ਧਰਮਪੰਜਾਬ

6 ਦਸੰਬਰ ਡਾ ਅੰਬੇਡਕਰ ਦਾ ਪਰੀਨਿਰਵਾਨ ਦਿਵਸ ਕਿਸਾਨ ਅੰਦੋਲਨ ਨੂੰ ਸਮੱਰਪਿਤ ਹੋਵੇਗਾ – ਬਸਪਾ

ਬਾਦਲ ਤੇ ਢੀਂਡਸਾ ਦਾ ਪਦਮਸ਼੍ਰੀ ਕੇਂਦਰ ਸਰਕਾਰ ਨੂੰ ਮੋੜਨ ਦਾ ਸਵਾਗਤ, ਕਿਸਾਨ ਅੰਦੋਲਨ ਮਜ਼ਬੂਤ ਹੋਵੇਗਾ – ਜਸਵੀਰ ਸਿੰਘ ਗੜ੍ਹੀ
ਕੇਂਦਰ ਕਿਸਾਨ ਗੱਲਬਾਤ ਦੀ ਅਸਫ਼ਲਤਾ ਭਾਜਪਾ ਮੋਦੀ ਦੀ ਅਸਫ਼ਲਤਾ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਵਿੱਚ ਪਿਛਲੇ 15 ਦਿਨਾਂ ਵਿਚ ਵਿਧਾਨ ਸਭਾ ਪੱਧਰੀ ਤੂਫ਼ਾਨੀ ਦੌਰਾ ਕੀਤਾ ਜਿਸ ਵਿਚ ਬਲਾਚੌਰ, ਬੰਗਾ, ਨਵਾਂਸ਼ਹਿਰ, ਕਰਤਾਰਪੁਰ, ਆਦਮਪੁਰ, ਫਿਲੌਰ, ਨਕੋਦਰ, ਗੜ੍ਹਸ਼ੰਕਰ, ਚੱਬੇਵਾਲ, ਸ਼ਾਮਚੁਰਾਸੀ, ਟਾਂਡਾ, ਹੋਸ਼ਿਆਰਪੁਰ, ਚਮਕੌਰ ਸਾਹਿਬ , ਰੋਪੜ, ਫਗਵਾੜਾ, ਮੋਹਾਲੀ, ਖਰੜ, ਜਲੰਧਰ ਕੈਂਟ, ਵੈਸਟ, ਸੈਂਟਰਲ ਜਲੰਧਰ, ਆਦਿ ਲਗਭਗ 30 ਤੋਂ ਜਿਆਦਾ ਵਿਧਾਨ ਸਭਾਵਾਂ ਵਿਚ ਲੀਡਰਸ਼ਿਪ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ, ਜਿਸ ਵਿਚ ਪੰਜਾਬ ਵਿੱਚ ਬਸਪਾ ਦੇ ਟਕਸਾਲੀ ਕੇਡਰ ਅਤੇ ਸਮਰਥਕਾਂ ਦੇ ਘਰ ਘਰ ਜਾਕੇ 2022 ਦੀ ਤਿਆਰੀ ਲਈ ਚਲ ਰਹੇ ਲਾਮਬੰਦੀ ਦੇ ਪ੍ਰੋਗਰਾਮ ਦਾ ਜਾਇਜਾ ਲਿਆ। ਸ. ਗੜ੍ਹੀ ਨੇ ਜਾਣਕਾਰੀ ਦਿੰਦਿਆਂ ਵਿਸਥਾਰ ਨਾਲ ਦੱਸਿਆ ਕਿ ਮਾਲਵੇ ਅਤੇ ਮਾਝੇ ਵਿੱਚ ਪੰਜਾਬ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਜੀ ਲਗਾਤਾਰ ਜਿਲ੍ਹਾ ਤੇ ਲੋਕ ਸਭਾ ਪੱਧਰੀ ਮੀਟਿੰਗਾਂ ਕਰ ਰਹੇ ਹਨ ਜਿਸ ਵਿਚ ਉਹਨਾਂ ਨੇ ਬਠਿੰਡਾ ਮਾਨਸਾ ਪਟਿਆਲਾ ਪਠਾਨਕੋਟ ਗੁਰਦਾਸਪੁਰ ਜਿਲਾ ਪੱਧਰੀ ਅਤੇ ਅੰਮ੍ਰਿਤਸਰ ਫਰੀਦਕੋਟ ਤੇ ਫਿਰੋਜ਼ਪੁਰ ਲੁਧਿਆਣਾ ਲੋਕ ਸਭਾ ਤੌਰ ਤੇ ਮੀਟਿੰਗਾਂ ਕਰਕੇ ਸੰਗਠਨ ਦੀ ਮਜ਼ਬੂਤੀ ਹਿਤ ਲੱਗੇ ਹੋਏ ਹਨ। ਸ. ਗੜ੍ਹੀ ਨੇ ਓਹ ਆਪ 5 ਦਸੰਬਰ ਨੂੰ ਲੋਕ ਸਭਾ ਸੰਗਰੂਰ ਵਿਖੇ ਹੋਣਗੇ ਅਤੇ 10 ਤੋਂ ਬਾਦ ਖੁਦ ਮਾਲਵਾ ਵਿਚ ਵਿਧਾਨ ਸਭਾ ਪੱਧਰੀ ਮੀਟਿੰਗਾਂ ਕਰਨਗੇ।
