ਪੰਜਾਬ
ਕਾਨੂੰਨ ਰਾਸ਼ਟਰਪਤੀ ਦੀ ਸਹਿਮਤੀ ਲਈ ਵਿਚਾਰ ਅਧੀਨ : ਰਾਜਪਾਲ
ਭਾਰਤ ਸਰਕਾਰ ਵਲੋਂ ਲਾਗੂ ਤਿੰਨੋ ਕਨੂੰਨ ਖੇਤੀਬਾੜੀ ਮਾਰਕੀਟਿੰਗ ਪ੍ਰਣਾਲੀ ਨੂੰ ਭੰਗ ਕਰ ਦੇਣਗੇ: ਰਾਜਪਾਲ ਵੀ ਪੀ ਸਿੰਘ ਬਦਨੋਰ
ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੋਰ ਨੇ ਵਿਧਾਨਸਭਾ ਵਿੱਚ ਆਪਣੇ ਭਾਸ਼ਣ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਵਲੋਂ ਲਾਗੂ ਤਿੰਨੋ ਖੇਤੀ ਕਨੂੰਨ ਦੇ ਨਤੀਜੇ ਵਜੋਂ ਸਥਿਰ ਆਮਦਨੀ ਕਿਸਾਨਾਂ ਦੀਆਂ ਚਿੰਤਵਾ ਨੂੰ ਹੱਲ ਨਹੀਂ ਕਰਦੇ ਹਨ। ਇਹ ਮਾਰਕੀਟ ਕਮੇਟੀ ਨੂੰ ਭੰਗ ਕਰ ਦੇਣਗੇ। ਮੇਰੀ ਸਰਕਾਰ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਿਆ ਹੈ। ਰਾਜ ਦੀਆਂ ਸਾਰੀਆ ਰਾਜਨੀਤਕ ਪਾਰਟੀਆਂ ਅਤੇ ਕਿਸਾਨ ਯੂਨੀਅਨ ਨਾਲ ਵਿਚਾਰ ਤੋਂ ਅਜ਼ੀਮ ਸਦਨ ਨੇ 28 ਅਗਸਤ 2020 ਅਤੇ 19 ਅਕਤੂਬਰ 2020 ਨੂੰ ਦੋ ਵਾਰ ਮਤੇ ਪਾਸ ਕੀਤੇ ਹਨ। ਅਤੇ ਭਾਰਤ ਸਰਕਾਰ ਨੂੰ ਇੰਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਮੋਜੂਦਾ ਐਮ ਐਸ ਪੀ ਪ੍ਰਣਾਲੀ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ ਹੈ।