ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਤੋਂ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ‘ਚ ਉਮੜਿਆ ਜਨਸੈਲਾਬ

ਭਗਵੰਤ ਮਾਨ ਨੇ ਲੋਕਾਂ ਨਾਲ ਕੀਤਾ ਵਾਅਦਾ, ਕਿਹਾ- ਮੇਰੇ 'ਤੇ ਭਰੋਸਾ ਕਰੋ ਤੇ ਪਵਨ ਟੀਨੂੰ ਨੂੰ ਐਮ.ਪੀ ਬਣਾਓ, ਕੰਮ ਦੀ ਗਾਰੰਟੀ ਮੇਰੀ 

ਮੁੱਖ ਮੰਤਰੀ ਨੇ ਆਦਮਪੁਰ ਵਿੱਚ ਕਿਹਾ, ਜਿਸ ਤਰ੍ਹਾਂ ਪੁਲ ਦਾ ਠੇਕੇਦਾਰ ਭੱਜ ਗਿਆ, ਉਸੇ ਤਰ੍ਹਾਂ ਚੰਨੀ ਵੀ ਭੱਜ ਜਾਵੇਗਾ, ਜਿਸ ਦੇ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਮਿਲੇ ਹਨ, ਇਹ ਪੈਸਾ ਗਰੀਬਾਂ ਦੀ ਭਲਾਈ ਸਕੀਮਾਂ ਦਾ ਹੀ ਹੋਵੇਗਾ

ਭਗਵੰਤ ਮਾਨ ਨੇ ਸੁਸ਼ੀਲ ਰਿੰਕੂ ‘ਤੇ ਕੀਤਾ ਤਿੱਖਾ ਹਮਲਾ, ਕਿਹਾ- ਇਸ ਨੇ ਪਾਰਟੀ ਨਾਲ ਗ਼ੱਦਾਰੀ ਕੀਤੀ ਹੈ, ਉਹ ਬਿਨਾਂ ਸਟੈਂਡ ਦਾ ਵਿਅਕਤੀ ਹੈ, ਅਜਿਹੇ ਲੋਕ ਕਿਸੇ ਦੇ ਨਹੀਂ ਹੋ ਸਕਦੇ, ਇਸ ਧੋਖੇ ਦਾ ਜਵਾਬ ਜਨਤਾ ਇਸ ਚੋਣ ‘ਚ ਜਰੂਰ ਦੇਵੇਗੀ

ਕਿਹਾ – ਇੱਕ ਰਾਹ ਵਿਕਾਸ, ਚੰਗੀ ਸਿੱਖਿਆ, ਮੁਫਤ ਇਲਾਜ ਅਤੇ ਬਿਹਤਰ ਸਹੂਲਤਾਵਾਂ ਵੱਲ ਨੂੰ ਜਾਂਦਾ ਹੈ, ਦੂਜਾ ਰਾਹ ਹੰਕਾਰ, ਤਾਨਾਸ਼ਾਹੀ ਅਤੇ ਸੰਵਿਧਾਨ ਨੂੰ ਖਤਮ ਕਰਨ ਵੱਲ ਨੂੰ ਜਾਂਦਾ ਹੈ, ਇਹ ਤੁਸੀਂ ਫੈਸਲਾ ਕਰਨਾ ਹੈ ਕਿ ਕਿਸਦੀ ਚੋਣ ਕਰਨੀ ਹੈ

ਮਾਨ ਦਾ ਵਿਰੋਧੀ ਪਾਰਟੀਆਂ ‘ਤੇ ਹਮਲਾ- ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੀਆਂ ਤਿੰਨ ਪੀੜ੍ਹੀਆਂ ਲੁਟੀਆਂ ਅਤੇ ਆਪਣੇ ਲਈ ਬਣਾਏ ਵੱਡੇ-ਵੱਡੇ ਮਹਿਲ

‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਲੋਕਾਂ ਨੂੰ ਕਿਹਾ- ਮੈਨੂੰ ਇੱਕ ਮੌਕਾ ਦਿਓ, ਮੈਂ ਸੰਸਦ ‘ਚ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗਾ ਅਤੇ ਪੰਜ ਸਾਲ ਤੁਹਾਡੀ ਸੇਵਾ ‘ਚ ਹਾਜ਼ਰ ਰਹਾਂਗਾ

