ਪੰਜਾਬ
ਸੰਯੁਕਤ ਮੋਰਚੇ ਵਲੋਂ ਕਿਸਾਨ ਟਰੈਕਟਰ ਮਾਰਚ ਤੋਂ ਬਾਅਦ ਸੰਸਦ ਭਵਨ ਤਕ ਮਾਰਚ ਕਰਨ ਦਾ ਐਲਾਨ

ਸੰਯੁਕਤ ਮੋਰਚੇ ਵਲੋਂ ਕਿਸਾਨ ਟਰੈਕਟਰ ਮਾਰਚ ਤੋਂ ਬਾਅਦ ਸੰਸਦ ਭਵਨ ਤਕ ਮਾਰਚ ਕਰਨ ਦਾ ਐਲਾਨ
. ਕਿਸਾਨ ਸੰਯੁਕਤ ਮੋਰਚਾ ਵਲੋਂ 1 ਫਰਵਰੀ ਨੂੰ ਸੰਸਦ ਮਾਰਚ ਤਕ ਪੈਦਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ । 29 ਤਾਰੀਕ ਤੋਂ ਬਜਟ ਇਜਲਾਸ ਸ਼ੁਰੂ ਹੋ ਰਿਹਾ ਹੈ ਅਤੇ 1 ਫਰਵਰੀ ਨੂੰ ਕੇਂਦਰ ਸਰਕਾਰ ਬਜਟ ਪੇਸ਼ ਕਰੇਗੀ । ਸੰਯੁਕਤ ਮੋਰਚੇ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਹੈ ਕਿ 1 ਫਰਵਰੀ ਨੂੰ ਸੰਸਦ ਮਾਰਚ ਤਕ ਪੈਦਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ ।ਸੰਯੁਕਤ ਮੋਰਚੇ ਵਲੋਂ ਐਲਾਨ ਕੀਤਾ ਹੈ ਕਿ ਕਿਸਾਨ ਦਾ ਟਰੈਕਟਰ ਮਾਰਚ ਸ਼ਾਂਤੀਪੂਰਨ ਰਹੇਗਾ ਅਤੇ ਮੋਰਚੇ ਵਲੋਂ ਟਰੈਕਟਰਾਂ ਲਈ ਡੀਜਲ ਦਾ ਵੀ ਇੰਤਜਾਮ ਕੀਤਾ ਗਿਆ ਹੈ ਅਗਰ ਕਿਸੇ ਟਰੈਕਟਰ ਦਾ ਡੀਜਲ ਖ਼ਤਮ ਹੁੰਦਾ ਹੈ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਵੇਰੇ ਅਸੀਂ 8 ਵਜੇ ਇਕੱਠੇ ਹੋਵਾਂਗੇ ਤੇ ਸਵੇਰੇ 10 ਵਜੇ ਟਰੈਕਟਰ ਮਾਰਚ ਸ਼ੁਰੂ ਹੋਵੇਗਾ