ਪੰਜਾਬ

ਸ਼ਰਾਬ ਦੀ ਤਸਕਰੀ ਖਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਨੀਤੀ- ਮੁਹਾਲੀ ਦੇ ਆਬਕਾਰੀ ਵਿਭਾਗ ਅਤੇ ਪੁਲੀਸ ਵੱਲੋਂ ਬਿਨਾਂ ਹੋਲੋਗ੍ਰਾਮ ਦੇ ਬਾਇਓ ਬ੍ਰਾਂਡਸ ਦੀ ਵੱਡੀ ਖੇਪ ਬਰਾਮਦ

ਐਸ.ਏ.ਐਸ. ਨਗਰ/ਚੰਡੀਗੜ, 12 ਜਨਵਰੀ:
“ਆਪ੍ਰੇਸ਼ਨ ਰੈਡ ਰੋਜ਼” ਤਹਿਤ ਸੂਬੇ ਵਿੱਚ ਸਰਾਬ ਦੀ ਤਸਕਰੀ ਵਿਰੁੱਧ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦਿਆਂ ਆਬਕਾਰੀ ਵਿਭਾਗ, ਪੰਜਾਬ ਨੇ ਜ਼ੀਰਕਪੁਰ ਇਲਾਕੇ ਵਿੱਚ ਸਕੌਚ ਦੀਆਂ ਬੋਤਲਾਂ ਵਿੱਚ ਸਸਤੇ ਬ੍ਰਾਂਡ ਦੀ ਸ਼ਰਾਬ ਭਰਨ ਦੀ ਕਾਰਵਾਈ ਵਿੱਚ ਸ਼ਾਮਲ ਮੁੱਖ ਦੋਸ਼ੀ ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਕਮਿਸ਼ਨਰ, ਪੰਜਾਬ ਸ੍ਰੀ ਰਾਜਤ ਅਗਰਵਾਲ (ਆਈ.ਏ.ਐੱਸ) ਅਤੇ ਆਈਪੀਐਸ, ਆਈ.ਜੀ. ਕਰਾਈਮ, ਪੰਜਾਬ ਸ੍ਰੀ ਮੁਨੀਸ਼ ਚਾਵਲਾ ਨੇ ਦੱਸਿਆ ਕਿ ਮੁਹਾਲੀ ਐਕਸਾਈਜ਼ ਨੇ ਸਰਾਬ ਦੀ ਤਸਕਰੀ ਵਿੱਚ ਸਾਮਲ ਵਿਅਕਤੀਆਂ ’ਤੇ ਮੁੜ ਸ਼ਿਕੰਜ਼ਾ ਕੱਸ ਦਿੱਤਾ ਹੈ। ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਚੰਡੀਗੜ ਤੋਂ ਪੰਜਾਬ ਵਿੱਚ ਸਸਤੀ ਸ਼ਰਾਬ ਦੀ ਤਸਕਰੀ ਅਤੇ ਅੱਗੇ ਇਸਨੂੰ ਬਾਇਓ / ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ਵਿੱਚ ਭਰਨ ਦੀ ਕਾਰਵਾਈ ਵਿੱਚ ਸ਼ਾਮਲ ਹਨ। ਅੱਗੇ ਦੀ ਜਾਣਕਾਰੀ ਵਿੱਚ ਇਹ ਸਾਹਮਣੇ ਆਇਆ ਕਿ ਜਤਿੰਦਰ ਪਾਲ ਸਿੰਘ ਉਰਫ ਜੇਪੀ ਇਸ ਘੁਟਾਲੇ ਵਿੱਚ ਸਰਗਰਮੀ ਨਾਲ ਸ਼ਾਮਲ ਸੀ।
04/05 ਜਨਵਰੀ, 2021 ਦੀ ਦਰਮਿਆਨੀ ਰਾਤ ਡਿਪਟੀ ਕਮਿਸਨਰ ਆਬਕਾਰੀ, ਪਟਿਆਲਾ ਜ਼ੋਨ  ਸ੍ਰੀ ਰਾਜਪਾਲ ਸਿੰਘ ਦੀ ਯੋਗ ਅਗਵਾਈ ਅਤੇ ਏ.ਆਈ.ਜੀ, ਆਬਕਾਰੀ ਸ੍ਰੀ ਅਮਰਪ੍ਰੀਤ ਘੁੰਮਣ ਅਤੇ ਸਹਾਇਕ ਕਮਿਸ਼ਨਰ ਐਕਸਾਈਜ਼ ਰੋਪੜ ਰੇਂਜ ਸ੍ਰੀ ਵਿਨੋਦ ਪਾਹੂਜਾ ਦੀ ਨਿਗਰਾਨੀ ਹੇਠ, ਇਕ ਟੀਮ ਜਿਸ ਵਿਚ ਈ.ਆਈ. ਖਰੜ ਸਰੁਪਿੰਦਰ ਸਿੰਘ, ਈ.ਆਈ. ਡੇਰਾਬੱਸੀ ਜਸਪ੍ਰੀਤ ਸਿੰਘ, ਐਸ.ਆਈ ਕੁਲਵਿੰਦਰ ਸਿੰਘ ਅਤੇ ਏ.ਐੱਸ.ਆਈ. ਲਵਦੀਪ ਸਿੰਘ ਅਤੇ ਹੋਰ ਸਟਾਫ ਸ਼ਾਮਲ ਸੀ, ਜ਼ੀਰਕਪੁਰ ਵਿਖੇ ਮੌਜੂਦ ਸਨ, ਜਦੋਂ ਉਨਾਂ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਜਤਿੰਦਰਪਾਲ ਸਿੰਘ ਉਰਫ਼ ਜੇਪੀ ਨੂੰ ਖਾਲੀ ਬੋਤਲਾਂ, ਮੋਨੋ ਕਾਰਟਨਸ (ਡੱਬੇ) ਅਤੇ ਬਾਇਓ ਬ੍ਰਾਂਡਸ ਦੇ ਢੱਕਣਾਂ ਦੀ ਇੱਕ ਖੇਪ ਮਿਲੇਗੀ।ਦੋਸੀ ਨੂੰ ਰੰਗੇ ਹੱਥੀਂ ਫੜਨ ਲਈ ਮੁਹਾਲੀ ਐਕਸਾਈਜ ਅਤੇ ਐਕਸਾਈਜ਼ ਪੁਲਿਸ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਟੀਮਾਂ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਜ਼ੀਰਕਪੁਰ ਵਿਖੇ ਜਤਿੰਦਰਪਾਲ ਸਿੰਘ ਆਪਣੇ ਸਾਥੀਆਂ ਸਮੇਤ ਬੱਸ ਨੰ. ਐਚਆਰ63ਡੀ 8080 ’ਚੋਂ ਕੁਝ ਡੱਬੇ ਉਤਾਰ ਰਹੇ ਸਨ। ਟੀਮਾਂ ਨੇ ਮੁਲਜ਼ਮ ਅਤੇ ਉਨਾਂ ਦੇ ਸਾਥੀਆਂ ਨੂੰ ਫੜ ਕੇ ਸਫਲਤਾਪੂਰਵਕ ਮੌਕੇ ਤੋਂ ਗਿ੍ਰਫਤਾਰ ਕਰ ਲਿਆ।
ਟੀਮ ਨੂੰ ਖੇਪ ਵਿੱਚ ਬਲੈਕ ਲੇਬਲ ਦੀਆਂ 80 ਖਾਲੀ ਬੋਤਲਾਂ, ਬਲੈਕ ਲੇਬਲ ਦੇ 55 ਮੋਨੋ ਕਾਰਟਨਸ, ਰੈੱਡ ਲੇਬਲ ਦੀਆਂ 10 ਖਾਲੀ ਬੋਤਲਾਂ, ਚੀਵਾਸ ਰੀਗਲ ਦੇ 35 ਢੱਕਣ, ਚੀਵਾਸ ਰੀਗਲ ਦੇ 30 ਲੇਬਲ, ਚੀਵਾਸ ਰੀਗਲ ਦੇ 100 ਅਣਵਰਤੇ ਢੱਕਣ ਮਿਲੇ। ਟੀਮ  ਨੂੰ ਮੌਕੇ ’ਤੇ ਮੁਲਜ਼ਮ ਦੀ ਕਾਰ ਜਿਸਦਾ ਨੰ. ਪੀਬੀ23ਆਰ7209 ਹੈ, ਵੀ ਮਿਲੀ ਜਿਸ ਵਿੱਚੋਂ ਵਿਚੋਂ ਰੈਡ ਲੇਬਲ ਦੇ 6 ਕੇਸ ਅਤੇ ਬਲੈਕ ਲੇਬਲ ਦੇ 2 ਕੇਸ ਮਿਲੇ।
