ਪੰਜਾਬ
ਸਿੱਖਿਆ ਵਿਭਾਗ ਤੇ ਵਿੱਤ ਵਿਭਾਗ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੇ ਰਾਜ਼ੀ ਪਰ ਏ.ਜੀ ਪੰਜਾਬ ਮੁਲਾਜ਼ਮਾਂ ਦੇ ਭਵਿੱਖ ਤੇ ਬਣਿਆ ਸਵਾਲੀਆ ਨਿਸ਼ਾਨ
*ਕਾਂਗਰਸ ਸਰਕਾਰ ਦੇ 4 ਸਾਲ ਪੰਜਾਬ ਦੇ ਹਾਲ ਅਜੇ ਵੀ ਬੇਹਾਲ ਇਸ ਨਾਅਰੇ ਤਹਿਤ ਕਾਂਗਰਸ ਦੇ ਵਾਅਦੇ ਤੇ ਉਨ੍ਹਾਂ ਦੀ ਹਕੀਕਤ ਦੇ ਪਰਚੇ 10 ਫਰਵਰੀ ਅਬੋਹਰ, ਬਟਾਲਾ, ਬਠਿੰਡਾ, ਮੋਹਾਲੀ ਲੋਕਾਂ ਵਿਚ ਵੰਡਣਗੇ ਐਸ.ਐਸ.ਏ/ ਮਿਡ ਡੇ ਮੀਲ ਦਫਤਰੀ ਮੁਲਾਜ਼ਮ
ਚੰਡੀਗੜ, 6 ਫਰਵਰੀ () : ਅਸੀ ਅਕਸਰ ਹੀ ਸੁਣਦੇ ਹਾਂ ਕਿ ਜੇਕਰ ਮੀਆਂ ਬੀਵੀ ਰਾਜ਼ੀ ਤਾਂ ਕਿਆ ਕਰੇਗਾ ਕਾਜ਼ੀ ਪਰ ਇਹ ਕਹਾਵਤ ਵੀ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਤੇ ਉਲਟ ਹੋ ਗਈ ਹੈ ਮੀਆਂ ਬੀਵੀ (ਸਿੱਖਿਆ ਵਿਭਾਗ ਤੇ ਵਿੱਤ ਵਿਭਾਗ) ਤਾਂ ਰਾਜ਼ੀ ਹਨ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਪਰ ਕਾਜ਼ੀ (ਏ.ਜੀ ਪੰਜਾਬ) ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮਸਲੇ ਨੂੰ ਲੈ ਕੇ ਅੜਿਆ ਹੋਇਆ ਹੈ।ਮੁਲਾਜ਼ਮ ਆਗੁਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਸਰਵ ਸਿੱਖਿਆ ਅਭਿਆਨ ਦੇ 8886 ਅਧਿਆਪਕਾਂ ਨੂੰ ਰੈਗੂਲਰ ਕਰ ਦਿੱਤਾ ਹੈ ਪ੍ਰੰਤੂ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ 1000 ਦਫਤਰੀ ਕਰਮਚਾਰੀਆ ਨਾਲ ਵਿਤਕਰਾ ਕਿਓ ਕੀਤਾ ਜਾ ਰਿਹਾ ਹੈ।ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਵੱਲੋਂ 16 ਦਸੰਬਰ 2019 ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਪਰ ਕੈਬਿਨਟ ਨੂੰ ਕੇਸ ਭੇਜਣ ਲਈ ਏ.ਜੀ ਪੰਜਾਬ ਵੱਲੋਂ ਨਾ ਨੁਕਰ ਕੀਤੀ ਜਾ ਰਹੀ ਹੈ।
ਕਾਂਗਰਸ ਪਾਰਟੀ ਨੇ ਵੀ ਚੋਣਾਂ ਦੋਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ 4 ਸਾਲ ਬੀਤਣ ਨੂੰ ਆਏ ਤੇ ਮੁਲਾਜ਼ਮ ਸੜਕਾਂ ਤੇ ਹੀ ਹਨ ਸਰਕਾਰ ਨੇ ਮੁਲਾਜ਼ਮਾਂ ਦੀ ਕੋਈ ਗੱਲ ਨਹੀ ਸੁਣੀ।
ਮੁਲਾਜ਼ਮ ਆਗੂਆ ਵਿਕਾਸ ਕੁਮਾਰ ਅਸ਼ੀਸ਼ ਜੁਲਾਹਾ ਪਰਵੀਨ ਸ਼ਰਮਾਂ ਸਰਬਜੀਤ ਸਿੰਘ ਗੁਰਪ੍ਰੀਤ ਸਿੰਘ ਚਮਕੋਰ ਸਿੰਘ ਦਵਿੰਦਰਜੀਤ ਸਿੰਘ ਹਰਪ੍ਰੀਤ ਸਿੰਘ ਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਦੋਹਰੀ ਨੀਤੀ ਤੋਂ ਮੁਲਾਜ਼ਮ ਖਫਾ ਹਨ ਅਤੇ ਮੁਲਾਜ਼ਮ ਬੀਤੇ ਚਾਰ ਸਾਲਾਂ ਦੋਰਾਨ ਹਰ ਇਕ ਦੁਆਰ ਤੇ ਆਪਣੀ ਗੱਲ ਰੱਖ ਚੁੱਕੇ ਹਨ ਪਰ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਕੋਈ ਬਾਂਹ ਨਹੀ ਫੜੀ ਜਾ ਰਹੀ ਹੈ। ਇਸ ਤੋਂ ਇਲਾਵਾਂ ਆਗੁਆ ਨੇ ਦੱਸਿਆ ਕਿ ਕਰਮਚਾਰੀਆ ਦੀਆ ਦੂਰ ਦੁਰਾਡੇ ਜਬਰੀ ਬਦਲੀਆ ਕੀਤੀਆ ਜਾ ਰਹੀਆ ਹਨ ਅਤੇ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰ ਰਹੇ ਬਲਾਕ ਦੇ ਕਰਮਚਾਰੀਆ ਡਾਟਾ ਐਂਟਰੀ ਆਪਰੇਟਰ ਲੇਖਾਕਾਰ ਤੇ ਐਮ ਆਈ ਐਸ ਦੀ ਸਤੰਬਰ ਮਹੀਨੇ ਤੋਂ ਤਨਖਾਹ ਵਿਚ ਕਟੌਤੀ ਕਰ ਦਿੱਤੀ ਗਈ ਹੈ।ਆਗੂਆ ਨੇ ਐਲਾਨ ਕੀਤਾ ਕਿ ਮੁਲਾਜ਼ਮਾਂ ਕੋਲ ਇਸ ਸਮੇਂ ਸਘੰਰਸ਼ ਤੋਂ ਇਲਾਵਾ ਕੋਈ ਰਸਤਾ ਨਹੀ ਹੈ ਅਤੇ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਝੂਠੇ ਵਾਅਦਿਆ ਦਾ ਪਰਚਾ ਤਿਆਰ ਕੀਤਾ ਗਿਆ ਹੈ ਜਿਸ ਵਿਚ ਦਰਸਾਇਆ ਗਿਆ ਹੈ ਕਿ ਸੱਤਾ ਵਿਚ ਆਉਣ ਸਮੇਂ ਕਾਂਗਰਸ ਵੱਲੋਂ ਕੀ ਵਾਅਦੇ ਕੀਤੇ ਗਏ ਸਨ ਅਤੇ 4 ਸਾਲਾਂ ਦੋਰਾਨ ਕੀ ਕੀਤਾ ਹੈ। ਆਗੂਆ ਨੇ ਐਲਾਨ ਕੀਤਾ ਕਿ 10 ਫਰਵਰੀ ਨੂੰ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਮੁਲਾਜ਼ਮ ਅਬੋਹਰ ਬਟਾਲਾ ਬਠਿੰਡਾ ਅਤੇ ਮੋਹਾਲੀ ਦੇ ਬਜ਼ਾਰਾਂ ਵਿਚ ਪਰਚੇ ਵੰਡ ਕੇ ਕਾਂਗਰਸ਼ ਦੀਆ ਨੀਤੀਆ ਨੂੰ ਆਮ ਜਨਤਾ ਦੀ ਕਚਿਹਰੀ ਵਿਚ ਰੱਖਣਗੇ।