ਕੇਂਦਰ ਸਰਕਾਰ ਨੇ ਬਿਜਲੀ ਤੇ ਪਰਾਲੀ ਵਾਲੇ ਬਿਲ ਲਏ ਵਾਪਸ , ਅਗਲੀ ਮੀਟਿੰਗ 4 ਜਨਵਰੀ ਨੂੰ ਹੋਵੇਗੀ, ਟ੍ਰੈਕਟਰ ਮਾਰਚ ਮੁਲਤਵੀ
ਕਿਸਾਨਾਂ ਦੀ 50 ਫ਼ੀਸਦੀ ਹੋਈ ਜਿੱਤ ,
ਖੇਤੀ ਕਨੂੰਨ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚ ਬੈਠਕ ਖਤਮ ਹੋ ਗਈ ਹੈ ਅੱਜ ਦੀ ਮੀਟਿੰਗ ਪੌਜੇਟਿਵ ਰਹੀ ਹੈ ਕੇਂਦਰ ਨੇ ਕਿਸਾਨਾਂ ਨਾਲ ਬੈਠਕ ਦੌਰਾਨ ਬਿਜਲੀ ਅਤੇ ਪਰਾਲੀ ਦੇ ਬਿਲ ਵਾਪਸ ਲੈ ਲਏ ਹਨ ਅਤੇ 4 ਜਨਵਰੀ ਨੂੰ ਫਿਰ ਮੀਟਿੰਗ ਹੋਵੇਗੀ
ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਅੱਜ ਕਿਸਾਨਾਂ ਅੰਦੋਲਨ ਵਿਚ ਸ਼ਾਮਿਲ ਕਿਸਾਨ ਆਗੂਆਂ ਨਾਲ ਬੈਠਕ ਹੋਈ ਹੈ ਅੱਜ ਦੀ ਬੈਠਕ ਚੰਗੇ ਵਾਤਾਵਰਨ ਵਿਚ ਹੋਈ ਹੈ ਕਿਸਾਨਾਂ ਯੂਨੀਅਨ ਦੇ ਨੇਤਾਵਾਂ ਨੇ ਜੋ ਚਾਰ ਵਿਸ਼ੇ ਰੱਖੇ ਸਨ ਜਿਸ ਵਿੱਚੋ 2 ਤੇ ਸਹਿਮਤੀ ਹੋ ਗਈ ਹੈ ਸਰਕਾਰ ਨੇ ਕਿਹਾ ਕਿ ਪਰਾਲੀ ਦੇ ਮੁੱਦੇ ਤੇ ਦੋਵਾਂ ਵਿਚ ਸਹਿਮਤੀ ਹੋ ਗਈ ਹੈ ਬਿਜਲੀ ਐਕਟ ਜੋ ਅਜੇ ਆਇਆ ਨਹੀਂ ਹੈ ਕਿਸਾਨਾਂ ਨੂੰ ਰਾਜ ਜਿਵੇ ਸਬਸਿਡੀ ਦਿੰਦੀ ਹੈ ਉਹ ਜਾਰੀ ਰਹੇਗੀ 3 ਕਨੂੰਨ ਜੋ ਪਾਸ ਕੀਤੇ ਹੈ ਉਸ ਵਿਚ ਮੁਸ਼ਕਿਲ ਹੈ ਸਰਕਾਰ ਗੱਲਬਾਤ ਕਾਰਨ ਲਈ ਤਿਆਰ ਹੈ ਸਰਕਾਰ ਕਹਿ ਚੁਕੀ ਹੈ ਐਮ ਐਸ ਪੀ ਜਾਰੀ ਰਹੇਗੀ ਓਹਨਾ ਦਾ ਕਹਿਣਾ ਹੈ ਕਿ ਐਮ ਐਸ ਪੀ ਨੂੰ ਲੀਗਲ ਦਰਜ਼ਾ ਦਿੱਤਾ ਜਾਵੇ ਅਤੇ ਹੁਣ 4 ਜਨਵਰੀ ਨੂੰ ਕਿਸਾਨਾਂ ਨਾਲ ਮੀਟਿੰਗ ਹੋਵੇਗੀ ਮੈਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਠੰਡ ਵੱਧ ਗਈ ਹੈ ਬਜ਼ੁਰਗਾਂ ਨੂੰ ਘਰ ਭੇਜ ਦਿਤਾ ਜਾਵੇ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁਗਣੀ ਕਾਰਨ ਲਈ ਬਚਨਬੱਧ ਹੈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਨੇ 2 ਕਨੂੰਨ ਵਾਪਸ ਲੈ ਲਏ ਹਨ ਅਤੇ ਹੁਣ ਦੋਬਾਰਾ 4 ਜਨਵਰੀ ਨੂੰ ਮੀਟਿੰਗ ਹੋਵੇਗੀ ਸਰਕਾਰ ਬਿਜਲੀ ਕਨੂੰਨ ਨੂੰ ਅਤੇ ਪਰਾਲੀ ਦਾ ਕਨੂੰਨ ਵਾਪਿਸ ਲੈਣ ਲਈ ਮਨ ਗਈ ਹੈ ਕਿਸਾਨਾਂ ਦੀ 50 ਫ਼ੀਸਦੀ ਜਿੱਤ ਹੋ ਗਈ ਹੈ ਸਰਕਾਰ ਨੇ ਕਹਿ ਦਿੱਤਾ ਹੈ ਤੁਸੀਂ ਇਕ ਵਾਰ ਗੱਲ ਕਰ ਲਾਓ ਕਨੂੰਨ ਰੱਦ ਕਰ ਦਵਾਂਗੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕੇ ਕੱਲ੍ਹ ਦਾ ਟ੍ਰੈਕਟਰ ਮਾਰਚ ਮੁਲਤਵੀ ਕਰ ਦਿਤਾ ਹੈ ਅਗਰ 4 ਜਨਵਰੀ ਨੂੰ ਮੀਟਿੰਗ ਬੇ ਸਿੱਟਾ ਰਹਿੰਦੀ ਹੈ ਤਾਂ ਮਾਰਚ ਕੀਤਾ ਜਾਵੇਗਾ