ਪੰਜਾਬ ਦੇ ਭਖਦੇ ਕਿਸਾਨੀ ਸੰਘਰਸ਼ ਉਪਰ ਬੋਲਦਿਆ ਓਹਨਾ ਦਸਿਆ ਕਿ ਬਸਪਾ ਨੇ ਪਹਿਲਾਂ ਤੋਂ ਹੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਿਰਦੇਸ਼ਾ ਤਹਿਤ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਦਾ ਸਮਰਥਨ ਕਰ ਰੱਖਿਆ ਹੈ। ਲੋਕ ਸਭਾ ਅਤੇ ਰਾਜ ਸਭਾ ਦੇ ਪੰਦਰਾਂ ਸੰਸਦ ਮੈਂਬਰਾਂ ਨੇ ਕਿਸਾਨ ਬਿੱਲਾ ਤੇ ਕਾਨੂੰਨਾਂ ਦਾ ਵਿਰੋਧ ਪਾਰਲੀਮੈਂਟ ਦੇ ਅੰਦਰ ਕੀਤਾ ਸੀ ਅਤੇ ਭੈਣ ਮਾਇਆਵਤੀ ਜੀ ਲਗਾਤਾਰ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੌਧ ਦੇਸ਼ ਵਿਚ ਵੱਖ ਵੱਖ ਬਿਆਨਾਂ ਰਾਹੀਂ ਦਰਜ ਕਰਵਾ ਚੁੱਕੇ ਹਨ।
ਸ ਗੜ੍ਹੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਵਿੱਚ ਬਸਪਾ 18 ਸਤੰਬਰ ਹੁਸ਼ਿਆਰਪੁਰ ਰੈਲੀ ਤੋਂ ਹੀ ਕਿਸਾਨਾਂ ਦੇ ਸਮਰਥਨ ਦਾ ਐਲਾਨ ਕਰ ਚੁੱਕੇ ਹਨ ਅਤੇ ਇਸ ਕੜੀ ਵਿੱਚ ਬਸਪਾ ਪੰਜਾਬ ਵਲੋਂ 11 ਵੱਡੀਆਂ ਰੈਲੀਆਂ ਤੇ ਪ੍ਰਦਰਸ਼ਨ ਪੰਜਾਬ ਦੇ ਵੱਖ ਵੱਖ ਕੋਨਿਆ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਨਾਲ ਨਾਲ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕਰ ਚੁੱਕੇ ਹਨ ਜਿਸ ਤਹਿਤ 14 ਸਤੰਬਰ ਫਗਵਾੜਾ, 18 ਫਗਵਾੜਾ, 24 ਅੰਮ੍ਰਿਤਸਰ, 28 ਬਠਿੰਡਾ, 29 ਪਟਿਆਲਾ, 3 ਅਕਤੂਬਰ ਸੰਗਰੂਰ, 9 ਅਕਤੂਬਰ ਪਾਇਲ, 18 ਅਕਤੂਬਰ ਖਰੜ, 28 ਅਕਤੂਬਰ ਜਲੰਧਰ,  2 ਨਵੰਬਰ ਫਰੀਦਕੋਟ ਅਤੇ 6 ਨਵੰਬਰ ਲੁਧਿਆਣਾ ਵਿਖੇ ਸ਼ਾਮਿਲ ਹੈ। ਜਦੋਂਕਿ ਬਸਪਾ ਪੰਜਾਬ 25  ਸਤੰਬਰ ਦੇ ਪੰਜਾਬ ਬੰਦ ਵਿਚ ਕਿਸਾਨਾਂ ਨਾਲ ਬਸਪਾ ਨੀਲਾ ਝੰਡਾ ਲੈਕੇ ਸ਼ਾਮਿਲ ਹੋਈ ਸੀ।
