ਪੰਜਾਬ

*ਜ਼ਿਲ੍ਹਾ ਫਾਜ਼ਿਲਕਾ ਨੂੰ ਨੋ ਡਰੋਨ ਜ਼ੋਨ ਐਲਾਨਿਆ ,12 ਦਸੰਬਰ ਤੱਕ ਲਾਗੂ ਰਹਿਣਗੇ ਹੁਕਮ*

ਫਾਜ਼ਿਲਕਾ, 9 ਦਸੰਬਰ
ਜ਼ਿਲ੍ਹਾ ਮੈਜਿਸਟੇਟ ਡਾ ਸੇਨੂ ਦੁੱਗਲ  ਨੇ 1973 ਦੀ ਧਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਅਧੀਨ ਆਉਂਦੇ ਅਧਿਕਾਰ ਖੇਤਰ ਨੂੰ ਨੋ ਡਰੋਨ ਜ਼ੋਨ ਐਲਾਨਿਆ ਹੈ। ਇਸ ਤਹਿਤ ਜ਼ਿਲੇ੍ਹ ਅੰਦਰ ਡਰੋਨ ਉਡਾਉਣ ਤੇ ਮਾਨਵ ਰਹਿਤ ਹਵਾਈ ਵਹੀਕਲ ਦੀ ਵਰਤੋਂ `ਤੇ ਪਾਬੰਦੀ ਰਹੇਗੀ। ਇਹ ਹੁਕਮ 12 ਦਸੰਬਰ  2022 ਤੱਕ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਰਾਸ਼ਟਰ ਵਿਰੋਧੀ ਤੱਤਾਂ ਦੁਆਰਾ ਦੇਸ਼ ਦੀ ਸੁਰੱਖਿਆ ਨੂੰ ਖਤਰੇ `ਚ ਪਾਉਣ ਲਈ ਡਰੋਨ ਨੂੰ ਵਿਸਫੋਟਕ ਯੰਤਰ ਦੇ ਤੌਰ `ਤੇ ਵਰਤਿਆ ਜਾਂਦਾ ਹੈ। ਜ਼ਿਲੇ੍ਹ ਅੰਦਰ ਅਮਨ-ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਲਈ ਅਜਿਹੇ ਸਖਤ ਕਦਮ ਚੁੱਕਣ ਦੀ ਲੋੜ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!