ਪੰਜਾਬ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਂਤਰਪੁਰ ਵਿਖੇ ਹਲਕਾਅ ਦੀ ਬਿਮਾਰੀ ਸਬੰਧੀ ਲਗਾਇਆ ਗਿਆ ਜਾਗਰੂਕਤਾ ਕੈਂਪ
*ਹਲਕਾਅ ਦੀ ਬਿਮਾਰੀ ਨਾਲ ਸਲਾਨਾ ਲਗਭਗ 30000 ਲੋਕਾਂ ਦੀ ਹੁੰਦੀ ਹੈ ਮੌਤ -ਡਾਕਟਰ ਗੁਲਸਨ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਂਤਰਪੁਰ ਜਿਲਾ ਪਠਾਣਕੋਟ ਵਿਖੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਹਰਜੀਤ ਸਿੰਘ ਜੀ ਦੇ ਨਿਰਦੇਸ਼ਾਂ ਅਧੀਨ ਡਾ ਗੁਲਸ਼ਨ ਚੰਦ ਵੈਟਨਰੀ ਅਫਸਰ ਸਿਵਲ ਪਸ਼ੂ ਹਸਪਤਾਲ ਨੰਗਲਭੂਰ ਜੀ ਵੱਲੋਂ ਸੈਮੀਨਾਰ ਲਗਾਇਆ ਗਿਆ।ਇਸ ਸੈਮੀਨਾਰ ਦੌਰਾਨ ਸਕੂਲੀ ਬੱਚਿਆਂ ਨੂੰ ਪਸ਼ੂਆਂ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਖਾਸ ਕਰਕੇ ਹਲਕਾਅ ਸਬੰਧੀ ਜਾਣੂੰ ਕਰਵਾਇਆ ਗਿਆ।ਡਾ ਗੁਲਸ਼ਨ ਨੇ ਦੱਸਿਆ ਕੇ ਮਨੁੱਖਾਂ ਅੰਦਰ ਇਹ ਬਿਮਾਰੀ ਕੁੱਤੇ, ਬਿੱਲੀ,ਬੰਦਰ, ਚਮਗਿੱਦੜ ਜਾਂ ਨਿਊਲੇ ਦੇ ਕੱਟਣ ਨਾਲ ਆਉਦੀਂ ਹੈ।ਇਹ ਬਿਮਾਰੀ ਲਾਇਲਾਜ ਹੈ, ਇਕ ਵਾਰ ਹਲਕਾਅ ਦੀ ਪੁਸ਼ਟੀ ਹੋਣ ਤੇ ਮਨੁੱਖ ਦੀ ਮੌਤ ਨਿਸ਼ਚਿਤ ਹੁੰਦੀ ਹੈ।ਜੇਕਰ ਕੋਈ ਪਸ਼ੂ ਵਿਅਕਤੀ ਨੂੰ ਕੱਟਦਾ ਹੈ ਤਾਂ ਜ਼ਖਮ ਨੂੰ ਸਾਬਣ ਅਤੇ ਪਾਣੀ ਨਾਲ ਸਾਫ ਕਰਨਾ ਹੈ, ਪੱਟੀ ਬੰਨਣ ਤੋਂ ਗੁਰੇਜ ਕਰਨਾ ਹੈ ਅਤੇ ਨੇੜਲੇ ਸਿਹਤ ਕੇਂਦਰ ਤੋਂ ਐਟੀਂ ਰੈਬੀਜ ਵੈਕਸੀਨੇਸਨ ਕਰਵਾਉਣੀ ਚਾਹੀਦੀ ਹੈ।ਇਸ ਤੋਂ ਬਿਨਾਂ ਘਰੇ ਰੱਖਣ ਵਾਲੇ ਕੁੱਤਿਆਂ ਦੀ ਵੈਕਸੀਨੇਸਨ ਜਰੂਰ ਕਰਵਾਉਣੀ ਚਾਹੀਦੀ ਹੈ।
ਇਸ ਤੋਂ ਬਿਨਾਂ ਡਾ ਗੁਲਸ਼ਨ ਨੇ ਬੱਚਿਆਂ ਨੂੰ ਮਨੁੱਖੀ ਜੀਵਨ ਅੰਦਰ ਪਸ਼ੂਆਂ ਦੀ ਮਹੱਤਤਾ ਤੋਂ ਜਾਣੂ ਕਰਵਿਆ ਅਤੇ ਭਵਿੱਖ ਵਿਚ ਪਸ਼ੂ ਪਾਲਣ ਕਿੱਤੇ ਨਾਲ ਜੁੜੇ ਰਹਿਣ ਬਾਰੇ ਜਾਣੂੰ ਕਰਾਇਆ ਤਾਂ ਜੋ ਮਨੁੱਖ ਲਈ ਅਤੀ ਜਰੂਰੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਪੈਦਾਵਰ ਵਧੀਆ ਹੋ ਸਕੇ। ਮਿਲਾਵਟੀ ਦੁਧ ਅਤੇ ਪਨੀਰ ਤੋਂ ਬਚਿਆ ਜਾ ਸਕੇ।ਇਸ ਕੈਂਪ ਵਿਚ ਪ੍ਰਿੰਸੀਪਲ ਮੈਡਮ ਪੂਨਮ ਸਰਮਾਂ, ਇੰਗਲਿਸ਼ ਲੈਕਚਰਾਰ ਮੈਡਮ ਰਜਨੀ ਗੁਪਤਾ, ਰਾਜਨੀਤਕ ਅਰਥਸ਼ਾਸ਼ਤਰ ਦੇ ਲੈਕਚਰਾਰ ਸੁਨੀਤਾ ਠਾਕੁਰ,ਅਨੁਰਾਧਾ ਸ਼ਰਮਾ, ਰਜਨੀਸ਼ ਡੋਗਰਾ, ਰਮੇਸ਼ ਕੁਮਾਰ ,ਮੈਡਮ ਲਵਨੀਤ ਠਾਕੁਰ, ਮੱਧੂ , ਰਾਜਿੰਦਰ ਸਿੰਘ, ਮਾਨਵ ਸੈਣੀ ਅੰਲਕਾਰ ਸਰ। ,ਮਧੂ ਬਾਲਾ, ਅਤੇ ਅਖਿਲ ਕੁਮਾਰ ਸਮੇਤ ਸਮੁੱਚਾ ਸਟਾਫ ਹਾਜਰ ਸੀ।