ਪੰਜਾਬ

ਆਈ.ਜੀ.ਪੀ ਬਠਿੰਡਾ,ਸੀ.ਪੀ. ਅੰਮਿ੍ਰਤਸਰ ਅਤੇ 9 ਐਸਐਸਪੀਜ਼ ਸਣੇ 1146 ਪੁਲਿਸ ਕਰਮੀਆਂ ਨੇ ਲਗਵਾਇਆ ਟੀਕਾ

ਡੀ.ਜੀ.ਪੀ. ਦਿਨਕਰ ਗੁਪਤਾ ਨੇ ਟੀਕਾ ਲਗਵਾਉਣ ਵਾਲੇ ਪੁਲਿਸ ਕਰਮੀਆਂ ਦੀ ਕੀਤੀ ਸ਼ਲਾਘਾ
ਚੰਡੀਗੜ, 4 ਫਰਵਰੀ:
ਕੋਵਿਡ-19 ਟੀਕਾ ਲਗਵਾਉਣ ਲਈ ਟੀਕਾਕਰਣ ਕੇਂਦਰਾਂ ਵਿਖੇ ਪੁੁਲਿਸ ਮੁੁਲਾਜ਼ਮਾਂ ਦੀ ਗਿਣਤੀ ਵਿਚ ਦਿਨੋਂ-ਦਿਨ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ। ਅੱਜ ਸੂਬੇ ਭਰ ਵਿੱਚ ਕੁੱਲ 1146 ਪੁੁਲਿਸ ਕਰਮੀਆਂ ਨੇ ਟੀਕਾ ਲਗਵਾਇਆ। ਮੁਹਿੰਮ ਦੇ ਤੀਜੇ ਦਿਨ, ਹੁਣ ਤੱਕ ਰਾਜ ਭਰ ਵਿਚ ਕੁੁੱਲ 1611 ਪੁੁਲਿਸ ਮੁਲਾਜ਼ਮ ਟੀਕਾ ਲਗਵਾ ਚੱੁਕੇ ਹਨ।
ਇੱਕੋ ਦਿਨ ਵਿੱਚ 213 ਪੁੁਲਿਸ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਵਾਲਾ ਜਲੰਧਰ ਪੁਲਿਸ ਕਮਿਸ਼ਨਰੇਟ ਮੋਹਰੀ ਰਿਹਾ ਜਦਕਿ  123 ਪੁੁਲਿਸ ਮੁੁਲਾਜ਼ਮਾਂ ਨੂੰ ਟੀਕਾ ਲਗਵਾਕੇ ਮਾਨਸਾ ਦੂਜੇ ਸਥਾਨ ’ਤੇ ਅਤੇ 101 ਪੁੁਲਿਸ ਮੁਲਾਜ਼ਮਾ ਵਲੋਂ ਟੀਕਾ ਲਗਵਾਉਣ ਕਰਕੇ ਲੁਧਿਆਣਾ ਸ਼ਹਿਰ ਤੀਜੇ ਸਥਾਨ ਪ੍ਰਾਪਤ ਕੀਤਾ।
ਇੰਸਪੈਕਟਰ ਜਨਰਲ ਪੁਲਿਸ(ਆਈ.ਜੀ.ਪੀ) ਬਠਿੰਡਾ ਜਸਕਰਨ ਸਿੰਘ ਅਤੇ ਪੁੁਲਿਸ ਕਮਿਸ਼ਨਰ (ਸੀ.ਪੀ.) ਅੰਮਿ੍ਰਤਸਰ ਸੁੁਖਚੈਨ ਸਿੰਘ ਗਿੱਲ ਤੋਂ ਇਲਾਵਾ 9 ਐਸ.ਐਸ.ਪੀਜ਼. ਅਤੇ 3 ਕਮਾਂਟਡੈਂਟਸ ਵਲੋਂ ਟੀਕਾਕਰਣ ਮੁਹਿੰਮ ਦੇ ਤੀਜੇ ਦਿਨ ਟੀਕਾ ਲਗਵਾਇਆ ਗਿਆ।
 ਡੀ.ਜੀ.ਪੀ. ਦਿਨਕਰ ਗੁੁਪਤਾ ਨੇ ਉਹਨਾਂ ਸਾਰੇ ਪੁੁਲਿਸ ਕਰਮੀਆਂ ਦੀ ਸ਼ਲਾਘਾ ਕੀਤੀ ਜੋ ਸਵੈ-ਇੱਛਾ ਨਾਲ ਖੁਦ  ਨੂੰ ਅਤੇ ਆਪਣੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਟੀਕਾ ਲਗਵਾਉਣ ਲਈ ਅੱਗੇ ਆਏ।
ਜ਼ਿਕਰਯੋਗ ਹੈ ਕਿ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਪੁੁਲਿਸ ਹੈੱਡਕੁੁਆਰਟਰ ਵਿਖੇ ਫਰੰਟਲਾਈਨ ਵਰਕਰਾਂ ਲਈ ਕੋਵਿਡ -19 ਟੀਕਾਕਰਣ ਮੁੁਹਿੰਮ ਦੇ ਦੂਜੇ ਪੜਾਅ ਦੀ ਸ਼ੁੁਰੂਆਤ ਕੀਤੀ ਗਈ ਸੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!