ਪੰਜਾਬ

ਏਡਿਡ ਸਕੂਲਾਂ ਦੇ ਮੁਲਾਜ਼ਮਾਂ ਵੱਲੋਂ ਡੀ.ਪੀ.ਆਈ.(ਸ)  ਸਾਹਮਣੇ ਧਰਨਾ

ਜੇਕਰ ਸਰਕਾਰ ਨੇ ਤੁਰੰਤ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ -ਫਰੰਟ

ਏਡਿਡ ਸਕੂਲਾਂ ਦੇ ਮੁਲਾਜ਼ਮਾਂ ਵੱਲੋਂ ਡੀ.ਪੀ.ਆਈ.(ਸ)  ਦਫ਼ਤਰ ਸਨਮੁੱਖ ਪੰਜਾਬ ਸਰਕਾਰ ਦੀਆਂ ਏਡਿਡ ਸਕੂਲਾਂ ਪ੍ਰਤੀ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਅਤੇ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ  ਅੱਜ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।ਇਹ ਧਰਨਾ ਇਨ੍ਹਾਂ ਸਕੂਲਾਂ ਵਿੱਚ ਕੰਮ ਕਰ ਰਹੇ ਸੀ.ਐਂਡ ਵੀ.ਕਾਡਰ ਦੇ ਅਧਿਆਪਕਾਂ ਦੀ ਪੇ- ਪੈਰਿਟੀ ਸਰਕਾਰੀ ਸਕੂਲਾਂ ਦੇ ਮੁਲਾਜ਼ਮਾਂ ਦੇ ਬਰਾਬਰ ਹੋਣ ਦੇ ਬਾਵਜੂਦ ਇਨ੍ਹਾਂ ਦੇ ਪੇ – ਗਰੇਡਾਂ ਵਿੱਚ ਪੰਜਾਬ ਸਰਕਾਰ ਗੈਰਕਾਨੂੰਨੀ ਕਟੌਤੀ ਥੋਪਣ ਦੀ ਕੋਸ਼ਿਸ਼ ਕਰਨ ਕਾਰਨ ਅਤੇ ਇਨ੍ਹਾਂ ਨੂੰ ਕਈ ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਅਤੇ ਇਸੇ ਕਾਡਰਾਂ ਵਾਲੇ ਸੇਵਾਮੁਕਤ ਅਧਿਆਪਕਾਂ ਨੂੰ ਪੀ. ਪੀ. ਓ.ਆਰਡਰ ਅਜੇ ਤੱਕ ਜਾਰੀ ਨਾ ਕਰਨ ਕਰਕੇ  ਲਗਾਇਆ ਗਿਆ। ਸਾਝੇ ਤੌਰ ਤੇ  ਫਰੰਟ ਦੇ ਬੁਲਾਰਿਆਂ ਨੇ ਧਰਨੇ ਵਿੱਚ ਹਾਜਰ ਮੁਲਾਜ਼ਮਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਅਤੇ ਆਮ ਆਦਮੀ ਦੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਵੱਲੋਂ ਏਡਿਡ ਸਕੂਲਾਂ ਦੇ ਮੁਲਾਜ਼ਮਾਂ ਨਾਲ ਸ਼ਰੇਆਮ ਧੱਕਾ ਹੋ ਰਿਹਾ ਹੈ।
ਬੁਲਾਰਿਆਂ ਵਿੱਚ ਮੁੱਖ ਤੌਰ ਤੇ ਸੂਬਾ ਪ੍ਰਧਾਨ ਐਡਵੋਕੇਟ ਉਪਜੀਤ ਸਿੰਘ ਬਰਾੜ, ਪ੍ਰਿੰਸੀਪਲ ਕੇ ਕੇ ਸ਼ਰਮਾਂ ਅਤੇ ਪ੍ਰੇਮ ਸ਼ਰਮਾਂ ਅੰਮ੍ਰਿਤਸਰ ਨੇ  ਸੰਬੋਧਨ ਕਰਦਿਆਂ ਅੱਗੇ ਕਿਹਾ ਹੈ ਕਿ ਸਿੱਖਿਆ ਢਾਂਚੇ ਨੂੰ ਪਹਿਲ ਦੇ ਆਧਾਰ ਤੇ ਸੁਧਾਰਨ ਦੀ ਗੱਲ ਕਰਨ ਵਾਲੀ ਆਮ ਆਦਮੀ ਸਰਕਾਰ ਨੇ ਏਡਿਡ ਸਕੂਲਾਂ ਦੇ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਦੇ ਮੁਲਾਜ਼ਮਾਂ ਵਾਂਗ ਪੈਰਿਟੀ ਹੋਣ ਦੇ ਬਾਵਜੂਦ ਛੇਵਾਂ ਪੇ-ਕਮਿਸ਼ਨ ਤਾਂ ਕੀ ਦੇਣਾ ਸੀ। ਸਗੋਂ ਉਪਰੋਕਤ ਨਾਦਰਸ਼ਾਹੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਏਡਿਡ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਤੁਰੰਤ ਨਾ ਮੰਨੀਆਂ ਤਾਂ ਆਉਣ ਵਾਲੀ ਮੀਟਿੰਗ ਵਿੱਚ ਸੰਘਰਸ਼ ਨੂੰ ਤਿੱਖਾ ਕਰਨ ਅਤੇ ਅਗਲੇ ਪ੍ਰੋਗਰਾਮ ਬਾਰੇ ਵਿਚਾਰ ਕੀਤਾ ਜਾਵੇਗਾ।ਜੇਕਰ ਏਡਿਡ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਇਸ ਦੇ ਨਤੀਜੇ ਹਰ ਚੋਣ’ਚ ਸੱਤਾਧਾਰੀ ਸਰਕਾਰ ਨੂੰ ਭੁਗਤਣੇ ਪੈਣਗੇ।ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮਲਕੀਤ ਸਿੰਘ ਗੋਰਾਇਆਂ ਨੇ ਬਾਖੂਬੀ ਨਿਭਾਈ।
ਇਹ ਧਰਨਾ ਭਾਵੇਂ ਫਰੰਟ ਦੀ ਸਟੇਟ ਕਾਰਜਕਾਰੀ ਕਮੇਟੀ ਦੁਆਰਾ ਹੀ ਦਿੱਤਾ ਜਾਣਾ ਸੀ ਪਰ ਏਡਿਡ ਸਕੂਲਾਂ ਦੇ ਮੁਲਾਜ਼ਮ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ ਆਪ ਮੁਹਾਰੇ ਹੀ ਇਸ ਰੋਸ ਧਰਨੇ ਵਿੱਚ ਪਹੁੰਚੇ।
ਧਰਨੇ ਵਿੱਚ ਮੁੱਖ ਤੌਰ ਤੇ ਸੰਗਠਨ ਸਕੱਤਰ ਨੇਤ ਸਿੰਘ ਧਾਲੀਵਾਲ, ਗਗਨਦੀਪ ਸਿੰਘ ਪ੍ਰਧਾਨ ਪਟਿਆਲਾ ,ਹਰਦੇਵ ਸਿੰਘ ,ਪ੍ਰਿੰਸੀਪਲ ਅੰਜੂ ਕੌੜਾ, ਪ੍ਰਿੰਸੀਪਲ ਧਰਮਿੰਦਰ ਸਿੰਘ , ਅਮਨਦੀਪ ਸਿੰਘ ਸਮਾਣਾ. ਆਦਿ ਆਪਣੇ ਸਾਥੀਆਂ ਸਮੇਤ ਹਾਜਰ ਰਹੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!