ਪੰਜਾਬ

ਐਸ.ਸੀ. ਕਮਿਸ਼ਨ ਦੇ ਦਖ਼ਲ ਪਿੱਛੋਂ ਮਹਿਲਾ ਲੈਕਚਰਾਰ ਦੀ ਸਾਲਾਨਾ ਗੁਪਤ ਰਿਪੋਰਟ ਕੀਤੀ ਦਰੁਸਤ

ਐਸ.ਸੀ. ਕਮਿਸ਼ਨ ਦੇ ਦਖ਼ਲ ਪਿੱਛੋਂ ਮਹਿਲਾ ਲੈਕਚਰਾਰ ਦੀ ਸਾਲਾਨਾ ਗੁਪਤ ਰਿਪੋਰਟ ਕੀਤੀ ਦਰੁਸਤ
ਚੰਡੀਗੜ੍ਹ, 29 ਮਾਰਚ:
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਪਿੱਛੋਂ ਸਿੱਖਿਆ ਵਿਭਾਗ ਵੱਲੋਂ ਮਹਿਲਾ ਲੈਕਚਰਾਰ ਦੀ ਕਰੀਬ 19 ਸਾਲ ਪਹਿਲਾਂ ਅਣਗਹਿਲੀ ਨਾਲ ਗ਼ਲਤ ਲਿਖੀ ਗਈ ਸਾਲਾਨਾ ਗੁਪਤ ਰਿਪੋਰਟ ਨੂੰ ਦਰੁਸਤ ਕੀਤਾ ਗਿਆ ਹੈ।
ਇਸ ਸਬੰਧੀ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਦਿਵਾਲੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀ ਬਾਇਉਲੌਜੀ ਦੀ ਲੈਕਚਰਾਰ ਬਿੰਦੂ ਬਾਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਸਾਲ 2003-04 ਦੌਰਾਨ ਸਕੂਲ ਮੁਖੀ ਵੱਲੋਂ ਉਸ ਦੀ ਸਾਲਾਨਾ ਗੁਪਤ ਰਿਪੋਰਟ ਲਿਖਣ ਸਮੇਂ ਸਾਰੇ ਕਾਲਮਾਂ ਵਿੱਚ ਦਰਜਾਬੰਦੀ ਵਧੀਆ ਲਿਖੀ ਸੀ ਪਰ ਉਨ੍ਹਾਂ ਨੇ ਗ਼ਲਤੀ ਨਾਲ ਅਖ਼ੀਰਲੀ ਟਿੱਪਣੀ “ਸਧਾਰਣ ਤੋਂ ਘੱਟ” ਲਿਖ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਸਿੱਖਿਆ ਵਿਭਾਗ ਵਲੋਂ ਮੁੱਖ ਦਫ਼ਤਰ ਪੱਧਰ `ਤੇ ਜਾਂਚ ਕਰਵਾਈ ਗਈ ਜਿਸ ਵਿੱਚ ਪੜਤਾਲੀਆ ਅਫਸਰ ਨੇ ਪਾਇਆ ਕਿ ਗੁਪਤ ਰਿਪੋਰਟ ਵਿੱਚ ਸਕੂਲ ਮੁਖੀ ਵੱਲੋਂ ਅਜਿਹਾ ਕੋਈ ਕਾਰਨ ਨਹੀਂ ਦੱਸਿਆ ਗਿਆ ਜਿਸ ਅਨੁਸਾਰ ਮਹਿਲਾ ਲੈਕਚਰਾਰ ਦੇ ਸਮੂਹਕ ਮੁਲਾਂਕਣ ਦਾ “ਸਧਾਰਣ ਤੋਂ ਘੱਟ” ਦਰਜਾਬੰਦੀ ਕੀਤੀ ਜਾਣੀ ਬਣਦੀ ਹੋਵੇ। ਤੱਥਾਂ ਨੂੰ ਵਾਚਦਿਆਂ ਵਿਭਾਗ ਨੇ “ਸਧਾਰਣ ਤੋਂ ਘੱਟ” ਟਿੱਪਣੀ ਰੱਦ ਕਰਦਿਆਂ ਇਸ ਨੂੰ “ਬਹੁਤ ਅੱਛਾ” ਮੰਨ ਕੇ ਉਸ ਦੀ ਸਾਲਾਨ ਗੁਪਤ ਰਿਪੋਰਟ ਦੁਰਸਤ ਕਰ ਦਿੱਤੀ।
एस.सी. आयोग के दख़ल के बाद महिला लैक्चरर की सालाना गुप्त रिपोर्ट की गई दुरुस्त
चंडीगढ़, 29 मार्च:
पंजाब राज्य अनुसूचित जाति आयोग के दख़ल के बाद शिक्षा विभाग द्वारा महिला लैक्चरर की करीब 19 साल पहले लापरवाही से गलत लिखी गई सालाना गुप्त रिपोर्ट को दुरुस्त किया गया है।
इस सम्बन्धी आयोग के सदस्य श्री ज्ञान चंद दिवाली ने बताया कि शिक्षा विभाग की बायोलॉजी की लैक्चरर बिंदु बाला ने शिकायत दी थी कि साल 2003-04 के दौरान स्कूल प्रमुख द्वारा उसकी सालाना गुप्त रिपोर्ट लिखते समय सभी कॉलमों में दर्जाबन्दी बढिय़ा लिखी थी, परन्तु उन्होंने गलती से आखिरी टिप्पणी ‘‘साधारण से कम’’ लिख दी थी। उन्होंने बताया कि इस केस में शिक्षा विभाग द्वारा मुख्य कार्यालय के स्तर पर जांच करवाई गई, जिसमें जाँच अधिकारी ने पाया कि गुप्त रिपोर्ट में स्कूल प्रमुख द्वारा ऐसा कोई कारण नहीं बताया गया जिसके अनुसार महिला लैक्चरर के सामूहिक मुल्यांकन का ‘‘साधारण से कम’’ दर्जाबन्दी की जानी बनती हो। तथ्यों को पढ़ते हुए विभाग ने ‘‘साधारण से कम’’ टिप्पणी रद्द करते हुए इसको ‘‘बहुत अच्छा’’ मानकर उसकी सालाना गुप्त रिपोर्ट दुरूस्त कर दी गई।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!