ਪੰਜਾਬ

ਉਘੇ ਅਦਾਕਾਰ ਮੰਗਲ ਢਿਲੋਂ ਦੀ ਹੋਈ ਬੇਵਕਤੀ ਮੌਤ , ਡਾ ਪਾਤਰ ਵੱਲੋਂ ਅਦਾਕਾਰ ਮੰਗਲ ਢਿੱਲੋਂ ਨੂੰ ਸ਼ਰਧਾਂਜਲੀ ਭੇਟ

ਚੰਡੀਗੜ੍ਹ-(ਨਿੰਦਰ ਘੁਗਿਆਣਵੀ) – ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਉਘੇ ਅਦਾਕਾਰ ਮੰਗਲ ਢਿਲੋਂ ਦੀ ਹੋਈ ਬੇਵਕਤੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਡਾ ਪਾਤਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਆਖਿਆ ਕਿ ਮੰਗਲ ਢਿਲੋਂ ਪੰਜਾਬੀ ਸਿਨੇਮਾ ਨੂੰ ਸਮਰਪਿਤ ਇਕ ਸਿਰੜੀ ਅਦਾਕਾਰ ਸੀ ਤੇ ਉਸਨੇ ਆਪਣੀ ਲਗਨ ਤੇ ਮਿਹਨਤ ਨਾਲ ਕਈ ਯਾਦਗਾਰੀ ਫਿਲਮਾਂ ਪੰਜਾਬੀ ਜਗਤ ਨੂੰ ਭੇਟ ਕੀਤੀਆਂ। ਡਾ ਪਾਤਰ ਨੇ ਮੰਗਲ ਢਿਲੋਂ ਦੇ ਮਿਲਾਪੜੇ ਸੁਭਾਓ ਤੇ ਨਿਮਰਤਾ ਦਾ ਜਿਕਰ ਕਰਦਿਆਂ ਕਿਹਾ ਕਿ ਮਾਲਵੇ ਦਾ ਜੰਮਪਲ ਇਹ ਕਲਾਕਾਰ ਆਪਣੀ ਧਰਤੀ ਨਾਲ ਲਗਾਤਾਰ ਜੁੜਿਆ ਰਿਹਾ।
ਕੈਂਸਰ ਜਿਹੀ ਭਿਆਨਕ ਬਿਮਾਰੀ ਨਾਲ ਜੂਝਦੇ ਰਹੇ ਮੰਗਲ ਢਿਲੋਂ ਦੇ ਦਿਹਾਂਤ ਉਤੇ ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਜਨਰਲ ਡਾ ਲਖਵਿੰਦਰ ਜੌਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਡਾ ਕੇਵਲ ਧਾਲੀਵਾਲ, ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਕਲਾ ਪਰਿਸ਼ਦ ਤੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਵੀ ਮੰਗਲ ਢਿਲੋਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!