ਪੰਜਾਬ

*ਡਾ. ਰਾਜਿੰਦਰ ਸਿੰਘ ਸੋਹਲ ਦੂਸਰੀ ਵਾਰ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਬਣੇ*

      ਪੰਜਾਬ ਗੱਤਕਾ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਮਿਤੀ 11ਸਤੰਬਰ,2022 ਨੂੰ ਪੰਜਾਬ ਕ੍ਰਿਕਟ ਕਲੱਬ,ਮੁਹਾਲੀ ਵਿਖੇ ਹੋਈ।
ਇਸ ਮੀਟਿੰਗ ਵਿੱਚ ਬਲਜਿੰਦਰ ਸਿੰਘ ਤੂਰ,ਸਕੱਤਰ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਤੋਂ ਇਲਾਵਾ ਜਗਕਿਰਨ ਕੌਰ ਵੜੈਚ,ਇੰਚਾਰਜ ਇਸਤਰੀ ਵਿੰਗ, ਐਡਵੋਕੇਟ ਦਲਜੀਤ ਕੌਰ, ਡਾ.ਕੁਲਦੀਪ ਸਿੰਘ,ਅਰਸ਼ਦ ਡਾਲੀ,
ਇੰਦਰਜੀਤ ਸਿੰਘ ਮੱਲੀ,ਹਰਮਨ ਸਿੰਘ,ਰਾਜਵੀਰ ਸਿੰਘ, ਤਲਵਿੰਦਰ ਸਿੰਘ ਕਾਰਜਕਾਰਨੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
     ਜਗਸੀਰ ਸਿੰਘ ਮਾਨ ਪ੍ਰਧਾਨ,ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਨੇ ਚੋਣ ਆਬਜ਼ਰਵਰ
ਵਜੋਂ ਕਾਰਜਭਾਰ ਸੰਭਾਲਿਆ। ਮੀਟਿੰਗ ਵਿੱਚ ਡਾ. ਰਾਜਿੰਦਰ ਸਿੰਘ ਸੋਹਲ ਦੇ ਪ੍ਰਧਾਨ ਵਜੋਂ ਪਿਛਲੇ ਕਾਰਜਕਾਲ ਦੌਰਾਨ ਪੰਜਾਬ ਦੀ ਧਰੋਹਰ ਗੱਤਕੇ  ਦੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਏ ਗਏ ਸਮਾਗਮਾਂ, ਮੁਕਾਬਲਿਆਂ ਅਤੇ ਹੋਰ ਵਿਸ਼ੇਸ਼ ਪ੍ਰੋਗਰਾਮਾਂ ਲਈ ਭਰਪੂਰ ਪ੍ਰਸੰਸਾ ਕਰਦਿਆਂ ਸਰਬਸੰਮਤੀ ਨਾਲ ਦੂਸਰੀ ਵਾਰ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਨਾਮਜ਼ਦ ਕੀਤਾ ਗਿਆ।
        ਏਥੇ ਇਹ ਵੀ ਵਰਨਣ ਯੋਗ ਹੈ ਕਿ ਡਾ. ਰਜਿੰਦਰ ਸਿੰਘ ਸੋਹਲ ਪੰਜਾਬ ਪੁਲਿਸ ਦੇ ਅਤਿ ਸਨਮਾਨਿਤ ਕਰਮਸ਼ੀਲ ਅਫ਼ਸਰ ਹਨ।   ਅਕਾਦਮਿਕ ਵਿੱਚ ਡਾਕਟਰੇਟ ਇਨ ਲਾਅ ਦੇ ਨਾਲ ਨਾਲ ਡਾ. ਸੋਹਲ ਨੂੰ ਦੋ  ਗਲੇਂਟਰੀ ਮੈਡਲ ,ਪ੍ਰੈਜ਼ੀਡੈਂਟ ਪੁਲੀਸ ਮੈਡਲ ਬਹਾਦਰੀ ਲਈ , ਪ੍ਰੈਜ਼ੀਡੈਂਟ ਪੁਲੀਸ ਮੈਡਲ ਫਾਰ ਮੈਰੀਟੋਰੀਅਸ ਸਰਵਸਿਜ, ਸਟੇਟ ਐਵਾਰਡ  ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਵਿਸ਼ੇਸ਼ ਸਨਮਾਨ ਵੀ ਪ੍ਰਾਪਤ ਹੋਏ ਹਨ। ਡਾ. ਸੋਹਲ ਹੋਰ ਵੀ ਬਹੁਤ ਸਾਰੀਆਂ ਅਕਾਦਮਿਕ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ। ਵਾਤਾਵਰਨ ਬਚਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਰੁੱਖ ਲਗਾਉਣੇ, ਨਸ਼ਿਆਂ ਦੀ ਰੋਕਥਾਮ ਲਈ ਉਪਰਾਲੇ ਕਰਨੇ, ਖੁਦਕਸ਼ੀ ਕਰਨ ਵਾਲੇ ਕਿਸਾਨਾਂ , ਕੋਵਿਡ ਨਾਲ  ਮਰੇ ਮਾਪਿਆਂ ਦੇ ਬੱਚਿਆਂ , ਸ਼ਹੀਦ ਫੌਜੀਆਂ ਦੇ ਬੱਚਿਆਂ ਅਤੇ ਇਕੱਲੀ ਬੇਟੀ ਲਈ ਵੀ ਮੁਫ਼ਤ ਸਿੱਖਿਆ ਦਾ ਇੰਤਜ਼ਾਮ ਕਰਦੇ ਹਨ।
          ਇਸ ਦੇ ਨਾਲ ਇਹ ਵੀ ਦੱਸਣਯੋਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਗਾੜੀ ਵਾਲੇ ਕੇਸ ਦੀ ਤਫਤੀਸ਼ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਕਾਰਨ ਦੇਸ਼ ਵਿਦੇਸ਼ ਦੇ ਸਿੱਖ ਓਹਨਾਂ ਤੇ ਬਹੁਤ ਮਾਣ ਕਰਦੇ ਹਨ।
          ਇਥੇ ਇਹ ਵੀ ਦੱਸਣਯੋਗ ਦੇ ਪੰਜਾਬ ਗੱਤਕਾ ਐਸੋਸੀਏਸ਼ਨ ਨੂੰ ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋਰਟਸ ਵੱਲੋਂ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਬੈਨਰ ਹੇਠ ਖੇਡ ਰਹੇ ਬੱਚਿਆਂ/ਨੌਜੁਵਾਨਾਂ ਦੀ ਇਸ ਖੇਡ ਲਈ  ਗ੍ਰੇਡੇਸ਼ਨ ਵੀ ਹੁੰਦੀ ਹੈ।
         ਡਾ.ਰਜਿੰਦਰ ਸਿੰਘ ਸੋਹਲ ਨੂੰ ਪ੍ਰਧਾਨ ਚੁਨਣ ਤੇ ਹਰਚਰਨ ਸਿੰਘ ਭੁੱਲਰ ,ਪ੍ਰਧਾਨ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਡਾ. ਐਸ.ਪੀ.ਸਿੰਘ ਓਬਰਾਏ ਵੱਲੋਂ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਭੇਜੀਆਂ ਗਈਆਂ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!