ਸਿੱਖਿਆ ਵਿਭਾਗ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ 5994 ਅਸਾਮੀਆਂ ਲਈ ਰੋਲ਼ ਨੰਬਰ ਕੀਤੇ ਜਾਰੀ; 5 ਮਾਰਚ ਨੂੰ ਹੋਵੇਗੀ ਪ੍ਰੀਖਿਆ
ਐੱਸ ਏ ਐੱਸ ਨਗਰ, 1 ਮਾਰਚ, 2023: ਸਕੂਲ ਸਿੱਖਿਆ ਵਿਭਾਗ ਅਧੀਨ 5994 ਈ.ਟੀ.ਟੀ. ਕਾਡਰ ਦੀਆਂ ਅਸਾਮੀਆਂ ਦਾ ਸਿੱਖਿਆ ਭਰਤੀ ਡਾਇਰੈਕਟੋਰੇਟ,ਪੰਜਾਬ ਵੱਲੋਂ ਜੋ ਵਿਗਿਆਪਨ ਮਿਤੀ 12-10-2022 ਨੂੰ ਦਿੱਤਾ ਗਿਆ ਸੀ। ਇਹਨਾਂ ਅਸਾਮੀਆਂ ਸਬੰਧੀ ਵਿਭਾਗੀ ਲਿਖਤੀ ਟੈਸਟ ਮਿਤੀ 05 ਮਾਰਚ 2023 ਨੂੰ ਹੋਵੇਗੀ ਲਈ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ।
5994 ਈ.ਟੀ.ਟੀ. ਕਾਡਰ ਦੀਆਂ ਅਸਾਮੀਆਂ ਲਈ ਭਰਤੀ ਵਿੱਚ ਅਪਲਾਈ ਕਰ ਚੁੱਕੇ ਉਮੀਦਵਾਰਾਂ ਨੂੰ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰ ਆਪਣੇ ਰੋਲ ਨੰਬਰ ਉਨ੍ਹਾਂ ਵੱਲੋਂ ਰਜਿਸਟ੍ਰੇਸ਼ਨ ਕਰਨ ਸਮੇਂ ਬਣਾਏ ਗਏ ਅਕਾਂਊਟ ਵਿੱਚੋਂ ਡਾਊਨਲੋਡ ਕਰਕੇ ਪ੍ਰਿੰਟ ਕਰ ਸਕਦੇ ਹਨ। ਜਾਰੀ ਕੀਤੇ ਰੋਲ ਨੰਬਰ ਸਲਿੱਪ ਵਿੱਚ ਪੇਪਰ ਦਾ ਸਮਾਂ, ਸਥਾਨ ਅਤੇ ਪੇਪਰ ਦੇਣ ਲਈ ਹਦਾਇਤਾਂ ਦਰਜ਼ ਹਨ। ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਰੋਲ ਨੰਬਰ ਸਲਿੱਪ ਪੇਪਰ ਵਾਲੇ ਦਿਨ ਲੈ ਕੇ ਆਉਣਾ ਯਕੀਨੀ ਬਣਾਉਣਗੇ। ਉਮੀਦਵਾਰ ਰੋਲ ਨੰਬਰ ਸਲਿੱਪ ਵਿੱਚ ਦਰਜ਼ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਲਈ ਪਾਬੰਦ ਹੋਣਗੇ। ਪਬਲਿਕ ਨੋਟਿਸ ਮਿਤੀ 16-12-2022 ਰਾਹੀਂ ਜਾਰੀ ਕੀਤਾ ਗਿਆ ਸੀ।