ਸ੍ਰੋਮਣੀ ਅਕਾਲੀ ਦਲ ਵੱਲੋਂ ਮੋਹਾਲੀ ਕਾਰਪੋਰੇਸ਼ਨ ਦੇ 28 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਬਾਕੀ ਰਹਿੰਦੇ ਉਮੀਦਵਾਰ ਵੀ ਜਲਦ ਐਲਾਨੇ ਜਾਣਗੇ- ਪ੍ਰੋ. ਚੰਦੂਮਾਜਰਾ
ਚੰਡੀਗੜ੍ਹ, 9 ਜਨਵਰੀ :ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੋਹਾਲੀ ਕਾਰਪੋਰੇਸ਼ਨ ਨਾਲ ਸਬੰਧਤ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਚੇਅਰਮੈਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮੈਂਬਰਾਂਨ ਐਨ. ਕੇ. ਸ਼ਰਮਾਂ, ਚਰਨਜੀਤ ਸਿੰਘ ਬਰਾੜ ਅਤੇ ਕਮਲਜੀਤ ਸਿੰਘ ਰੂਬੀ ਵੱਲੋਂ ਪਿੱਛਲੇ ਦਿਨਾਂ ਵਿੱਚ ਕਈ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਤੋਂ ਬਾਅਦ ਕਮੇਟੀ ਦੇ ਚੇਅਰਮੈਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਉਪਰੰਤ ਅੱਜ 28 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ। ਉਮੀਦਵਾਰਾਂ ਦੇ ਨਾਮ ਇਸ ਤਰਾਂ ਹਨ ਵਾਰਡ ਨੰਬਰ 1 ਤੋਂ ਪ੍ਰੀਤਇੰਦਰਜੀਤ ਕੌਰ, 2 ਤੋਂ ਹਰਮਨਪ੍ਰੀਤ ਸਿੰਘ ਪ੍ਰਿੰਸ, 3 ਤੋਂ ਸਤਨਾਮ ਕੌਰ ਸੋਹਲ, 5 ਤੋਂ ਕੁਲਦੀਪ ਕੌਰ ਕੰਗ, 6 ਤੋਂ ਇੰਦਰਪ੍ਰੀਤ ਕੌਰ ਪ੍ਰਿੰਸ, 8 ਤੋਂ ਅਰਜਨ ਸਿੰਘ ਸ਼ੇਰਗਿੱਲ, 10 ਤੋਂ ਪਰਮਜੀਤ ਸਿੰਘ ਕਾਹਲੋਂ, 13 ਤੋਂ ਸ਼ੁਰੇਸ਼ ਕੁਮਾਰੀ, 16 ਤੋਂ ਮਨਜੀਤ ਸਿੰਘ ਲੁਬਾਣਾ, 17 ਤੋਂ ਹਰਵਿੰਦਰ ਕੌਰ, 18 ਤੋਂ ਡਾ: ਤਨਮੀਤ ਕੌਰ ਸਾਹੀਵਾਲ, 20 ਤੋਂ ਬੀਰਦਵਿੰਦਰ ਸਿੰਘ, 25 ਤੋਂ ਅਮਰ ਕੌਰ ਤਸਿਬਲੀ, 26 ਤੋਂ ਰਾਵਿੰਦਰ ਸਿੰਘ ਬਿੰਦਰਾ, 28 ਤੋਂ ਰਮਨਦੀਪ ਕੌਰ, 29 ਤੋਂ ਕੁਲਦੀਪ ਕੌਰ ਧਨੋਆ, 30 ਤੋਂ ਜਸਵੀਰ ਕੌਰ ਅਤਲੀ, 31 ਤੋਂ ਸਰਬਜੀਤ ਕੌਰ ਸਿੱਧੂ, 32 ਤੋਂ ਸੁਰਿੰਦਰ ਸਿੰਘ ਰੋਡਾ, 33 ਤੋਂ ਹਰਜਿੰਦਰ ਕੌਰ ਸੋਹਾਣਾ, 34 ਤੋਂ ਸੁੱਖਦੇਵ ਸਿੰਘ ਪਟਵਾਰੀ, 35 ਤੋਂ ਰਾਜਿੰਦਰ ਕੌਰ ਕੁੰਭੜਾ, 36 ਤੋਂ ਰਮੇਸ ਪ੍ਰਕਾਸ਼ ਕੰਬੋਜ, 40 ਤੋਂ ਕਮਲਜੀਤ ਕੌਰ, 43 ਤੋਂ ਰਾਜਿੰਦਰ ਕੌਰ, 44 ਤੋਂ ਤਰਨਜੋਤ ਸਿੰਘ ਪਾਹਵਾ, 45 ਤੋਂ ਮਨਜੀਤ ਕੌਰ ਅਤੇ ਵਾਰਡ ਨੰ: 48 ਤੋਂ ਇਕਬਾਲਪ੍ਰੀਤ ਸਿੰਘ ਪ੍ਰਿੰਸ ਨੂੰ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਲਾਨਿਆ ਗਿਆ ਹੈ ਬਾਕੀ ਰਹਿੰਦੇ ਉਮੀਦਵਾਰਾਂ ਦੇ ਨਾਂ ਵੀ ਜਲਦ ਐਲਾਨ ਦਿੱਤੇ ਜਾਣਗੇ।