ਬਾਅਦ ਵਿੱਚ ਟੀਮ ਨੇ ਜਤਿੰਦਰ ਪਾਲ ਸਿੰਘ ਉਰਫ ਜੇਪੀ ਦੀ ਰਹਾਇਸ਼ ਅਰਥਾਤ #408, ਚੌਥੀ ਮੰਜਲ, ਟਾਵਰ 19, ਮੋਤੀਆ ਰਾਇਲ ਸਿਟੀ, ਜੀਰਕਪੁਰ ਵਿਖੇ ਛਾਪਾ ਮਾਰਿਆ। ਟੀਮ ਨੇ ਬਲੈਕ ਲੇਬਲ ਦੀਆਂ ਭਰੀਆਂ 11 ਬੋਤਲਾਂ, ਆਲ ਸੀਜਨ ਦੀਆਂ 12 ਖਾਲੀ ਬੋਤਲਾਂ ਅਤੇ 555 ਗੋਲਡ ਦੀਆਂ 12 ਬੋਤਲਾਂ ਬਰਾਮਦ ਕੀਤੀਆਂ।
ਇਸ ਤੋਂ ਬਾਅਦ ਟੀਮ ਨੇ ਜਮੁਨਾ ਇਨਕਲੇਵ ਜੀਰਕਪੁਰ ਵਿਖੇ ਜਤਿੰਦਰ ਸਿੰਘ ਅਤੇ ਵਿਜੇ ਕੁਮਾਰ ਦੇ ਗੋਦਾਮ-ਕਮ-ਰਹਾਇਸ਼ ’ਤੇ ਛਾਪਾ ਮਾਰਿਆ ਜਿੱਥੋਂ ਬਲੈਕ ਲੇਬਲ ਦੀਆਂ 54 ਬੋਤਲਾਂ, ਰੈੱਡ ਲੇਬਲ ਦੀਆਂ 12 ਬੋਤਲਾਂ, 07 ਬੋਤਲਾਂ ਰਾਇਲ ਸੈਲਿਊਟ, 60 ਬੋਤਲਾਂ ਨੈਨਾ, 12 ਬੋਤਲਾਂ ਬਲਿਊ ਲੇਬਲ, ਰੈੱਡ ਲੇਬਲ ਦੀਆਂ 60 ਖਾਲੀ ਬੋਤਲਾਂ,  ਐਬਸੋਲੂਟ ਵੋਦਕਾ ਦੀਆਂ 32 ਖਾਲੀ ਬੋਤਲਾਂ, ਰੈੱਡ ਲੇਬਲ ਦੀ 80 ਖਾਲੀ ਟੀਨ ਪੈਕਿੰਗ, ਮੋਨੋ ਕਾਰਟਨਸ ਨਾਲ ਗਲੈਨਫਿਡਿਚ ਦੀਆਂ 90 ਖਾਲੀ ਬੋਤਲਾਂ, ਮੋਨੋ ਕਾਰਟਨਸ ਨਾਲ  ਬਲੈਕ ਡੌਗ ਦੀਆਂ 136 ਖਾਲੀ ਬੋਤਲਾਂ, ਵੋਦਕਾ ਦੇ 18 ਕਾਰਟਨਸ, ਬਲਿਊ ਲੇਬਲ ਦੇ 20 ਮੋਨੋ ਕਾਰਟਨਸ, ਰੈੱਡ ਲੇਬਲ ਦੇ 136 ਮੋਨੋ ਕਾਰਟਨਸ, ਰੈਡ ਲੇਬਲ ਦੇ 80 ਅਣਵਰਤੇ ਢੱਕਣ, ਚੀਵਾਸ ਰੀਗਲ ਦੇ 300 ਨੈੱਕ ਲੇਬਲ, ਚੀਵਾਸ ਰੀਗਲ ਦੇ 500 ਅਣਵਰਤੇ ਢੱਕਣ ਅਤੇ 25 ਲੀਟਰ ਈ.ਐਨ.ਏ. ਬਰਾਮਦ ਕੀਤੀ ਗਈ।
ਜਾਂਚ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਚੰਡੀਗੜ ਅਧਾਰਤ ਸਰਾਬ ਦੇ ਠੇਕੇਦਾਰ ਆਸੂ ਗੋਇਲ ਤੋਂ ਸਸਤੀ ਸ਼ਰਾਬ ਦੇ ਬਾਂਡਸ ਜਿਵੇਂ 555 ਅਤੇ ਆਲ ਸੀਜਨ ਦੀ ਬਕਾਇਦਾ ਤੌਰ ’ਤੇ ਤਸਕਰੀ ਕਰਦਾ ਹੈ ਅਤੇ ਨਵੀਂ ਦਿੱਲੀ ਤੋਂ ਖਾਲੀ ਬੋਤਲਾਂ, ਢੱਕਣ ਅਤੇ ਹੋਰ ਸਮੱਗਰੀ ਖਰੀਦਦਾ ਹੈ। ਉਹ ਜਮਨਾ ਐਨਕਲੇਵ ਦੇ ਇਕ ਗੋਦਾਮ ਵਿਚ ਖਾਲੀ ਬੋਤਲਾਂ, ਢੱਕਣ ਅਤੇ ਹੋਰ ਸਮੱਗਰੀ ਸਟੋਰ ਕਰਦਾ ਸੀ, ਪਰ ਸਸਤੀ ਬ੍ਰਾਂਡ ਦੀ ਸਰਾਬ ਆਪਣੀ ਰਿਹਾਇਸ ਵਿਖੇ ਰੱਖਦਾ ਸੀ ।