ਪੰਜਾਬ

ਪੇਅ ਕਮਿਸ਼ਨ ਦੇ ਰਿਪੋਰਟ ਲਾਗੂ ਨਾ ਕਰਨ ਦੇ ਵਿਰੁੱਧ ਮਿਨੀ ਸੈਕਟਰੀਏਟ ਦੇ ਮੁਲਾਜ਼ਮਾਂ ਨੇ ਕੀਤਾ ਸਰਕਾਰ ਦਾ ਪਿੱਟ ਸਿਆਪਾ — ਖਹਿਰਾ,ਮੰਡੇਰ,ਮਹਾਜ਼ਨ

ਅੱਜ  ਮਿਨੀ ਸਕੱਤਰੇਤ ਦੇ ਮੁੱਖ ਗੇਟ ਅੱਗੇ ਪੰਜਾਬ ਅਤੇ ਯੂ਼,ਟੀ ਦੇ ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ   ਸੁਖਚੈਨ ਸਿੰਘ ਖਹਿਰਾ  ਅਤੇ ਮਨਦੀਪ ਸਿੰਘ ਦੀ ਅਗਵਾਈ ਹੇਠ ਪੇਅ ਕਮਿਸ਼ਨ ਦੀ ਰਿਪੋਰਟ ਸੋਧ ਕੇ ਲਾਗੂ ਨਾ ਕਰਨ ਦੇ ਵਿਰੁੱਧ ਸਮੂੱਚੇ ਸਕੱਤਰੇਤ ਦੇ ਮੁਲਾਜ਼ਮਾ ਨੇ ਰੋਹ ਭਰਭੂਰ ਗੇਟ ਰੈਲੀ ਕਰਕੇ ਸਰਕਾਰ ਨਾਲ ਦੋ ਦੋ ਹੱਥ ਕਰਨ ਦਾ ਫੈਸਲਾ ਕੀਤਾ ਮੁਲਾਜ਼ਮ ਆਗੂ ਜਸਵੀਰ ਸਿੰਘ ਮੰਡੇਰ,ਲਖਬੀਰ ਧੀਮਾਨ,ਸਰਪਰੀਤ ਸਿੰਘ ਮੈਡਮ ਸੁਖਵਿੰਦਰ ਕੋਰ ਅਤੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਸਮੂੱਚੇ ਪੰਜਾਬ ਦੇ ਮੁਲਾਜ਼ਮਾਂ ਨੂੰ ਸੱਦਾ ਦਿਤਾ ਕਿ ਸਤਾ ਦੇ ਨਸੇ ਵਿਚ  ਅੰਨੀ ਤੇ ਬੋਲੀ ਸਰਕਾਰ ਮੁਲਾਜਮਾਂ ਦੇ ਹਿੱਤਾ ਨਾਲ ਬਾਰ ਬਾਰ ਖਿਲਵਾੜ ਕਰਕੇ ਮੁਲਾਜ਼ਮਾਂ ਦਾ ਇਮਤਿਆਨ ਲੈ ਰਹੀ ਹੈ ਜਿਸ ਨੂੰ ਪੰਜਾਬ ਦੇ ਬਹਾਦਰ ਅਤੇ ਮਿਹਨਤੀ ਮੁਲਾਜ਼ਮ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰਨਗੇ ਉਹਨਾਂ ਸਮੂੱਚੇ ਮੁਲਾਜ਼ਮਾਂ ਨੂੰ ਭਵਿੱਖ ਵਿਚ ਲੜੀ ਜਾ ਰਹੀ ਫੈਸਲਾ ਕੁੰਨ ਲੜਾਈ ਲ‌ਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿਤਾ ਤਾਂ ਕਿ ਮੁਲਾਜ਼ਮਾਂ ਦਾ ਘਾਣ ਕਰਨ ਤੇ ਤੁਲੀ ਸਰਕਾਰ ਨੂੰ ਸਬਕ ਸਿਖਾਇਆ ਜਾਵੇ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!