ਪੰਜਾਬ

ਧੀਆਂ ਦੇ ਲੋਹੜੀ ਮੇਲੇ ਵਿੱਚ 8 ਜਨਵਰੀ ਨੂੰ ਪੰਜਾਬੀ ਸਾਹਿੱਤ ਅਕਾਡਮੀ ਦੇ ਸਹਿਯੋਗ ਨਾਲ ਸੈਮੀਨਾਰ ਤੇ ਕਵੀ ਦਰਬਾਰ ਤੇ 11 ਜਨਵਰੀ ਨੂੰ  ਲੋਕ ਸੰਗੀਤ ਪੇਸ਼ਕਾਰੀਆਂ ਹੋਣਗੀਆਂ—ਬਾਵਾ

ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ ਸਨਮਾਨਿਤ

ਲੁਧਿਆਣਾ  4 ਜਨਵਰੀ
ਪੰਜਾਬੀ  ਭਵਨ ਵਿਖੇ ਅੱਜ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ , ਮਲਕੀਤ ਸਿੰਘ ਦਾਖਾ ਤੇ  ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ ਨੂੰ ਉਨ੍ਹਾਂ ਦੇ 62ਵੇਂ ਜਨਮਦਿਨ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡ  ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਅਮਰਜੀਤ ਸ਼ੇਰਪੁਰੀ ਨੇ ਵੀ ਸੁਖਜੀਤ ਨੂੰ ਜਨਮ ਦਿਨ ਮੁਬਾਰਕਾਂ ਦਿੱਤੀਆਂ।  ਬਾਵਾ ਨੇ ਦੱਸਿਆ ਕਿ 11 ਜਨਵਰੀ ਸਵੇਰੇ 11 ਵਜੇ ਤੋਂ ਆਰੰਭ ਹੋਣ ਵਾਲੇ ਧੀਆਂ ਦੇ ਲੋਹੜੀ ਮੇਲੇ ਤੇ ਕੰਵਰ ਗਰੇਵਾਲ, ਸੁਰਿੰਦਰ ਛਿੰਦਾ, ਸੁਖਵਿੰਦਰ ਸੁੱਖੀ, ਰਵਿੰਦਰ ਗਰੇਵਾਲ, ਜਸਵੰਤ ਸੰਦੀਲਾ,ਅੰਗਰੇਜ਼ ਅਲੀ ਅਤੇ ਉੱਭਰਦੇ ਕਲਾਕਾਰ ਗੈਰੀ ਬਾਵਾ ਹਾਜ਼ਰੀ ਲਗਵਾਉਣਗੇ। 101 ਨਵ-ਜੰਮੀਆਂ ਬੱਚੀਆਂ, 70+ ਬਜ਼ੁਰਗ ਜੋੜ, ਐੱਨ.ਆਰ.ਆਈ ਅਤੇ 21 ਵਿਸ਼ੇਸ਼ ਸਨਮਾਨ ਕੀਤੇ ਜਾਣਗੇ।
ਮਾਲਵਾ ਸਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਚੇਅਰਮੈਨ  ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮਲਕੀਤ ਸਿੰਘ ਦਾਖਾ, ਸ. ਦਰਸ਼ਨ ਸਿੰਘ ਬੀਰਮੀ ਜਿਨ੍ਹਾਂ ਨੂੰ ਮੰਚ ਦੇ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਸ. ਨਿਰਭੈ ਸਿੰਘ ਗਿੱਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।  ਬਾਦਲ ਸਿੰਘ ਸਿੱਧੂ,  ਜਸਵੀਰ ਸਿੰਘ ਚਾਵਲਾ,  ਪਵਨਦੀਪ ਸਿੰਘ ਢਿੱਲੋਂ, ਬਲਦੇਵ ਬਾਵਾ, ਦਰਸ਼ਨ ਸਿੰਘ ਲੋਟੇ,  ਸਰਬਜੀਤ ਮੰਨੂੰ,  ਨਰਿੰਦਰਪਾਲ ਸਿੰਘ ਰੂਬੀ ਰਿਟਾਇਰਡ ਏ.ਆਈ.ਜੀ, ਸੰਦੀਪ ਸ਼ਰਮਾ ਰਿਟਾਇਰਡ ਐਸ.ਪੀ., ਬਲਜਿੰਦਰ ਸਿੰਘ, ਮਨਿੰਦਰ ਸਿੰਘ ਉੱਭੀ, ਤਰਸੇਮ ਜਸੂਜਾ, ਇੰਦਰਜੀਤ ਕੌਰ ਕਨਵੀਨਰ ਮੰਚ, ਸਰਬਜੀਤ ਕੌਰ ਬਰਾੜ, ਗੁਰਮੀਤ ਕੌਰ ਜਨਰਲ ਸਕੱਤਰ,ਰਿੰਪੀ ਜੌਹਰ, ਮਨਜਿੰਦਰ ਕੌਰ ਗਰੇਵਾਲ, ਸਿਮਰਨ ਸ਼ੀਂਹ , ਰੇਸ਼ਮ ਸੱਗੂ, ਅਮਨਦੀਪ ਬਾਵਾ,
ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਜੀ.ਐਸ. ਪੀਟਰ, ਡਾਃ ਜਸਪ੍ਰੀਤ ਕੌਰ ਫ਼ਲਕ ਮੁੱਖ ਤੌਰ ਤੇ
ਸ਼ਾਮਲ ਹੋਏ।
ਜਾਣਕਾਰੀ ਦਿੰਦਿਆਂ  ਕ੍ਰਿਸ਼ਨ ਕੁਮਾਰ ਬਾਵਾ ਨੇ ਦਸਿਆ ਕਿ 11 ਜਨਵਰੀ ਨੂੰ ਧੀਆਂ ਦਾ ਲੋਹੜੀ ਮੇਲਾ ਸਵੇਰੇ 11 ਵਜੇ ਤੋਂ ਆਰੰਭ ਹੋਵੇਗਾ ਮੇਲੇ ਵਿਚ ਪ੍ਰਸਿੱਧ ਆਰਟਿਸਟ ਕੰਵਰ ਗਰੇਵਾਲ, ਸੁਰਿੰਦਰ ਛਿੰਦਾ, ਸੁਖਵਿੰਦਰ ਸੁੱਖੀ, ਰਵਿੰਦਰ ਗਰੇਵਾਲ,ਜਸਵੰਤ ਸੰਦੀਲਾ, ਜੀ ਐੱਸ ਪੀਟਰ ,ਅੰਗਰੇਜ਼ ਅਲੀ ਅਤੇ ਉੱਭਰਦੇ ਕਲਾਕਾਰ ਗੈਰੀ ਬਾਵਾ ਹਾਜ਼ਰੀ ਲਗਵਾਉਣਗੇ।
ਉਨ੍ਹਾਂ ਦਸਿਆ ਕਿ 11 ਜਨਵਰੀ ਨੂੰ ਕੁਝ ਸ਼ਖ਼ਸੀਅਤਾਂ ਦੇ ਗੋਲਡ ਮੈਡਲ ਪਾਏ ਜਾਣਗੇ ਜਦ ਕਿ
101 ਨਵ-ਜੰਮੀਆਂ ਬੱਚੀਆਂ ਨੂੰ ਸ਼ਗਨ, ਖਿਡੌਣੇ, ਸੂਟ, ਮਠਿਆਈ ਅਤੇ ਮਾਤਾ ਨੂੰ ਸ਼ਾਲ ਦਿੱਤੇ ਜਾਣਗੇ। ਉਨ੍ਹਾਂ ਦਸਿਆ ਗਿ 70+ ਬਜ਼ੁਰਗ  ਜੋੜਿਆਂ ਐਨ.ਆਈ.ਆਰ. ਅਤੇ 21 ਵਿਸ਼ੇਸ਼ ਸਨਮਾਨ ਦਿੱਤੇ ਜਾਣਗੇ। 
ਅੱਠ ਜਨਵਰੀ ਸਵੇਰੇ 10.30 ਵਜੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਮਾਲਵਾ ਸਭਿਆਚਾਰ ਮੰਚ ਵੱਲੋ ਮਾਨਵੀ ਰਿਸ਼ਤਿਆਂ ਦੀ ਵਰਤਮਾਨ ਦਸ਼ਾ ਤੇ ਦਿਸ਼ਾ  ਵਿਸ਼ੇ ਬਾਰੇ ਮੁਹੰਮਦ ਉਸਮਾਨ ਰਹਿਮਾਨੀ  ਸ਼ਾਹੀ ਇਮਾਮ ਲੁਧਿਆਣਾ ਤੇ ਸਃ ਗੁਰਪ੍ਰੀਤ ਸਿੰਘ ਤੂਰ ਕਮਿਸ਼ਨਰ ਰੀਟਾਇਰਡ ਪੰਜਾਬ ਪੁਲੀਸ ਮੁੱਖ ਭਾਸ਼ਨ ਦੇਣਗੇ। ਸਮਾਗਮ  ਦੀ ਪ੍ਰਧਾਨਗੀ ਮੈੰਬਰ ਪਾਰਲੀਮੈਂਟ  ਜਨਾਬ ਮੁਹੰਮਦ ਸਦੀਕ ਕਰਨਗੇ ਜਦ ਕਿ ਮੁੱਖ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ ਸ ਪ ਸਿੰਘ ਹੋਣਗੇ। ਪੰਜਾਬੀ  ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਹੋਣਗੇ। 
ਕਵੀ ਦਰਬਾਰ ਦੇ ਕਨਵੀਨਰ ਤ੍ਰੈਲੋਚਨ ਲੋਚੀ ਤੇ ਡਾ ਨਿਰਮਲ ਜੌੜਾ ਨੇ ਦੱਸਿਆ ਕਿ ਕਵੀ ਦਰਬਾਰ ਵਿੱਚ ਰਵਿੰਦਰ  ਭੱਠਲ,ਬਲਦੇਵ ਸਿੰਘ ਝੱਜ,ਜਸਵੀਰ ਝੱਜ,ਪ੍ਰਭਜੋਤ ਸੋਹੀ,ਪਾਲੀ ਦੇਤਵਾਲੀਆ, ਮਨਜਿੰਦਰ ਧਨੋਆ,ਰਾਜਦੀਪ ਤੂਰ,ਦਵਿੰਦਰ ਕੌਰ ( ਕਲਕੱਤਾ) ਹਰਸਿਮਰਤ ਕੌਰ ,ਜਸਬੀਰ ਢਿੱਲੋਂ ਡਾਵਰ (ਗੁਜਰਾਤ),ਹਰਬੰਸ ਮਾਲਵਾ
ਅਮਰਜੀਤ ਸ਼ੇਰਪੁਰੀ,ਸਹਿਜਪ੍ਰੀਤ ਮਾਂਗਟ,ਤਰਸੇਮ ਨੂਰ,ਅਸ਼ਵਨੀ ਭੱਲਾ ਸ਼ਾਮਲ ਹੋਣਗੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!