ਫਿਰ ਉਹ ਆਪਣੇ ਸਾਥੀਆਂ ਦੀ ਮਦਦ ਨਾਲ ਸਮੱਗਰੀ ਨੂੰ ਆਪਣੀ ਰਿਹਾਇਸ ’ਤੇ ਲਿਆਉਂਦਾ ਹੈ ਅਤੇ ਉਥੇ ਬੋਤਲਾਂ ਭਰਦਾ ਹੈ। ਉਸ ਨੇ ਚੰਡੀਗੜ ਅਤੇ ਹੋਰ ਇਲਾਕਿਆਂ ਵਿਚ ਬੋਤਲਾਂ ’ਚ ਭਰੀ ਤਿਆਰ ਸ਼ਰਾਬ ਦੀ ਸਪਲਾਈ ਲਈ ਆਪਣੀ ਕਾਰ ਦੀ ਵਰਤੋਂ ਕੀਤੀ। ਉਸਨੇ ਇਹ ਵੀ ਮੰਨਿਆ ਕਿ ਦੂਸਰੇ ਰਾਜਾਂ ਤੋਂ ਕੁਝ ਤਸਕਰ ਉਸਦੀ ਰਿਹਾਇਸ ਉੱਤੇ ਡਿਲਿਵਰੀ ਲੈਣ ਆਉਂਦੇ ਹਨ।
ਜਤਿੰਦਰਪਾਲ ਸਿੰਘ ਉਰਫ ਜੇਪੀ ਪੁੱਤਰ ਹਰਮੋਹਨ ਸਿੰਘ ਵਾਸੀ ਫਲੈਟ ਨੰਬਰ 408, ਚੌਥੀ ਮੰਜਲ, ਟਾਵਰ ਨੰ. 19, ਮੋਤੀਆ ਐਨਕਲੇਵ, ਜ਼ੀਰਕਪੁਰ (2) ਜਤਿੰਦਰ ਸਿੰਘ ਪੁੱਤਰ ਮੋਹਿੰਦਰ ਸਿੰਘ ਵਾਸੀ ਪਿੰਡ ਬਰਬੈਨ, ਕੁਰੂਕਸੇਤਰ (3) ਕਰਨ ਗੋਸਵਾਮੀ ਪੁੱਤਰ ਗੁਰਨਾਮ ਪਾਲ ਸਿੰਘ ਵਾਸੀ ਮਕਾਨ ਨੰ. ਸ਼ਿਵਾ ਐਨਕਲੇਵ, ਭਬਾਤ, ਜੀਰਕਪੁਰ ਅਤੇ (4) ਵਿਜੇ ਪੁੱਤਰ ਰਜਿੰਦਰ ਸਿੰਘ ਵਾਸੀ ਫਲੈਟ ਨੰਬਰ 408, ਚੌਥੀ ਮੰਜਲ, ਟਾਵਰ ਨੰ. 19 , ਮੋਤੀਆ ਐਨਕਲੇਵ, ਜੀਰਕਪੁਰ ਖਿਲਾਫ਼ ਪੁਲੀਸ ਥਾਣਾ ਜ਼ੀਰਕਪੁਰ ਵਿਖੇ ਪੰਜਾਬ ਆਬਕਾਰੀ ਐਕਟ ਦੀ ਧਾਰਾ 61/1/14 ਅਧੀਨ ਅਤੇ ਆਈਪੀਸੀ ਦੀ ਧਾਰਾ 420 ਅਤੇ 120-ਬੀ ਤਹਿਤ ਐਫਆਈਆਰ ਨੰ. 07 ਮਿਤੀ 05.01.2021 ਦਰਜੀ ਕੀਤੀ ਗਈ ਹੈ।ਬਾਅਦ ਵਿੱਚ ਅਸਲਾ ਐਕਟ ਦੀ ਧਾਰਾ 25, 27, 54 ਅਤੇ ਆਈ.ਪੀ.ਸੀ. ਦੀ ਧਾਰਾ 419, 170, 171, 328 ਵੀ ਜੋੜ ਦਿੱਤੀ ਗਈ।
ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਦੋਸੀ ਅਤੇ ਉਸਦੇ ਸਾਥੀਆਂ ਦੀ  ਗੁਰਪ੍ਰੀਤ ਸਿੱਧੂ ਵਾਸੀ ਮੋਤੀਆ ਰਾਇਲ ਸਿਟੀ, ਜੀਰਕਪੁਰ  ਨਾਲ ਕਾਫ਼ੀ ਨੇੜਤਾ ਸੀ। ਸਿੱਟੇ ਵਜੋਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਜਾਣੂ ਕਰਾਇਆ ਗਿਆ ਜਿਸ ਨੇ ਇਹ ਮਾਮਲਾ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਅਤੇ ਐਸਐਸਪੀ, ਮੁਹਾਲੀ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ। ਟੀਮਾਂ ਨੇ ਮਾਮਲੇ ਵਿੱਚ ਅੱਗੇ ਜਾਂਚ ਪੜਤਾਲ ਕੀਤੀ ਅਤੇ ਗੁਰਪ੍ਰੀਤ ਸਿੱਧੂ ਨੂੰ ਗਿ੍ਰਫ਼ਤਾਰ ਕੀਤਾ।
ਇਸ ਦੌਰਾਨ ਟੀਮਾਂ ਨੇ ਸੈਕਟਰ 29 ਵਿੱਚ ਚੰਡੀਗੜ ਅਧਾਰਤ  ਸ਼ਰਾਬ ਦੇ ਠੇਕੇਦਾਰ ਆਸੂ ਗੋਇਲ ਦੇ ਇੱਕ ਗੋਦਾਮ ‘ਤੇ ਵੀ ਛਾਪਾ ਮਾਰਿਆ ਜਿੱਥੇ ਸ਼ਰਾਬ ਦੇ ਵੱਖ ਵੱਖ ਬਾਂਡਸ ਦੇ 1966 ਕੇਸ (ਬਿਨਾਂ ਹੋਲੋਗ੍ਰਾਮ) ਮਿਲੇ।ਅਗਲੇਰੀ ਜਾਂਚ ਲਈ ਚੰਡੀਗੜ ਐਕਸਾਈਜ ਅਤੇ ਚੰਡੀਗੜ ਪੁਲਿਸ ਦੀ ਹਾਜ਼ਰੀ ਵਿਚ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ।
ਆਬਕਾਰੀ ਕਮਿਸ਼ਨਰ ਪੰਜਾਬ ਸ੍ਰੀ ਰਾਜਤ ਅਗਰਵਾਲ (ਆਈ.ਏ.ਐੱਸ.) ਅਤੇ ਆਈ.ਜੀ. ਕਰਾਈਮ, ਪੰਜਾਬ ਮੁਨੀਸ ਚਾਵਲਾ (ਆਈਪੀਐਸ) ਨੇ ਦੁਹਰਾਇਆ ਕਿ ਜਿੱਥੋਂ ਤੱਕ ਸ਼ਰਾਬ ਦੀ ਤਸਕਰੀ ਜਾਂ ਆਬਕਾਰੀ ਨਾਲ ਜੁੜੀ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦਾ ਸਬੰਧ ਹੈ, ਕਿਸੇ ਨੂੰ ਵੀ ਬਖਸਅਿਾ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਏਗੀ। ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਸਬੰਧੀ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਸ਼ਿਕਾਇਤ ਨੰਬਰ 9875961126 ਸ਼ੁਰੂ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!