ਪੰਜਾਬ
ਵਰਕਰ ਸੰਮੇਲਨ ਪੰਜਾਬ ਵਿਚ ਕਾਂਗਰਸ ਦੀ ਜਿੱਤ ਦਾ ਮੁੱਢ ਬੰਨੇਗਾ : ਸੁਖਜਿੰਦਰ ਰੰਧਾਵਾ
ਅੱਜ ਸਮਰਾਲਾ ਵਿਖੇ ਹੋ ਰਹੇ ਕਾਂਗਰਸ ਵਰਕਰ ਸੰਮੇਲਨ ਵਿਚ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਗਰਸੀਆਂ ਨਾਲ ਰਵਾਨਾ ਹੋਣ ਤੋਂ ਪਹਿਲਾ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਇੰਚਾਰਜ ਰਾਜਸਥਾਨ ਕਾਂਗਰਸ ਤੇ ਵਿਧਾਇਕ ਡੇਰਾ ਬਾਬਾ ਨਾਨਕ ਨੇ ਕਿਹਾ ਕਿ ਅੱਜ ਦਾ ਕਾਂਗਰਸ ਵਰਕਰ ਸੰਮੇਲਨ ਪੂਰੇ ਦੇਸ਼ ਵਿਚ ਖਾਸ ਕਰਕੇ ਪੰਜਾਬ ਵਿਚ ਕਾਂਗਰਸ ਦੀ ਜਿੱਤ ਦਾ ਮੁੱਢ ਬੰਨੇਗੀ।
ਆਕਾਲੀ ਭਾਜਪਾ ਗਠਜੋੜ ਮੌਕਾ ਪ੍ਰਸਤੀ ਦਾ ਗਠਜੋੜ
ਰੰਧਾਵਾ ਸਾਹਿਬ ਨੇ ਕਿਹਾ ਕਿ ਆਕਾਲੀ ਭਾਜਪਾ ਗਠਜੋੜ ਬਾਰੇ ਜੋ ਖਿੱਚੜੀ ਪੱਕ ਰਹੀ ਹੈ ਇਹ ਇਕ ਮੌਕਾ ਪ੍ਰਸਤੀ ਦਾ ਗਠਜੋੜ ਹੈ ਤੇ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾ ਦੇ ਵਿਰੁੱਧ ਜੋ ਕਿਸਾਨਾਂ ਨੇ ਜੋ ਲੰਬਾ ਸੰਘਰਸ ਲੜਿਆ ਸੀ । ਉਸ ਅੰਦੌਲਣ ਦੌਰਾਣ ਜੋ 750 ਕਿਸਾ਼ਨ ਸ਼ਹੀਦੀਆਂ ਪ੍ਰਾਪਤ ਕਰ ਗਏ ਸੰਨ ਪੰਜਾਬ ਦੇ ਲੋਕ ਆਕਾਲੀ ਭਾਜਪਾ ਗਠਜੋੜ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ ਤੇ ਇਸ ਗਠਜੋੜ ਨੂੰ ਸਿਰੇ ਤੋਂ ਨਾਕਾਰ ਦੇਣਗੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜੋ ਆਕਾਲੀ ਭਾਜਪਾ ਸਰਕਾਰ ਦੇ ਸਮੇਂ ਵਿਚ ਹੋਈ
ਪੰਜਾਬ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜੋ ਆਕਾਲੀ ਭਾਜਪਾ ਸਰਕਾਰ ਦੇ ਸਮੇਂ ਵਿਚ ਹੋਈ ਸੀ ਉਸਦਾ ਵੀ ਪੰਜਾਬ ਦੇ ਲੋਕਾਂ ਤੇ ਜੋ ਗਹਿਰਾ ਅਸਰ ਹੋਇਆ ਹੈ । ਅਜੇ ਤੱਕ ਬਰਗਾੜੀ ,ਬਹਿਬਲ ਕਲਾਂ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿਚ ਰੌਲੇ ਗਏ ਸਨ । ਉਸ ਦਾ ਅਜੇ ਤੱਕ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ । ਜਿਸ ਕਾਰਣ ਨਾਨਕ ਨਾਮ ਲੇਵਾ ਸੰਗਤ ਦੇ ਹਿਰਦਿਆਂ ਨੂੰ ਗਹਿਰੀ ਠੇਸ ਪੁੱਜੀ ਹੈ । ਉਸਦਾ ਪੰਜਾਬ ਦੇ ਲੋਕ ਆਕਾਲੀਆਂ ਕੋਲੋਂ ਪਾਈ ਪਾਈ ਦਾ ਹਿਸਾਬ ਮੰਗਣਗੇ ਤੇ ਇਸ ਗਠਜੋੜ ਦੇ ਉਮੀਦਵਾਰਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ ਤੇ ਕਾਂਗਰਸ ਪਾਰਟੀ ਦਾ ਡੱਟ ਕਿ ਸਾਥ ਦੇਣਗੇ।
ਕਾਂਗਰਸ ਦੀ ਜਿੱਤ ਹੋਵੇਗੀ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਚੋਟੀ ਦੀ ਲੀਡਰਸਿੱਪ ਅਤੇ ਕਾਂਗਰਸੀ ਵਰਕਰ ਪਹਿਲੇ ਦਿਨ ਤੋਂ ਆਮ ਆਦਮੀ ਪਾਰਟੀ ਨਾਲ ਰੱਲ ਕਿ ਲੋਕ ਸਭਾ ਚੋਣਾਂ ਲੜਨ ਦੇ ਸਖ਼ਤ ਵਿਰੁੱਧ ਸਨ ਤੇ ਕਾਂਗਰਸੀ ਵਰਕਰ ਆਪਣੇ ਬਲਬੂਤੇ ਤੇ ਲੋਕ ਸਭਾ ਦੀਆਂ ਚੌਣਾਂ ਲੜ ਕੇ ਆਕਾਲੀ ਭਾਜਪਾ ਅਤੇ ਆਪ ਨੂੰ ਕਰਾਰੀ ਹਾਰ ਦੇਣਗੇ ਤੇ ਲੋਕ ਸਭਾ ਚੋਣਾਂ ਦਾ ਮੈਦਾਨ ਪੂਰੀ ਸ਼ਾਨ ਨਾਲ ਕਾਂਗਰਸ ਦੀ ਜਿੱਤ ਹੋਵੇਗੀ ।
ਮੀਡੀਆ ਨੂੰ ਇਹ ਜਾਣਕਾਰੀ ਰੰਧਾਵਾ ਸਾਹਿਬ ਦੇ ਅਤਿ ਕਰੀਬੀ ਸਾਥੀ ਅਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ।