ਭਾਜਪਾ ਪੰਜਾਬ ਚ ਇਕੱਲੇ ਲੜੇਗੀ ਲੋਕ ਸਭਾ ਚੋਣ , ਗੱਲਬਾਤ ਫੇਲ੍ਹ
ਪੰਜਾਬ ਅੰਦਰ ਭਾਜਪਾ ਆਪਣੇ ਬਲਬੂਤੇ ਤੇ ਲੋਕ ਸਭਾ ਚੋਣ ਲੜੇਗੀ ਅਤੇ ਭਾਜਪਾ ਨੇ ਇਕਲੇ ਹੀ ਪੰਜਾਬ ਅੰਦਰ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਦਿਤਾ ਹੈ । ਸੂਤਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਵਿਚ ਗੱਲਬਾਤ ਫੇਲ੍ਹ ਹੈ । ਇਸ ਦਾ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਵੱਡੇ ਭਾਈ ਦੀ ਭੂਮਿਕਾ ਚਾਹੁੰਦਾ ਹੋ ਗਈ ਹੈ । ਜਦੋ ਕਿ ਭਾਜਪਾ ਹੁਣ ਵੱਡੇ ਭਾਈ ਦੀ ਭੂਮਿਕਾ ਨਿਭਾਉਣ ਦੀ ਗੱਲ ਕਰ ਰਹੀ ਹੈ ।
ਭਾਜਪਾ ਵਲੋਂ ਅਕਾਲੀ ਦਲ ਤੋਂ ਸੀਟਾਂ ਵੀ ਜ਼ਿਆਦਾ ਮੰਗੀਆਂ ਜਾ ਰਹੀਆਂ ਸਨ । ਜਿਸ ਦੇ ਚਲਦੇ ਹੁਣ ਭਾਜਪਾ ਨੇ ਇਕੱਲੇ ਹੀ ਪੰਜਾਬ ਚ ਲੋਕ ਸਭਾ ਚੋਣ ਲੜਨ ਦਾ ਫੈਸਲਾ ਕੀਤਾ ਹੈ ।
ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਵਲੋਂ ਅਕਾਲੀ ਦਲ ਨਾਲ ਗਠਜੋੜ ਨਹੀਂ ਕੀਤਾ ਜਾ ਰਿਹਾ ਹੈ । ਇਹ ਸਾਫ ਕਰ ਦਿੱਤਾ ਹੈ ਭਾਜਪਾ ਇਸ ਸਮੇ ਲੋਕ ਸਭਾ ਚੋਣਾਂ 400 ਤੋਂ ਜ਼ਿਆਦਾ ਸੀਟਾਂ ਦਾ ਟੀਚਾ ਲੈ ਕੇ ਚੱਲ ਰਹੀ ਹੈ ਅਤੇ ਭਾਜਪਾ ਦੇ ਹੌਸਲੇ ਬੁਲੰਦ ਹਨ । ਇਸ ਲਈ ਭਾਜਪਾ ਅਕਾਲੀ ਦਲ ਨਾਲ ਛੋਟੇ ਭਾਈ ਦੀ ਭੂਮਿਕਾ ਨਿਭਾਉਣ ਲਈ ਤਿਆਰ ਨਹੀਂ ਹੈ ।
ਸੂਤਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਅਮਿਤ ਸ਼ਾਹ ਨੇ ਕਿਹਾ ਸੀ ਕਿ ਅਕਾਲੀ ਦਲ ਨਾਲ ਗਠਜੋੜ ਦੀ ਗੱਲ ਚੱਲ ਰਹੀ ਹੈ । ਪਰ ਗੱਲਬਾਤ ਸਿਰੇ ਨਹੀਂ ਲੱਗੀ ਹੈ ।