ਪੰਜਾਬ

ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ, ਭਾਗੂ ਮਾਜਰਾ, ਵਿਖੇ ਇਕ ਰੋਜਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ

ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ, ਭਾਗੂ ਮਾਜਰਾ,ਖਰੜ ਵਿਖੇ ਪੰਜਾਬੀ ਵਿਭਾਗ ਵੱਲੋਂ ‘ਪੰਜਾਬੀ ਸੱਭਿਆਚਾਰ ਦੀ ਵਰਤਮਾਨ ਸਥਿਤੀ ਅਤੇ ਦਰਪੇਸ਼ ਚੁਣੌਤੀਆਂ’ ਵਿਸ਼ੇ ਉੱਪਰ ਇੱਕ ਰੋਜਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਅਕਾਦਮਿਕ ਸਮਾਗਮ ਦੇ ਉਦਘਾਟਨੀ ਸੈਸ਼ਨ ਦੌਰਾਨ ਫ਼ਿਲਮ ਐਕਟਰ, ਡਾਇਰੈਕਟਰ ਅਤੇ ਲੇਖਕ ਅਮਿਤੋਜ ਮਾਨ ਵੱਲੋਂ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਗਈ।ਉਹਨਾਂ ਨੇ ਵਿਦਿਆਰਥੀਆਂ ਨੂੰ ਕਲਾ ਦੇ ਸੰਦਰਭ ਵਿੱਚ ਆਪਣੇ ਸੱਭਿਆਚਾਰ ਦੀ ਸਾਰਥਕਤਾ ਨੂੰ ਸਮਝਾਉਂਦੇ ਹੋਏ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਉਪਰ ਮਾਣ ਕਰਨ ਲਈ ਪ੍ਰੇਰਿਆ। ਸੈਮੀਨਾਰ ਦੀ ਪ੍ਰਧਾਨਗੀ ਪ੍ਰਸਿੱਧ ਲੋਕਧਾਰਾ ਵਿਗਿਆਨੀ ਡਾ. ਨਾਹਰ ਸਿੰਘ ਵੱਲੋਂ ਕੀਤੀ ਗਈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਦੇ ਇਤਿਹਾਸ,ਸਮਕਾਲੀ ਸਥਿਤੀ ਅਤੇ ਭਵਿੱਖੀ ਸੰਭਾਵਨਾਵਾਂ ਤੋਂ ਤਰਕਪੂਰਨ ਢੰਗ ਨਾਲ ਜਾਣੂ ਕਰਵਾਇਆ । ਕਾਲਜ ਦੇ ਪ੍ਰਿੰਸੀਪਲ ਡਾ. ਜਗਜੀਤ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀ ਜੀਵਨ ਵਿੱਚ ਅਜਿਹੇ ਸਮਾਗਮਾਂ ਦੀ ਅਹਿਮੀਅਤ ਉੱਪਰ ਜ਼ੋਰ ਦਿੱਤਾ। ਕਾਲਜ ਦੇ ਡਾਇਰੈਕਟਰ ਡਾ. ਐਮ. ਪੀ. ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਬੋਲੀ ਅਤੇ ਵਿਰਸੇ ਦੀ ਮਹੱਤਤਾ ਸਮਝਾਉਂਦੇ ਹੋਏ ਆਪਣੀਆਂ ਜੜ੍ਹਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਅਤੇ ਸੈਮੀਨਾਰ ਵਿਚ ਪਹੁੰਚੇ ਉਘੇ ਵਿਦਵਾਨਾਂ ਦਾ ਧੰਨਵਾਦ ਕੀਤਾ ।ਸੈਮੀਨਾਰ ਦੌਰਾਨ ਡੈਲੀਗੇਟਸ ਡਾ. ਜਤਿੰਦਰ ਕੁਮਾਰ, ਡਾ.ਕੁਸਮ ਬਿਡਲਾ, ਪ੍ਰੋ.ਤਨਵੀਰ ਕੌਰ, ਪ੍ਰੋ ਅੰਜਲੀ ਛਾਬੜਾ, ਤੇ ਵੱਖ- ਵੱਖ ਖੋਜਾਰਥੀਆਂ, ਬੀਰਪਾਲ ਕੌਰ,ਰਵਿੰਦਰ ਕੌਰ, ਅਮਨਦੀਪ ਕੌਰ ਅਤੇ ਨਵਲਦੀਪ ਸ਼ਰਮਾ ਵੱਲੋਂ ਖੋਜ ਪੱਤਰ ਪ੍ਰਸਤੁਤ ਕੀਤੇ ਗਏ।  ਸੈਮੀਨਾਰ ਦੌਰਾਨ ਪ੍ਰੋਗਰਾਮ ਕਨਵੀਨਰ ਡਾ. ਵੀਰਪਾਲ ਕੌਰ, ਪ੍ਰੋ .ਜਸਪਾਲ ਕੌਰ ਸੁਪਰਡੈਂਟ ਨਰਿੰਦਰ ਸਿੰਘ ਪਡਿਆਲਾ ਅਤੇ  ਪ੍ਰੋ. ਅਮਨਦੀਪ ਕੌਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।  ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!