ਸ ਗੜ੍ਹੀ ਨੇ ਮੌਜੂਦਾ ਦਿੱਲੀ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕਿਹਾ ਕਿ 6 ਦਸੰਬਰ ਡਾ ਅੰਬੇਦਕਰ ਸਾਹਿਬ ਦੇ ਪ੍ਰੀਨਿਰਵਾਨ ਦਿਵਸ ਨੂੰ ਬਸਪਾ ਪੰਜਾਬ ਵਿੱਚ 117 ਵਿਧਾਨ ਸਭਾ ਪੱਧਰੀ ਰੋਸ ਪ੍ਰਦਰਸ਼ਨ ਕਰੇਗੀ ਅਤੇ ਮੋਦੀ ਭਾਜਪਾ ਸਰਕਾਰ ਦੇ ਕਾਲੇ ਕਾਨੂੰਨਾਂ ਦਾ ਵਿਰੌਧ ਕਰੇਗੀ। ਇਸ ਵਾਰ ਬਾਬਾ ਸਾਹਿਬ ਅੰਬੇਡਕਰ ਜੀ ਦੀ ਬਰਸੀ ਦਾ ਦਿਨ ਦੱਬੀਆ ਕੁਚਲੀਆਂ ਜਮਾਤਾਂ ਦੇ ਨਾਲ ਨਾਲ ਕਿਸਾਨ ਦੇ ਸਮਰਥਨ ਵਿਚ ਵਿਚ ਹੋਵੇਗਾ। ਸ ਗੜ੍ਹੀ ਨੇ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਸ ਪਰਕਾਸ਼ ਸਿੰਘ ਬਾਦਲ ਦਾ ਪਦਮ ਵਿਭੂਸ਼ਣ ਵਾਪਸ ਕਰਨਾ ਅਤੇ ਸ ਸੁਖਦੇਵ ਸਿੰਘ ਢੀਂਡਸਾ ਦਾ ਪਦਮ ਭੂਸ਼ਨ ਵਾਪਸ ਕਰਨ ਦੇ ਫੈਸਲੇ ਦਾ ਸਵਾਗਤ ਬਸਪਾ ਪੰਜਾਬ ਕਰਦੀ ਹੈ, ਕਿਸਾਨਾਂ ਦੇ ਸਮਰਥਨ ਵਿਚ ਪੰਜਾਬੀਆਂ ਨੂੰ ਜਾਤ ਧਰਮ ਅਤੇ ਪਾਰਟੀਬਾਜ਼ੀ ਤੋਂ ਉਪਰ ਉਠਕੇ ਅੱਗੇ ਆਉਣਾ ਚਾਹੀਦਾ ਹੈ, ਹਾਲਾਂਕਿ ਇਹ ਬਹੁਤ ਦੇਰ ਵਿੱਚ ਲਿਆ ਗਿਆ ਫ਼ੈਸਲਾ ਹੈ। ਦਸੰਬਰ 3 ਨੂੰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚ ਹੋਈ ਅਸਫ਼ਲ ਗੱਲਬਾਤ ਲਈ ਭਾਜਪਾ ਤੇ ਮੋਦੀ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਸ ਗੜ੍ਹੀ ਨੇ ਕਿਹਾ ਕਿ ਭਾਜਪਾ ਸਰਕਾਰ ਬਿਨਾ ਤਿਆਰੀ ਤੋਂ ਗਲਬਾਤ ਵਿਚ ਬੈਠ ਗਈ ਜਿਹੜੀ ਹਜ਼ਾਰਾਂ ਆਈਏਐਸ ਨਾਲ ਸਰਕਾਰ ਚਲਾਉਂਦੀ ਹੈ ਅਤੇ ਗੱਲਬਾਤ ਅਸਫਲ ਹੋਈ।

ਕਿਸਾਨ ਸੰਘਰਸ਼ ਦੀ ਜਿੱਤ ਅਤੇ ਸਹੀਦ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਦਰਬਾਰ ਸਾਹਿਬ ਵਿਖੇ ਕੀਤੀ ਅਰਦਾਸ – ਬਸਪਾ

ਬਸਪਾ ਕਿਸਾਨ ਅੰਦੋਲਨ ਲਈ ਜਨ ਸਮਰਥਨ ਵਿਚ ਲਗਾਤਾਰ ਕਰਦੀ ਰਹੇਗੀ ਜਨਸੰਪਰਕ ਪ੍ਰਚਾਰ ਮੁਹਿੰਮ – ਜਸਵੀਰ ਸਿੰਘ ਗੜ੍ਹੀ
22.12.2020
