ਪੰਜਾਬ

ਹਲਕਾ ਦਾਖਾ ਤੋਂ ਕਾਂਗਰਸ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਪਿੰਡ ਚੌਂਕੀਮਾਨ ਵਿਖੇ ਵੰਡੀਆਂ ਖੇਡ ਕਿੱਟਾਂ

ਚੌਂਕੀਮਾਨ/ਸਵੱਦੀ ਕਲਾਂ 25 ਜਨਵਰੀ: ਹਲਕਾ ਦਾਖਾ ਦੇ ਪਿੰਡ ਚੌਂਕੀਮਾਨ ਵਿੱਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਪਈ ਜਦੋਂ ਪਿੰਡ ਚੌਕੀਮਾਨ ਵਿੱਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕੈਪਟਨ ਸੰਦੀਪ ਸੰਧੂ ਨੇ ਖੇਡ ਕਿੱਟਾਂ ਵੰਡੀਆਂ।
ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਦਾ ਨਸ਼ਿਆ ਵੱਲ ਰੁਝਾਨ ਵੱਧ ਗਿਆ ਹੈ, ਜਿਸ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਨੁਕਸਾਨ ਹੋ ਰਿਹਾ ਹੈ। ਪਿਛਲੇ ਸਮਿਆਂ ਵਿੱਚ ਪੰਜਾਬ ਦੇ ਨੌਜਵਾਨਾਂ ਖੇਡਾਂ ਵਿਚ ਦੇਸ਼ ਭਾਰਤ ਵਿੱਚ ਹੀ ਨੀ ਸਗੋਂ ਪੂਰੇ ਸੰਸਾਰ ਵਿਚ ਅਵੱਲ ਆਉਂਦੇ ਸਨ, ਹੁਣ ਪਿਛਲੇ ਕੁਝ ਦਹਾਕਿਆਂ ਤੋਂ ਨੌਜਵਾਨਾਂ ਦੇ ਨਸ਼ਿਆ ਤੇ ਲੱਗਣ ਕਾਰਨ ਪੰਜਾਬ ਦੇ ਨੌਜਵਾਨਾਂ ਦੀ ਰੁਚੀ ਘਟਣ ਕਾਰਨ ਪੰਜਾਬ ਦਾ ਖੇਡਾਂ ਵਿਚ ਅਵੱਲ ਆਉਣ ਵਾਲਾ ਰਿਕਾਰਡ ਟੁੱਟ ਰਿਹਾ ਹੈ। ਮੈਨੂੰ ਇਹ ਸੋਚ ਕੇ ਬਹੁਤ ਨਿਰਾਸ਼ਾ ਹੁੰਦੀ ਹੈ। ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਖੁਸ਼ੀ ਜਤਾਈ ਹੈ ਕਿ ਪਿੰਡ ਚੌਕੀਮਾਨ ਦੇ ਨੌਜਵਾਨਾਂ ਦੇ ਖੇਡਾਂ ਪ੍ਰਤੀ ਉਤਸ਼ਾਹ ਨੂੰ  ਦੇਖ ਦੇ ਹੋਏ, ਪਿੰਡ ਦੇ ਨੌਜਵਾਨ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਨੌਜਵਾਨ ਖੇਡਾਂ ਤੋਂ ਸਮਾਨ ਦੀ ਘਾਟ ਨਾਲ ਖੇਡਾਂ ਤੋਂ ਮੂੰਹ ਨਾ ਫੇਰਨ।
ਇਸ ਮੌਕੇ ਪਿੰਡ ਚੌਂਕੀਮਾਨ ਦੇ ਸਰਪੰਚ ਹਰਵਿੰਦਰ ਸਿੰਘ, ਮੈਂਬਰ ਪੰਚਾਇਤ ਭੁਪਿੰਦਰ ਸਿੰਘ, ਮੈਂਬਰ ਪੰਚਾਇਤ ਸੁਖੋ ਪੰਚਾਇਤ ਮੈਂਬਰ ਵਿੱਕੀ, ਤੇਜਿੰਦਰ ਸਿੰਘ ਇਨ੍ਹਾਂ ਦੇ ਨਾਲ ਬਾਲੀਬਾਲ ਖਿਡਾਰੀ ਮਨਜਿੰਦਰ ਸਿੰਘ ਸੁਖਪ੍ਰੀਤ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਤਰਜਿੰਦਰ ਸਿੰਘ,ਮਿਲਾਪਦੀਪ ਸਿੰਘ, ਕਿਰਪਾਲ, ਚੰਨਪ੍ਰੀਤ ਸਿੰਘ ਅਤੇ ਕ੍ਰਿਕਟ ਦੇ ਖਿਡਾਰੀ ਗੁਰਜੰਟ ਸਿੰਘ, ਮਨਦੀਪ ਸਿੰਘ, ਅਜੈਪਾਲ, ਲਾਡੀ, ਮੈਡੀ, ਜਗਰੂਪ ਸਿੰਘ ਸਹਿਜਪ੍ਰੀਤ ਸਿੰਘ ਕੁਲਵਿੰਦਰ ਸਿੰਘ ਇੰਦਰਪਾਲ ਸਿੰਘ, ਹਰਦੀਪ ਸਿੰਘ, ਪ੍ਰਦੀਪ ਸਿੰਘ, ਰਣਜੋਤ ਬਰਾੜ ਅਤੇ ਕਰਨਵੀਰ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!