ਜਲੰਧਰ/ਚੰਡੀਗੜ੍ਹ, 23 ਮਈ

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਜਲੰਧਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਪਵਨ ਕੁਮਾਰ ਟੀਨੂੰ ਅਤੇ ‘ਆਪ’ ਆਗੂਆਂ ਨਾਲ ਮਿਲ ਕੇ ਜਲੰਧਰ ਲੋਕ ਸਭਾ ਅਧੀਨ ਪੈਂਦੇ ਫਿਲੌਰ, ਨਕੋਦਰ, ਜਲੰਧਰ ਕੈਂਟ ਅਤੇ ਆਦਮਪੁਰ ਦੇ ਕਈ ਵਿਧਾਨ ਸਭਾ ਹਲਕਿਆਂ ‘ਚ ਵਿਸ਼ਾਲ ਰੋਡ ਸ਼ੋਅ ਕੱਢਿਆ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ |

ਨਕੋਦਰ ਵਿੱਚ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਇੱਕ ਵਾਅਦਾ ਕੀਤਾ ਅਤੇ ਕਿਹਾ ਕਿ ਤੁਸੀਂ ਮੇਰੇ ‘ਤੇ ਭਰੋਸਾ ਕਰੋ ਅਤੇ ਪਵਨ ਕੁਮਾਰ ਟੀਨੂੰ ਨੂੰ ਐਮਪੀ ਬਣਾਓ ਅਤੇ ਕੰਮ ਦੀ ਗਾਰੰਟੀ ਮੇਰੀ ਹੈ। ਉਨ੍ਹਾਂ ਕਿਹਾ ਕਿ ਪਵਨ ਕੁਮਾਰ ਟੀਨੂੰ ਸਾਧਾਰਨ ਪਰਿਵਾਰ ਤੋਂ ਉੱਪਰ ਉੱਠ ਕੇ ਆਏ ਹਨ। ਉਹ ਸੰਸਦ ਵਿੱਚ ਆਮ ਲੋਕਾਂ ਲਈ ਆਪਣੀ ਆਵਾਜ਼ ਬੁਲੰਦ ਕਰਨਗੇ ਅਤੇ ਕੇਂਦਰ ਸਰਕਾਰ ਤੋਂ ਤੁਹਾਡੇ ਹੱਕ ਦਿਵਾਉਣਗੇ।

ਮੁੱਖ ਮੰਤਰੀ ਮਾਨ ਨੇ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦਾ ਲੇਖਾ-ਜੋਖਾ ਦਸਦਿਆਂ ਕਿਹਾ ਕਿ ਅਸੀਂ ਪੰਜਾਬ ਦੇ 43 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇੱਕ ਪਿੰਡ ਵਿੱਚ 40 ਨੌਜਵਾਨਾਂ ਨੂੰ ਨੌਕਰੀ ਮਿਲੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਮੈਂ ਬਿਨਾਂ ਕਿਸੇ ਕੱਟ ਦੇ ਕਿਸਾਨਾਂ ਨੂੰ ਦਿਨ ਦੇ ਸਮੇਂ ਮੁਫਤ ਬਿਜਲੀ ਦਿੱਤੀ ਅਤੇ ਕਿਸਾਨਾਂ ਲਈ ਲੋੜੀਂਦੀ ਬਿਜਲੀ ਦਾ ਪ੍ਰਬੰਧ ਕੀਤਾ ਤਾਂ ਜੋ ਉਨ੍ਹਾਂ ਦਾ ਸਮਾਂ ਅਤੇ ਊਰਜਾ ਦੀ ਬਰਬਾਦੀ ਨਾ ਹੋਵੇ।  ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਡੀ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ। ਇਸ ਨਾਲ ਬਿਜਲੀ ਉਤਪਾਦਨ ਵਿੱਚ ਕਾਫੀ ਵਾਧਾ ਹੋਵੇਗਾ ਅਤੇ ਬਿਜਲੀ ਵੀ ਸਸਤੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਇਹ ਚੋਣ ਜਿੱਤ ਕੇ ਮੈਂ ਪੰਜਾਬ ਦੇ ਸਾਰੇ ਸ਼ਹਿਰਾਂ ਦਾ ਸੀਵਰੇਜ ਸਿਸਟਮ ਅਤੇ ਪਾਰਕਿੰਗ ਸਿਸਟਮ ਠੀਕ ਕਰ ਕਰਾਂਗਾ।

ਉਨ੍ਹਾਂ ਕਿਹਾ ਕਿ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਿਹਾ ਹਾਂ। ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ। ਮੈਂ ਪੈਸਾ ਕਮਾਉਣ ਦਾ ਰਸਤਾ ਛੱਡ ਦਿੱਤਾ ਹੈ। ਮੈਂ ਬੱਸਾਂ, ਕਾਰੋਬਾਰ, ਢਾਬੇ ਅਤੇ ਹੋਟਲਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦਾ। ਮੈਂ ਸਿਰਫ਼ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ-ਦਰਦ ਵਿੱਚ ਸ਼ਰੀਕ ਹੋਣਾ ਚਾਹੁੰਦਾ ਹਾਂ।

ਫਿਲੋਰ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਪੰਜਾਬ ਦੀਆਂ ਤਿੰਨ ਪੀੜ੍ਹੀਆਂ ਖਾ ਗਈਆਂ ਅਤੇ ਉਨ੍ਹਾਂ ਨੇ ਪਹਾੜਾਂ ਵਿੱਚ ਆਪਣੇ ਲਈ ਵੱਡੇ-ਵੱਡੇ ਮਹਿਲ ਬਣਾ ਲਏ।  ਇਨ੍ਹਾਂ ਲੋਕਾਂ ਨੂੰ ਕਦੇ ਵੀ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਸੀ, ਇਨ੍ਹਾਂ ਨੇ ਸਿਰਫ ਆਪਣੇ ਪਰਿਵਾਰਾਂ ਬਾਰੇ ਹੀ ਸੋਚਿਆ ਹੈ।

ਉਨ੍ਹਾਂ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖ-ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖੂਨ-ਪਸੀਨੇ ਨਾਲ ਬਣਿਆ ਹੈ। ਉਸ ਹੋਟਲ ਵਿੱਚ ਹਰ ਕਮਰੇ ਦੇ ਨਾਲ ਇੱਕ ਪੂਲ ਹੈ। ਉਨ੍ਹਾਂ ਕਿਹਾ ਕਿ ਅਸੀਂ ਸੁਖ-ਵਿਲਾਸ ਨੂੰ ਪੰਜਾਬ ਸਰਕਾਰ ਦੇ ਅਧੀਨ ਲੈ ਕੇ ਇਸ ਨੂੰ ਸਕੂਲ ਵਿੱਚ ਤਬਦੀਲ ਕਰਾਂਗੇ। ਇਹ ਪਹਿਲਾ ਸਕੂਲ ਹੋਵੇਗਾ, ਜਿਸ ਦੇ ਹਰ ਕਮਰੇ ਦੇ ਨਾਲ ਪੂਲ ਹੋਵੇਗਾ। ਇਸਦੇ ਲਈ ਅਸੀਂ ਇੱਕ ਸਲੋਗਨ ਵੀ ਤਿਆਰ ਕੀਤਾ ਹੈ, ‘ਦੁਨੀਆ ਦਾ ਪਹਿਲਾ ਸਕੂਲ, ਜਿਸ ਦੇ ਹਰ ਕਮਰੇ ਪਿੱਛੇ ਇੱਕ ਪੂਲ।’ ਬਾਦਲ ਪਰਿਵਾਰ ‘ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ, ਉਸੇ ਤਰ੍ਹਾਂ ਹੁਣ ਉਨ੍ਹਾਂ ਦੀ ਪਾਰਟੀ ਅਤੇ ਪਰਿਵਾਰ ਬਰਬਾਦ ਹੋ ਰਿਹਾ ਹੈ।

