ਪੰਜਾਬ

ਭਾਜਪਾ ਪੰਜਾਬ ਚ ਇਕੱਲੇ ਲੜੇਗੀ ਲੋਕ ਸਭਾ ਚੋਣ , ਗੱਲਬਾਤ ਫੇਲ੍ਹ

ਪੰਜਾਬ ਅੰਦਰ ਭਾਜਪਾ ਆਪਣੇ ਬਲਬੂਤੇ ਤੇ ਲੋਕ ਸਭਾ ਚੋਣ ਲੜੇਗੀ ਅਤੇ ਭਾਜਪਾ ਨੇ ਇਕਲੇ ਹੀ ਪੰਜਾਬ ਅੰਦਰ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਦਿਤਾ ਹੈ ।  ਸੂਤਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਵਿਚ ਗੱਲਬਾਤ ਫੇਲ੍ਹ ਹੈ । ਇਸ ਦਾ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਵੱਡੇ ਭਾਈ ਦੀ ਭੂਮਿਕਾ ਚਾਹੁੰਦਾ ਹੋ ਗਈ ਹੈ ।  ਜਦੋ ਕਿ ਭਾਜਪਾ ਹੁਣ ਵੱਡੇ ਭਾਈ ਦੀ ਭੂਮਿਕਾ ਨਿਭਾਉਣ ਦੀ ਗੱਲ ਕਰ ਰਹੀ ਹੈ ।

ਭਾਜਪਾ ਵਲੋਂ ਅਕਾਲੀ ਦਲ ਤੋਂ ਸੀਟਾਂ ਵੀ ਜ਼ਿਆਦਾ ਮੰਗੀਆਂ ਜਾ ਰਹੀਆਂ ਸਨ ।  ਜਿਸ ਦੇ ਚਲਦੇ ਹੁਣ ਭਾਜਪਾ ਨੇ ਇਕੱਲੇ ਹੀ ਪੰਜਾਬ ਚ ਲੋਕ ਸਭਾ ਚੋਣ ਲੜਨ ਦਾ ਫੈਸਲਾ ਕੀਤਾ ਹੈ ।
ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਵਲੋਂ ਅਕਾਲੀ ਦਲ ਨਾਲ ਗਠਜੋੜ ਨਹੀਂ ਕੀਤਾ ਜਾ ਰਿਹਾ ਹੈ । ਇਹ ਸਾਫ ਕਰ ਦਿੱਤਾ ਹੈ ਭਾਜਪਾ ਇਸ ਸਮੇ ਲੋਕ ਸਭਾ ਚੋਣਾਂ 400 ਤੋਂ ਜ਼ਿਆਦਾ  ਸੀਟਾਂ ਦਾ ਟੀਚਾ ਲੈ ਕੇ ਚੱਲ ਰਹੀ ਹੈ ਅਤੇ ਭਾਜਪਾ ਦੇ ਹੌਸਲੇ ਬੁਲੰਦ ਹਨ । ਇਸ ਲਈ ਭਾਜਪਾ ਅਕਾਲੀ ਦਲ ਨਾਲ ਛੋਟੇ ਭਾਈ ਦੀ ਭੂਮਿਕਾ ਨਿਭਾਉਣ ਲਈ ਤਿਆਰ ਨਹੀਂ ਹੈ ।

ਸੂਤਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਅਮਿਤ ਸ਼ਾਹ ਨੇ ਕਿਹਾ ਸੀ ਕਿ ਅਕਾਲੀ ਦਲ ਨਾਲ ਗਠਜੋੜ ਦੀ ਗੱਲ ਚੱਲ ਰਹੀ ਹੈ । ਪਰ ਗੱਲਬਾਤ ਸਿਰੇ ਨਹੀਂ ਲੱਗੀ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!