ਪੰਜਾਬ

ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਅਧਿਆਪਕਾਂ ਅਤੇ ਨਾਨ ਟੀਚਿੰਗ ਤੋਂ ਬਦਲੀਆਂ ਲਈ ਅਰਜ਼ੀਆਂ ਮੰਗੀਆਂ

ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਅਧਿਆਪਕਾਂ ਅਤੇ ਨਾਨ ਟੀਚਿੰਗ ਤੋਂ ਬਦਲੀਆਂ ਲਈ ਅਰਜ਼ੀਆਂ ਮੰਗੀਆਂ
ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਅਧਿਆਪਕਾਂ ਅਤੇ ਨਾਨ ਟੀਚਿੰਗ ਤੋਂ ਬਦਲੀਆਂ ਲਈ ਅਰਜ਼ੀਆਂ ਮੰਗੀਆਂ

ਚੰਡੀਗੜ੍ਹ 12 ਮਾਰਚ, 2024: ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਦੀਆਂ ਆਮ ਬਦਲੀਆਂ ਦੀ ਪ੍ਰਕਿਰਿਆ ਜੂਨ ਮਹੀਨੇ ਦੀ ਬਜਾਏ ਇਸ ਵਾਰ ਮਾਰਚ ਮਹੀਨੇ ਤੋਂ ਸ਼ੁਰੂ ਕਰ ਦਿੱਤੀ ਹਨ ਹੈ। ਬਦਲੀਆਂ ਕਰਵਾਉਣ ਲਈ ਇੱਛੁਕ ਅਧਿਆਪਕ 12 ਮਾਰਚ ਤੋਂ 19 ਮਾਰਚ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਸਕੂਲ ਸਿੱਖਿਆ ਵਿਭਾਗ ਨੇ ਅੱਜ ਤੋਂ ਹੀ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਆਨਲਾਈਨ ਅਪਲਾਈ ਪੋਰਟਲ ਖੋਲ੍ਹ ਦਿੱਤਾ ਹੈ। ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬਦਲੀ ਕਰਵਾਉਣ ਦੇ ਇੱਛੁਕ ਅਧਿਆਪਕ 12 ਮਾਰਚ ਤੋਂ 19 ਮਾਰਚ 2024 ਤੱਕ ਸਿੱਖਿਆ ਵਿਭਾਗ ਦੇ ਈ-ਪੰਜਾਬ ਪੋਰਟਲ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਬੈਂਸ ਨੇ ਦੱਸਿਆ ਕਿ ਇਹ ਬਦਲੀਆਂ 2019 ਦੀ ਟੀਚਰ ਟਰਾਂਸਫਰ ਪਾਲਿਸੀ ਅਤੇ 2020 ਦੀ ਸੋਧੀ ਹੋਈ ਪਾਲਿਸੀ ਅਨੁਸਾਰ ਹੋਣਗੀਆਂ।

ਸਾਲ 2024 ਦੌਰਾਨ ਜੋ ਅਧਿਆਪਕ, ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਪਾਲਿਸੀ ਅਨੁਸਾਰ ਕਵਰ ਹੁੰਦੇ ਹਨ ਅਤੇ ਬਦਲੀ ਕਰਵਾਉਣਾ ਚਾਹੁੰਦੇ ਹਨ ਉਹ ਆਪਣੇ ਵੇਰਵੇ ਮਿਤੀ 12 ਮਾਰਚ 2024 ਤੋਂ 19 ਮਾਰਚ 2024 ਤੱਕ epunjabschoolportal ਤੇ  ਆਪਣੇ employee login Id login ਕਰਕੇ ਭਰ ਸਕਦੇ ਹਨ। ਵੇਰਵੇ ਕੇਵਲ ਆਨਲਾਈਨ ਹੀ ਭਰੇ ਜਾ ਸਕਦੇ ਹਨ। ਦਰਖਾਸਤ ਕਰਤਾਵਾਂ ਵੱਲੋਂ ਆਪਣੀ ਪ੍ਰਤੀਬੇਨਤੀਆਂ ਸਬੰਧੀ ਵੱਖ-ਵੱਖ ਵੇਰਵੇ ਭਰੇ ਜਾਣੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:

(i) Update General Details

(ii) Update Results

(iii) Update Service Record

ਉਪਰੋਕਤ ਵਿੱਚ ਮੁਕੰਮਲ ਵੇਰਵੇ ਭਰਨ ਉਪਰੰਤ Approve Data ਦਾ Button ਕਲਿੱਕ ਕੀਤਾ ਜਾਣਾ ਹੈ।

ਉਨ੍ਹਾਂ ਦੱਸਿਆ ਕਿ ਬਦਲੀਆਂ ਕੇਵਲ ਆਨਲਾਈਨ ਹੀ ਵਿਚਾਰੀਆਂ ਜਾਣਗੀਆਂ ਜਦਕਿ ਆਫਲਾਈਨ ਵਿਧੀ ਰਾਹੀਂ ਪ੍ਰਾਪਤ ਪ੍ਰਤੀ ਬੇਨਤੀਆਂ ਨਹੀਂ ਵਿਚਾਰੀਆ ਜਾਣਗੀਆਂ। ਇਸੇ ਤਰਾਂ ਦਰਖਾਸਤ ਕਰਤਾ ਅਧਿਆਪਕ/ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਸਟਾਫ ਜਿਨ੍ਹਾਂ ਦੇ ਵੇਰਵੇ ਸਹੀ ਪਾਏ ਜਾਣਗੇ ਉਹਨਾਂ ਤੋਂ ਹੀ ਬਦਲੀ ਲਈ ਸਟੇਸ਼ਨ ਚੁਆਇਸ ਲਈ ਜਾਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!