ਜਲੰਧਰ ਕੈਂਟ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੰਸਦ ਮੈਂਬਰ ਸੁਸ਼ੀਲ ਰਿੰਕੂ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਸ ਨੂੰ ਸੰਸਦ ਮੈਂਬਰ ਬਣਾਇਆ ਅਤੇ ਰਾਸ਼ਟਰੀ ਪੱਧਰ ‘ਤੇ ਪਹਿਚਾਣ ਦਿੱਤੀ ਪਰ ਉਸ ਨੇ ਪਾਰਟੀ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਉਸਦਾ ਕੋਈ ਸਟੈਂਡ ਨਹੀਂ ਹੈ। ਅਜਿਹੇ ਲੋਕ ਕਿਸੇ ਦੇ ਨਹੀਂ ਹੋ ਸਕਦੇ। ਇਸ ਧੋਖਾਧੜੀ ਦਾ ਜਵਾਬ ਜਲੰਧਰ ਦੇ ਲੋਕ ਇਸ ਚੋਣ ਵਿਚ ਜਰੂਰ ਦੇਣਗੇ।

ਆਦਮਪੁਰ ‘ਚ ਭਗਵੰਤ ਮਾਨ ਨੇ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਉਹ ਇਸ ਵਾਰ ਜਿੱਤ ਗਏ ਤਾਂ ਦੇਸ਼ ਦਾ ਸੰਵਿਧਾਨ ਨਹੀਂ ਬਚੇਗਾ ਅਤੇ ਦੇਸ਼ ਦੀ ਚੋਣ ਪ੍ਰਣਾਲੀ ਵੀ ਖਤਮ ਹੋ ਜਾਵੇਗੀ। ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ ਰਾਹ ਵਿਕਾਸ, ਚੰਗੀ ਸਿੱਖਿਆ, ਮੁਫਤ ਇਲਾਜ ਦੀ ਸਹੂਲਤਾਵਾਂ ਅਤੇ ਬਿਹਤਰ ਸਰਕਾਰੀ ਸੁਵਿਧਾਵਾਂ ਵੱਲ ਨੂੰ ਲੈ ਕੇ ਜਾਂਦਾ ਹੈ, ਜਦਕਿ ਦੂਜਾ ਰਾਹ ਹੰਕਾਰ, ਤਾਨਾਸ਼ਾਹੀ ਅਤੇ ਸੰਵਿਧਾਨ ਦੇ ਖਾਤਮੇ ਵੱਲ ਨੂੰ ਲੈ ਕੇ ਜਾਂਦਾ ਹੈ। ਮਾਨ ਨੇ ਕਿਹਾ ਕਿ ਇਹ ਤੁਸੀ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਕਿਹੜਾ ਰਾਹ ਬਿਹਤਰ ਹੈ ਅਤੇ ਕਿਹੜੇ ਰਾਹ ਦੀ ਚੋਣ ਕਰਨੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਪੁਲ ਦਾ ਠੇਕੇਦਾਰ ਭੱਜ ਗਿਆ ਹੈ। ਉਸੇ ਤਰ੍ਹਾਂ ਚਰਨਜੀਤ ਚੰਨੀ ਵੀ ਭੱਜ ਜਾਵੇਗਾ। ਜਿਸ ਦੇ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਮਿਲੇ ਹਨ, ਉਹ ਪੈਸਾ ਪੈਸਾ ਵੀ ਗਰੀਬਾਂ ਦੀ ਭਲਾਈ ਸਕੀਮਾਂ ਦਾ ਹੀ ਹੋਵੇਗਾ।

‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਲੋਕਾਂ ਨੂੰ ਕਿਹਾ- ਮੈਨੂੰ ਇੱਕ ਮੌਕਾ ਦਿਓ, ਮੈਂ ਸੰਸਦ ‘ਚ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗਾ ਅਤੇ ਪੰਜ ਸਾਲ ਤੁਹਾਡੀ ਸੇਵਾ ‘ਚ ਹਾਜ਼ਰ ਰਹਾਂਗਾ

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਜਲੰਧਰ ਦੇ ਲੋਕਾਂ, ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਮੈਨੂੰ ਇੱਕ ਮੌਕਾ ਦਿਓ। ਮੈਂ ਸੰਸਦ ਵਿੱਚ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗਾ ਅਤੇ ਪੰਜ ਸਾਲ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਤੁਹਾਡੀ ਸੇਵਾ ਕਰਾਂਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਤੁਹਾਨੂੰ ਮੇਰੀ ਲੋੜ ਹੋਵੇਗੀ, ਮੈਂ ਤੁਹਾਡੇ ਲਈ ਹਮੇਸ਼ਾ ਹੀ ਹਾਜ਼ਰ ਰਹਾਂਗਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!