ਪੰਜਾਬ

ਪੰਜਾਬ ਪੁਲਿਸ ਨੂੰ ਚਕਮਾ ਦੇ ਪੰਜਾਬ ਤੋਂ ਬਾਹਰ ਭੱਜਿਆ ਅਮ੍ਰਿਤਪਾਲ, ਹਰਿਆਣਾ ਸ਼ਾਹਬਾਦ ਦੇ ਚ ਰੁਕਿਆ ਸੀ 2 ਦਿਨ

ਹਰਿਆਣਾ ਪੁਲਿਸ ਨੇ ਮਹਿਲਾ ਨੂੰ ਗਿਰਫ਼ਤਾਰ ਕਰਕੇ ਪੰਜਾਬ ਪੁਲਿਸ ਨੂੰ ਸੋਪਿਆ

ਅਮ੍ਰਿਤਪਾਲ ਨੂੰ ਲੈ ਕੇ ਇਕ ਵੱਡਾ ਖੁਲਾਸਾ ਹੋਇਆ ਹੈ ਕਿ ਅਮ੍ਰਿਤਪਾਲ ਪੰਜਾਬ ਤੋਂ ਫਰਾਰ ਹੋ ਗਿਆ ਹੈ ਇਸ ਦਾ ਖੁਲਾਸਾ ਹਰਿਆਣਾ ਪੁਲਿਸ ਨੇ ਕਰ ਦਿੱਤਾ ਹੈ । ਅਮ੍ਰਿਤਪਾਲ 19 ਅਤੇ 20 ਮਾਰਚ ਨੂੰ ਸ਼ਾਹਬਾਦ ਵਿਚ ਸਿਧਾਰਥ ਕਾਲੋਨੀ ਵਿਚ ਰੁਕਿਆ ਸੀ , ਇਸ ਦੀ ਤਸਦੀਕ ਹਰਿਆਣਾ ਪੁਲਿਸ ਨੇ ਕਰ ਦਿੱਤਾ ਹੈ ।
ਹਰਿਆਣਾ ਪੁਲਿਸ ਨੇ ਸ਼ਾਹਬਾਦ ਤੋਂ ਇਕ ਮਹਿਲਾ ਨੂੰ ਗਿਰਫ਼ਤਾਰ ਕੀਤਾ ਹੈ । ਸੂਤਰਾਂ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਇਕ ਮਹਿਲਾ ਦੇ ਘਰ ਦੋ ਦਿਨ ਰੁਕਿਆ ਸੀ ਅਤੇ ਹੁਣ ਇਸ ਮਹਿਲਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਹਰਿਆਣਾ ਪੁਲਿਸ ਨੇ ਇਸ ਮਹਿਲਾ ਨੂੰ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ । ਅਮ੍ਰਿਤਪਾਲ ਵਲੋਂ ਜਿਸ ਮਹਿਲਾ ਨੂੰ ਫੋਨ ਕੀਤਾ ਸੀ ਉਸ ਤੋਂ ਪੁਲਿਸ ਪੁੱਛ ਗਿੱਛ ਕਰ ਰਹੀ ਹੈ । ਅਮ੍ਰਿਤਪਾਲ ਨੂੰ ਫੜਨ ਲਈ ਪੰਜਾਬ ਅੰਦਰ 8 ਜਿਲਿਆ ਦੀ ਪੁਲਿਸ ਲਗਾਈ ਗਈ ਸੀ । ਅਮ੍ਰਿਤਪਾਲ ਨੂੰ ਗਿਰਫ਼ਤਾਰ ਕਰਨ ਲਈ ਕਿਲਾ ਬੰਦੀ ਕੀਤੀ ਗਈ ਸੀ ਲੇਕਿਨ ਅਮ੍ਰਿਤਪਾਲ 19 ਅਤੇ 20 ਮਾਰਚ ਨੂੰ ਅਮ੍ਰਿਤਪਾਲ ਸ਼ਾਹਬਾਦ ਪਹੁੰਚਦਾ ਹੈ ਅਤੇ ਮਹਿਲਾ ਨੂੰ ਫੋਨ ਕਰਦਾ ਹੈ ਅਤੇ ਜਿਸ ਮਹਿਲਾ ਕੋਲ ਰੁਕਦਾ ਹੈ । ਅਮ੍ਰਿਤਪਾਲ ਸ਼ਾਹਕੋਟ ਤੋਂ ਉਹ ਸਿੱਧਾ ਹਰਿਆਣਾ ਪਹੁੰਚ ਜਾਂਦਾ ਹੈ । ਅਮ੍ਰਿਤਪਾਲ ਨੇ NSA ਲਗਾ ਦਿੱਤਾ ਗਿਆ ਹੈ । ਅਮ੍ਰਿਤਪਾਲ 2 ਦਿਨ ਇਸ ਘਰ ਵਿਚ ਰਹਿਣ ਤੋਂ ਬਾਅਦ ਉਤਰਾਖੰਡ ਚਲਾ ਗਿਆ ਹੈ । ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀ ਇੰਟਰਨੇਟ ਸੇਵਾਵਾਂ ਬੰਦ ਕੀਤੀਆਂ ਇਸ ਦੇ ਬਾਵਜੂਦ ਅਮ੍ਰਿਤਪਾਲ ਪੰਜਾਬ ਤੋਂ ਬਾਹਰ ਨਿਕਲ ਗਿਆ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!