ ਭਾਜਪਾ ਨੇ 73 ਸੀਟਾਂ ਤੇ ਚੋਣ ਲੜੀ ਤੇ ਭਾਜਪਾ ਨੇ 2 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ।
ਭਾਜਪਾ ਵਲੋਂ ਅਕਾਲੀ ਦਲ ਨਾਲ ਗਠਜੋੜ ਨਹੀਂ ਕਰਨਾ ਹੈ ਇਹ ਸਾਫ ਕਰ ਦਿੱਤਾ ਗਿਆ ਹੈ । ਭਾਜਪਾ ਇਸ ਸਮੇ ਲੋਕ ਸਭਾ ਚੋਣਾਂ 400 ਤੋਂ ਜ਼ਿਆਦਾ ਸੀਟਾਂ ਸੀਟਾਂ ਦਾ ਟੀਚਾ ਲੈ ਕੇ ਚੱਲ ਰਹੀ ਹੈ ਅਤੇ ਭਾਜਪਾ ਦੇ ਹੌਸਲੇ ਬੁਲੰਦ ਹਨ । ਇਸ ਲਈ ਭਾਜਪਾ ਨੇ ਅਕਾਲੀ ਦਲ ਨੂੰ ਕੋਰੀ ਨਾਹ ਕਰ ਦਿੱਤੀ ਹੈ । ਇਸ ਸਮੇ ਅਕਾਲੀ ਦਲ ਦੀ ਲੀਡਰਸ਼ਿਪ ਦਿੱਲੀ ਵਿਚ ਹੈ । ਤੇ ਉਸ ਨੇ ਫਿਰ ਅੱਜ ਭਾਜਪਾ ਤੋਂ ਸਮਾਂ ਮੰਗ ਲਿਆ ਹੈ । ਦੇਰ ਰਾਤ ਨੂੰ ਹੋਣ ਵਾਲੀ ਬੈਠਕ ਵਿਚ ਕੀ ਨਤੀਜਾ ਨਿਕਲਦਾ ਹੈ ਇਹ ਤਾ ਸਮਾਂ ਹੀ ਦਸੇਗਾ । ਭਾਜਪਾ ਅਕਾਲੀ ਦਲ ਦੀਆਂ ਸ਼ਰਤਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ । ਭਾਜਪਾ ਆਪਣੀਆਂ ਸ਼ਰਤਾਂ ਅਨੁਸਾਰ ਸਮਝੌਤਾ ਕਰਨਾ ਚਾਹੁੰਦੀ ਹੈ । ਸੂਤਰਾਂ ਦਾ ਕਹਿਣਾ ਹੈ ਭਾਜਪਾ ਵਲੋਂ ਕੋਰੀ ਨਾਹ ਤੋਂ ਬਾਅਦ ਅਕਾਲੀ ਦਲ ਦੇ ਤੇਵਰ ਠੰਡੇ ਪੈ ਗਏ ਹਨ ।