ਬਹੁਜਨ ਸਮਾਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅੱਜ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਕਿਸਾਨ ਸੰਘਰਸ਼ ਦੀ ਜਿੱਤ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਪਾਰਟੀ ਦੇ ਵੱਡੀ ਗਿਣਤੀ ਵਿਚ ਵਰਕਰ ਸਮਰਥਕ ਹਾਜ਼ਿਰ ਹੋਏ। ਬਸਪਾ ਪੰਜਾਬ ਵਲੋਂ ਕਿਸਾਨਾਂ ਦੇ ਹਿਤ ਵਿਚ ਲਈ ਦੇਗ ਕਰਵਾਕੇ ਅਕਾਲਪੁਰਖ ਅੱਗੇ ਅਰਦਾਸ ਕੀਤੀ।
ਇਸ ਮੌਕੇ ਪੰਜਾਬ ਪ੍ਰਧਾਨ ਸ ਗੜ੍ਹੀ ਨੇ ਕਿਹਾ ਕਿ ਕਿਸਾਨ ਸੰਘਰਸ਼ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ 26ਦਿਨਾਂ ਤੋਂ ਰਾਜਧਾਨੀ ਦਿੱਲੀ ਵਿਖੇ ਆਪਣਾ ਪੱਖ ਰੱਖਣ ਗਏ ਹੋਏ ਹਨ। ਲੇਕਿਨ ਕੇਂਦਰ ਦੀ ਭਾਜਪਾ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਰੇਂਗੀ। ਸਗੋਂ ਦੇਸ਼ ਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਖੌਤੀ ਪ੍ਰਧਾਨ ਸੇਵਕ ਭਗਵਾਂਕਾਰੀ ਤੇ ਸਰਮਾਏਦਾਰੀ ਨੀਤੀਆਂ ਦੀ ਪਾਲਣਾ ਪੋਸ਼ਣਾ ਹਿਤ ਕਿਸਾਨ ਸੰਘਰਸ਼ ਨਾਲ ਨਿੱਤ ਨਵੀਆਂ ਝੇਡਾਂ ਕਰ ਰਿਹਾ ਹੈ। ਤਾਜ਼ਾ ਸ਼ਰਾਰਤ ਵਿਚ ਪ੍ਰਧਾਨ ਮੰਤਰੀ ਮੋਦੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂਦੁਆਰਾ ਰਕਾਬ ਗੰਜ ਵਿਖੇ ਨਤਮਸਤਕ ਹੋਣ ਗਿਆ। ਬਸਪਾ ਦਾ ਮੰਨਣਾ ਹੈ ਕਿ ਗੁਰੂਆਂ ਨੂੰ ਨਤਮਸਤਕ ਹੋਣ ਗੁਰੂ ਘਰ ਕੋਈ ਵੀ ਜਾ ਸਕਦਾ ਹੈ, ਪ੍ਰੰਤੂ ਪ੍ਰਧਾਨ ਮੰਤਰੀ ਦੱਸੇ ਕਿ ਪਿਛਲੇ 8 ਸਾਲਾਂ ਦੀ ਸਰਕਾਰ ਵਿਚ ਕਿਸ ਇਤਹਾਸਿਕ ਦਿਹਾੜੇ ਮੌਕੇ ਦਿੱਲੀ ਵਿਖੇ ਨਤਮਸਤਕ ਹੋਣ ਗਏ। ਭਾਜਪਾ ਸਰਕਾਰ ਦੀ ਪਿਛਲੀ ਸ਼ਰਾਰਤ ਵਿਚ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਵਿਚ ਸਿੱਖ ਚੇਹਰਿਆਂ ਨਾਲ ਮੁਲਾਕਾਤ ਕਰਕੇ ਕਿਸਾਨ ਸੰਘਰਸ਼ ਨੂੰ ਛੋਟਾ ਕਰਨ ਦੀ ਕੋਝੀ ਹਰਕਤ ਕਰ ਰਿਹਾ ਸੀ। ਇਸ ਲੜੀ ਵਿਚ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨਾ ਜਾਂ ਵਿਦੇਸ਼ੀ ਫੰਡਿੰਗ ਵਰਗੀਆਂ ਅਫਵਾਹਾਂ ਫੈਲਾਕੇ ਕੋਝੀਆਂ ਹਰਕਤਾਂ ਦਾ ਕਲਾ ਇਤਿਹਾਸ ਭਾਜਪਾ ਸਰਕਾਰ ਲਿਖ ਰਹੀ ਹੈ। ਜਦੋਂਕਿ ਪਿਛਲੇ ਚਾਰ ਮਹੀਨਿਆਂ ਕਿਸਾਨ ਪੰਜਾਬ ਹਰਿਆਣਾ ਅਤੇ ਅੱਜ ਪੂਰੇ ਦੇਸ਼ ਵਿਚ ਕਹਿਰ ਦੀਆ ਠੰਡੀਆਂ ਹੱਡ ਕੜਕਣ ਵਾਲੀਆਂ ਰਾਤਾਂ ਵਿੱਚ ਬਜ਼ੁਰਗਾਂ, ਔਰਤਾਂ ਤੇ ਬੱਚਿਆ ਸਮੇਤ ਸੰਘਰਸ਼ ਕਰ ਰਹੇ ਹਨ ਲੇਕਿਨ ਭਾਜਪਾ ਸਰਕਾਰ ਦੇਸ਼ਵਾਸੀਆਂ ਨੂੰ ਦੁਰਕਾਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ, ਇਸ ਬੇਗਾਨਗੀ ਵਿਚ ਸੰਘਰਸ਼ ਦੌਰਾਨ 30 ਤੋਂ ਜਿਆਦਾ ਕਿਸਾਨ ਸਹੀਦੀਆਂ ਪਾ ਚੁੱਕੇ ਹਨ, ਜਿਹਨਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਅਰਦਾਸ ਕੀਤੀ ਗਈ। ਇਸ ਸੰਘਰਸ਼ ਲਈ ਬਸਪਾ ਪੰਜਾਬ ਵਿੱਚ ਕਿਸਾਨ ਅੰਦੋਲਨ ਦੇ ਜਨਸਮਰਥਨ ਲਈ ਲਗਾਤਾਰ ਜਨ ਸੰਪਰਕ ਪਰਚਾਰ ਮੁਹਿੰਮ ਜਾਰੀ ਰੱਖੇਗੀ।
ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਭਗਵਾਨ ਸਿੰਘ ਚੌਹਾਨ ਤੇ ਸਾਬਕਾ ਪੰਜਾਬ ਪ੍ਰਧਾਨ ਸ਼੍ਰੀ ਗੁਰਲਾਲ ਸੈਲਾ ਜੀ ਨੇ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਹੋਈਆਂ ਸਾਰੀਆਂ ਮੌਤਾਂ ਦਾ ਜਿੰਮੇਵਾਰ ਭਾਜਪਾ ਸਰਕਾਰ ਅਤੇ ਨਰਿੰਦਰ ਮੋਦੀ ਨੂੰ ਗਿਣਿਆ ਜਾਵੇ। ਸ਼੍ਰੀ ਮਨਜੀਤ ਸਿੰਘ ਅਟਵਾਲ, ਸ਼੍ਰੀ ਸਵਿੰਦਰ ਸਿੰਘ ਸ਼ੱਜਲਵੰਡੀ, ਗੁਰਬਖ਼ਸ਼ ਮਹੇ, ਤਾਰਾ ਚੰਦ ਭਗਤ, ਕੁਲਵਿੰਦਰ ਸਿੰਘ ਸਹੋਤਾ, ਰਾਮ ਸਿੰਘ, ਸੁਖਦੇਵ ਸਿੰਘ ਚੌਹਾਨ, ਸੁਰਜੀਤ ਸਿੰਘ ਭੈਲ, ਰਤਨ ਸਿੰਘ, ਜਤਿੰਦਰ ਸਿੰਘ, ਵਰਿਆਮ ਸਿੰਘ, ਝੰਝੋਤੀ, ਅਮਰੀਕ ਸਿੰਘ ਸਿੱਧੂ, ਪ੍ਰਿੰਸੀਪਲ ਨਰਿੰਦਰ ਸਿੰਘ, ਮੁਕੇਸ਼ ਕੁਮਾਰ, ਵੱਸਣ ਸਿੰਘ, ਹਜ਼ੂਰ ਸਿੰਘ, ਸੋਨੂੰ ਮੋਰੀਆਂ, ਅਮਰਜੀਤ ਸਿੰਘ, ਆਦਿ ਹਾਜ਼ਿਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!