ਬੇਰੁਜ਼ਗਾਰ ਸਾਂਝਾ ਮੋਰਚਾ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਮਨਾਈ ਸੰਘਰਸ਼ੀ ਲੋਹੜੀ

ਬੇਰੁਜ਼ਗਾਰ ਸਾਂਝਾ ਮੋਰਚਾ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਮਨਾਈ ਸੰਘਰਸ਼ੀ ਲੋਹੜੀ ਘਰ-ਘਰ ਰੁਜ਼ਗਾਰ ਦੇ ਵਆਦੇ ਫੂਕੇ/ਪੱਕਾ ਮੋਰਚਾ 13 ਵੇੰ ਦਿਨ ਵੀ ਜਾਰੀ/ਅੱਜ ਹੋਵੇਗੀ ਸਿੱਖਿਆ ਮੰਤਰੀ ਨਾਲ ਪੈੰਨਲ ਮੀਟਿੰਗ।
ਸੰਗਰੂਰ ( ) ਬੇਰੁਜ਼ਗਾਰ ਸਾਂਝਾ ਮੋਰਚਾ ਨੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਸੁਰੂ ਕੀਤੇ ਪੱਕੇ ਮੋਰਚੇ ਤੇ ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਦੇ ਲਾਰਿਆਂ ਨੂੰ ਫੂਕ ਕੇ ਸੰਘਰਸ਼ੀ ਲੋਹੜੀ ਮਨਾਈ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਜਗਸੀਰ ਸਿੰਘ, ਕ੍ਰਿਸ਼ਨ ਨਾਭਾ,ਹਰਜਿੰਦਰ ਸਿੰਘ ਝੁਨੀਰ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਇਕ ਪਾਸੇ ਘਰ ਘਰ ਰੁਜ਼ਗਾਰ ਦੇਣ ਦੀ ਗੱਲ ਕੀਤੀ ਗਈ ਸੀ ਪਰ ਪਿਛਲੇ 13 ਦਿਨਾਂ ਤੋਂ ਘਰ ਅੱਗੇ ਬੈਠੇ ਬੇਰੁਜ਼ਗਾਰਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਸਗੋਂ ਕੜਕਦੀ ਠੰਢ ਵਿੱਚ ਬੈਠੇ ਬੇਰੁਜ਼ਗਾਰਾਂ ਨੂੰ ਧਮਕਾਇਆ ਜਾ ਰਿਹਾ ਹੈ। ਸੂਬਾ ਆਗੂ ਢਿਲਵਾਂ ਨੇ ਕਿਹਾ ਕਿ ਪੰਜਾਬ ਦਾ ਸ਼ਾਨਾਮੱਤਾ ਇਤਿਹਾਸ ਦੁੱਲੇ ਭੱਟੀ ਦਾ ਇਤਿਹਾਸ ਹੈ ਉਸ ਦੇ ਵਾਰਸ ਅੱਜ ਵੀ ਆਪਣੇ ਹੱਕਾਂ ਹਕੂਕਾਂ ਲਈ ਹਕੂਮਤਾਂ ਨਾਲ ਟੱਕਰ ਲੈਣ ਲਈ ਤਿਆਰ ਬੈਠੇ ਹਨ ਉਨ੍ਹਾਂ ਕਿਹਾ ਕਿ ਅੱਜ ਵੀ ਸੁੰਦਰੀਏ ਮੁੰਦਰੀਏ ਉੱਤੇ ਹਕੂਮਤੀ ਗੁੰਡਿਆਂ ਵੱਲੋਂ ਕਹਿਰ ਢਾਹੇ ਜਾ ਰਹੇ ਹਨ। ਜਿਸ ਦਾ ਜਵਾਬ ਦੇਣ ਲਈ ਪੰਜਾਬ ਦੇ ਨੌਜਵਾਨ ਹਮੇਸ਼ਾਂ ਤੱਤਪਰ ਹਨ। ਉਨ੍ਹਾਂ ਕਿਹਾ ਕਿ ਸਾਂਝੇ ਮੋਰਚੇ ਦੀਆਂ ਪੰਜੇ ਜਥੇਬੰਦੀਆਂ ਆਪਣੇ ਰੁਜ਼ਗਾਰ ਲਈ ਪੱਕੇ ਮੋਰਚੇ ਤੇ ਡਟੀਆਂ ਹੋਈਆਂ ਹਨ। ਜਦੋਂ ਤਕ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾਂਦਾ ਉਹ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਰੱਖਣਗੇ।
ਇਸ ਮੌਕੇ ਸੰਘਰਸ਼ੀ ਲੋਹੜੀ ਮਨਾਉਂਦਿਆਂ ਬੇਰੁਜ਼ਗਾਰਾਂ ਨੇ ਪੰਜਾਬ ਦੇ ਸਮੂਹ ਬੇਰੁਜ਼ਗਾਰਾਂ ਨੂੰ ਅਪੀਲ ਕੀਤੀ ਕੇ ਆਪਣੇ ਹੱਕ ਹਾਸਲ ਕਰਨ ਲਈ ਮੋਰਚੇ ਵਿੱਚ ਸ਼ਾਮਿਲ ਹੋਣ। ਇਸ ਸਮੇਂ ਸਾਂਝੇ ਮੋਰਚੇ ਨੂੰ ਡੈਮੋਕਰੈਟਿਕ ਟੀਚਰ ਫਰੰਟ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਬਲਵੀਰ ਚੰਦ ਲੌਂਗੋਵਾਲ , ਜਗਦੇਵ ਕੁਮਾਰ, ਜਮਹੂਰੀ ਅਧਿਕਾਰ ਸਭਾ ਵੱਲੋਂ ਸਵਰਨਜੀਤ ਸਿੰਘ, ਰਘਵੀਰ ਭਵਾਨੀਗੜ, ਸੁਰਜੀਤ ਸਿੰਘ ਭੱਠਲ, ਕੁਲਵਿੰਦਰ ਸਿੰਘ ਨਦਾਮਪੁਰ ਆਦਿ ਨੇ ਸੰਬੋਧਨ ਕੀਤਾ।
ਸਾਂਝੇ ਮੋਰਚੇ ‘ਚ ਸ਼ਾਮਿਲ ਯੂਨੀਅਨਾਂ ਦੀਆਂ ਮੰਗਾਂ
*ਡੀ.ਪੀ.ਈ. ਅਧਿਆਪਕ ਯੂਨੀਅਨ ਦੀਆਂ ਮੰਗਾਂ:-*
1. ਸਿੱਖਿਆ ਵਿਭਾਗ ਨੇ 2 ਫਰਵਰੀ 2020 ਨੂੰ 873 ਡੀ.ਪੀ.ਈ. ਅਧਿਆਪਕਾਂ ਦਾ ਲਿਖਤੀ ਟੈਸਟ ਲੈ ਕੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ । ਇਨ੍ਹਾਂ ਪੋਸਟਾਂ ਵਿੱਚ ਸੋਧ ( Amendment ) ਕਰਨ ਉਪਰੰਤ 1000 ਪੋਸਟਾਂ ਦਾ ਵਾਧਾ ਕਰਕੇ 1873 ਪੋਸਟਾਂ ਕੀਤੀਆਂ ਜਾਣ ।
2. 873 ਡੀ . ਪੀ . ਈ ਅਧਿਆਪਕਾਂ ਦੀ ਭਰਤੀ 14 ਸਾਲਾਂ ਦੇ ਲੰਬੇ ਅਰਸੇ ਬਾਅਦ ਹੋ ਰਹੀ ਹੈ ਜਿਸ ਕਾਰਨ ਉਮੀਦਵਾਰਾਂ ਦੀ ਉਮਰ ਹੱਦ ਲੰਘ ਚੁੱਕੀ ਹੈ ਇਸ ਕਰਕੇ 1000 ਪੋਸਟਾਂ ਦਾ ਵਾਧਾ ਕਰਨ ਉਪਰੰਤ 1873 ਪੋਸਟਾਂ ਕੀਤੀਆਂ ਜਾਣ ।
3. 873 ਡੀ.ਪੀ.ਈ. ਦਾ ਵਿਗਿਆਪਨ ਮਿਤੀ : 24.01.2017 ਦੀ ਲਗਾਤਾਰਤਾ ਵਿੱਚ 1000 ਪੋਸਟਾਂ ਦਾ ਵਾਧਾ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤਾਂ ਜੋ ਭਰਤੀ ਵਿਚ ਕਾਨੂੰਨੀ ਰੁਕਵਟ ਨਾ ਆਵੇ।
4. ਜੇਕਰ 873 ਡੀ .ਪੀ.ਈ ਪੋਸਟਾਂ ਤੇ ਦੂਜੀ ਵਾਰ ਸਕਰੂਟਨੀ ਹੁੰਦੀ ਹੈ ਤਾਂ ਪੇਪਰ ਦਿੱਤੇ ਸਾਰੇ ਉਮੀਦਵਾਰਾਂ ਨੂੰ ਸਕਰੂਟਨੀ ਲਈ ਬੁਲਾਇਆ ਜਾਵੇ।
*ਬੇਰੁਜ਼ਗਾਰ ਬੀ.ਅੈੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੀਆਂ ਮੰਗਾਂ:-*
1. ਪੰਜਾਬੀ, ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਘੱਟੋ ਘੱਟ 10 ਹਜਾਰ ਪੋਸਟਾ ਦਾ ਇਸਤਿਹਾਰ ਜਾਰੀ ਕੀਤਾ ਜਾਵੇ।
2. ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ।
3. 2017 ਦੇ ਟੈੱਟ ਪਾਸ ਉਮੀਦਵਾਰਾਂ ਨੂੰ ਆਉਣ ਵਾਲੇ ਇਸਤਿਹਾਰ ਵਿੱਚ ਘੱਟੋ ਘੱਟ ਉਮਰ ਹੱਦ ਵਿੱਚ 3 ਸਾਲ ਦੀ ਛੋਟ ਦਿੱਤੀ ਜਾਵੇ।
*ਪੀ. ਟੀ .ਆਈ. ਅਧਿਆਪਕ ਯੂਨੀਅਨ ਦੀਆਂ ਮੰਗਾਂ:-*
1. ਇਹ ਭਰਤੀ 10+2 ਅਤੇ ਸੀ.ਪੀ.ਐਡ. ਦੇ ਪ੍ਰਾਪਤ ਅੰਕਾਂ ਦੇ ਆਧਾਰ ਤੇ ਮੈਰਿਟ ਲਿਸਟ ਬਣਾ ਕੇ ਪੂਰੀ ਕੀਤੀ ਜਾਵੇ।
2.ਇਸ ਭਰਤੀ ਦੇ ਇਸ਼ਤਿਹਾਰ ਵਿੱਚ ਮਾਣਯੋਗ ਹਾਈ ਕੋਰਟ ਵੱਲੋਂ ਖਾਰਜ ਕੀਤੇ ਟੀ. ਈ. ਟੀ ( ਅਧਿਆਪਕ ਯੋਗਤਾ ਟੈਸਟ ) ਤੋਂ ਬਿਨਾਂ ਕੋਈ ਟੈਸਟ ਨਹੀਂ ਸੀ ਇਸ ਕਰਕੇ 646 ਅਸਾਮੀਆਂ ਦੀ ਭਰਤੀ ਨਿਰੋਲ ਮੈਰਿਟ ਦੇ ਆਧਾਰ ਤੇ ਹੀ ਕੀਤੀ ਜਾਵੇ।
3.ਭਾਰਤੀ ਕਰਟੀਰੀਆ ਯੂਨੀਅਨ ਆਗੂ ਦੀ ਮੌਜੂਦਗੀ ਵਿੱਚ ਤਿਆਰ ਕੀਤਾ ਜਾਵੇ।
4. 646 ਪੀ.ਟੀ.ਆਈ. ਅਸਾਮੀਆਂ ਵਿੱਚ ਪੰਜਾਬ ਦੇ ਪੱਕੇ ਵਸਨੀਕਾਂ ਬੇਰੁਜ਼ਗਾਰਾਂ ਨੂੰ ਹੀ ਰੱਖਿਆ ਜਾਵੇ।
5.ਮਿਡਲ ਅਤੇ ਹਾਈ ਸਕੂਲਾਂ ਵਿੱਚ ਪੀ ਟੀ ਆਈ ਦੀਆਂ ਖਤਮ ਕੀਤੇ ਗਏ ਅਸਾਮੀਆਂ ਨੂੰ ਮੁੜ ਬਹਾਲ ਕੀਤਾ ਜਾਵੇ ।
*ਬੇਰੁਜ਼ਗਾਰ ਆਰਟ ਅੈਂਡ ਕਰਾਫਟ ਯੂਨੀਅਨ ਦੀਆਂ ਮੰਗਾਂ:-*
1.ਸਰਵਿਸ ਨਿਯਮਾਂ ਵਿੱਚ ਸੋਧ ਕਰਕੇ 5000 ਅਸਾਮੀਆਂ ਲਈ ਉਮਰ ਹੱਦ 42 ਸਾਲ ਕਰਕੇ ਇਸ਼ਤਿਹਾਰ ਜਾਰੀ ਕੀਤਾ ਜਾਵੇ।
2. ਆਰਟ ਐਂਡ ਕਰਾਫਟ ਦੇ ਵਿਸ਼ੇ ਨੂੰ ਲਾਜ਼ਮੀ ਵਿਸ਼ਾ ਵਜੋਂ ਮਾਨਤਾ ਦਿੱਤੀ ਜਾਵੇ।
3.ਖਤਮ ਕੀਤੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ।
*ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦੀਆਂ ਮੰਗਾਂ:-*
1. ਉਮਰ ਹੱਦ ਵਿੱਚ ਘੱਟੋ ਘੱਟ 5 ਸਾਲ ਦੀ ਛੋਟ ਦਿੱਤੀ ਜਾਵੇ।
2. ਸਾਰੀਆਂ ਖਾਲੀ ਰਹਿੰਦੀਆਂ ਅਸਾਮੀਆਂ ਦਾ ਇਸਤਿਹਾਰ ਜਾਰੀ ਕੀਤਾ ਜਾਵੇ।
3. 200 ਉਮੀਦਵਾਰਾਂ ਦੀ ਚੱਲ ਰਹੀ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ।