ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਚੰਡੀਗੜ੍ਹ ਦੀ ਹੋਈ ਚੋਣ

ਚੰਡੀਗੜ੍ਹ , 19 ਫਰਵਰੀ ( ) : ਚੰਡੀਗੜ੍ਹ ਵਿੱਚ ਸਥਿਤ ਡਾਇਰੈਕਟੋਰੇਟਜ਼ ਦੇ ਨੁਮਾਇੰਦਿਆਂ ਦੀ ਅੱਜ ਇੱਕ ਅਹਿਮ ਮੀਟਿੰਗ ਹੋਈ ਜਲ ਸਰੋਤ ਵਿਭਾਗ, ਪੰਜਾਬ ਸੈਕਟਰ—18, ਚੰਡੀਗੜ੍ਹ ਵਿਖੇ ਇੱਕ ਹੋਈ । ਜਿਸ ਵਿੱਚ ਵੱਖ—ਵੱਖ ਡਾਇਰੈਕਟੋਰੇਟਜ਼ ਦੇ ਨੁਮਇੰਦਿਆਂ ਵੱਲੋਂ ਵੱਡੀ ਗਿਣਤੀ ਵਿੱਚ ਭਾਗ ਲਿਆ ਗਿਆ। ਖੁਸ਼ਵਿੰਦਰ ਕਪਿਲਾ, ਮੈਂਬਰ ਚੌਣ ਕਮੇਟੀ, ਪੀ.ਐਸ.ਐਮ.ਐਸ.ਯੂ. ਦੀ ਹਾਜ਼ਰੀ ਵਿੱਚ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਚੰਡੀਗੜ੍ਹ ਯੂਨਿਟ ਦੀ ਚੋਣ ਹਾਜ਼ਰ ਨੁਮਾਇੰਦਿਆਂ ਵੱਲੋਂ ਸਰਬਸੰਮਤੀ ਨਾਲ ਕਰ ਲਈ ਗਈ ਹੈ । ਜਿਸ ਵਿੱਚ ਸੁਖਵਿੰਦਰ ਸਿੰਘ, ਜਲ ਸਰੋਤ ਵਿਭਾਗ ਨੂੰ ਪ੍ਰਧਾਨ, ਸੁਖਚੈਨ ਸਿੰਘ, ਟਰਾਂਸਪੋਰਟ ਵਿਭਾਗ ਨੂੰ ਜਰਨਲ ਸਕੱਤਰ, ਰਵਿੰਦਰ ਸਿੰਘ, ਉਦਯੋਗ ਵਿਭਾਗ ਨੂੰ ਬਤੌਰ ਸੀਨੀਅਰ ਮੀਤ ਪ੍ਰਧਾਨ ਅਤੇ ਕੁਲਦੀਪ ਕੌਰ, ਖਜਾਨਾ ਤੇ ਲੇਖਾ ਵਿਭਾਗ ਨੂੰ ਬਤੌਰ ਵਿੱਤ ਸਕੱਤਰ ਚੁਣਿਆ ਗਿਆ ।
ਇਸ ਮੌਕੇ ਪੀ.ਐਸ.ਐਮ.ਐਸ.ਯੂ. ਦੇ ਸਾਬਕਾ ਆਗੂ ਕੁਲਬੂਸ਼ਨ ਕੰਵਰ ਅਤੇ ਰਮਨ ਕੁਮਾਰ ਸ਼ਰਮਾਂ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ, ਉਹਨਾਂ ਵੱਲੋ ਨਵੀਂ ਚੁਣੀ ਟੀਮ ਨੂੰ ਅਸ਼ੀਰਵਾਦ ਦਿੰਦੇ ਹੋਏ ਡਾਇਰੈਕਟੋਰੇਟਜ਼ ਦੇ ਨੁਮਾਇੰਦਿਆਂ ਨੂੰ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਇਕੱਠੇ ਰਹਿ ਕੇ ਸਰਕਾਰ ਨਾਲ ਲੋਹਾ ਲੈਣ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਆਪ ਵੀ ਇਸ ਸੰਘਰਸ਼ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ । ਮੀਟਿੰਗ ਦੌਰਾਨ ਸੁਖਚੈਨ ਸਿੰਘ ਖਹਿਰਾ, ਪ੍ਰਧਾਨ ਸਿਵਲ ਸਕੱਤਰੇਤ, ਦਵਿੰਦਰ ਸਿੰਘ, ਪ੍ਰਧਾਨ ਜਲ ਸਰੋਤ ਵਿਭਾਗ, ਬਚਿੱਤਰ ਸਿੰਘ, ਸੂਬਾ ਜਰਨਲ ਸਕੱਤਰ, ਜਲ ਸਰੋਤ ਵਿਭਾਗ ਅਤੇ ਪ੍ਰਧਾਨ ਪੀ.ਐਸ.ਐਮ.ਐਸ.ਯੂ. ਪਟਿਆਲਾ, ਅਮਿਤ ਕਟੋਚ, ਪ੍ਰਧਾਨ ਪੀ.ਐਸ.ਐਮ.ਐਸ.ਯੂ. ਮੋਹਾਲੀ, ਰੰਜੀਵ ਸ਼ਰਮਾਂ, ਅਮਰਜੀਤ ਸਿੰਘ, ਰੋਬਰਟ ਮਸੀਹ, ਉਦਯੋਗ ਵਿਭਾਗ, ਪੰਜਾਬ, ਦਵਿੰਦਰ ਸਿੰਘ ਬੈਨੀਪਾਲ, ਸ਼ਮਸ਼ੇਰ ਸਿੰਘ, ਅਵੀਨਾਸ਼ ਚੰਦਰ, ਖੁਰਾਕ ਦੇ ਵੰਡ ਵਿਭਾਗ, ਪੰਜਾਬ ਜਗਜੀਵ ਸਿੰਘ, ਪ੍ਰਧਾਨ ਟਰਾਂਸਪੋਰਟ ਵਿਭਾਗ ਪੰਜਾਬ, ਸੰਦੀਪ ਸਿੰਘ ਬਰਾੜ, ਭੂਮੀਪਾਲ ਵਿਭਾਗ ਪੰਜਾਬ, ਅਰਮ ਬਹਾਦਰ ਸਿੰਘ ਅਤੇ ਕੁਲਵੰਤ ਸਿੰਘ ਪਟਿਆਲੇ ਤੋਂ, ਮਨਦੀਪ ਸਿੰਘ ਸਿੱਧੂ, ਕੁਲਦੀਪ ਕੌਰ, ਗੁਪਾਲ ਗੋਇਲ, ਵਿੱਤ ਤੇ ਯੋਜਨਾ ਭਵਨ, ਸ਼ੁਬਮ ਵਾਲੀਆ, ਕੋਆਪਰੇਟਿਵ ਵਿਭਾਗ, ਪੰਜਾਬ, ਰੁਲਦਾ ਸਿੰਘ, ਸਮਾਜਿਕ ਸੁਰੱਖਿਆ ਵਿਭਾਗ ਪੰਜਾਬ, ਗੁਪਾਲ ਜਖਮੀ, ਰਵਿੰਦਰ ਸਿੰਘ, ਨਵਰਾਜ ਸਿੰਘ, ਸਤੀਸ਼ ਕੁਮਾਰ, ਪਰਵਿੰਦਰ ਸਿੰਘ, ਜਲ ਸਰੋਤ ਵਿਭਾਗ, ਗੁਰਬਿੰਦਰ ਸਿੰਘ, ਆਰਥਿਕ ਸਲਾਹਕਾਰ, ਵਿਭਾਗ, ਪੰਜਾਬ, ਅਰਮ ਬਹਾਦਰ ਸਿੰਘ ਅਤੇ ਕੁਲਵੰਤ ਸਿੰਘ ਪਟਿਆਲੇ ਤੋਂ ਹਾਜ਼ਰ ਹੋਏ ।