ਪੰਜਾਬ
ਖੇਤੀ ਕਾਨੂੰਨ ਰੱਦ ਕਰਨ ਤੇ ਅੜੇ ਕਿਸਾਨ , ਸਰਕਾਰ ਕੋਈ ਲਿਖਤੀ ਠੋਸ ਪ੍ਰਸਤਾਵ ਬਣਾ ਕੇ ਭੇਜੇ

ਕਿਸਾਨ ਸੰਗਠਨਾਂ ਨੇ ਅੱਜ ਸਪਸ਼ਟ ਕਰ ਦਿੱਤਾ ਹੈ ਕਿਸਾਨਾਂ ਨੇ ਕੇਂਦਰ ਨੂੰ ਕਿਹਾ ਕੇ ਪਹਿਲਾ ਇਹ ਦੱਸੇ ਕੇ ਉਹ ਕਾਨੂੰਨ ਰੱਦ ਕਰ ਰਹੀ ਹੈ ਜਾਂ ਨਹੀਂ ਇਸ ਤੋਂ ਇਲਾਵਾ ਸਰਕਾਰ ਐਮ ਐਸ ਪੀ ਨੂੰ ਕਾਨੂੰਨੀ ਰੂਪ ਦਵੇਗੀ ਤਾਂ ਹੀ ਗੱਲਬਾਤ ਹੋ ਸਕਦੀ ਹੈ
ਸਰਕਾਰ ਅੰਦੋਲਨ ਨੂੰ ਗ਼ਲਤ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਅੰਦੋਲਨ ਨੂੰ ਖੱਬੇਪੱਖੀਆਂ ਦਾ ਅੰਦੋਲਨ ਦੱਸਿਆ ਜਾ ਰਿਹਾ ਹੋਰ ਵੀ ਕੀ ਇਲਜਾਮ ਲਗਾ ਰਹੀ ਹੈ ਕਿਸਾਨ ਨੇ ਕੇਂਦਰ ਸਰਕਾਰ ਵਲੋਂ ਭੇਜੇ ਸੱਦੇ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਸਾਨਾਂ ਨੇ ਕਿਹਾ ਸਰਕਾਰ ਸਹੀ ਢੰਗ ਨਾਲ ਪ੍ਰਸਤਾਵ ਭੇਜੇ ਤਾਂ ਹੀ ਗੱਲਬਾਤ ਹੋ ਸਕਦੀ ਹੈ ਕਿਸਾਨਾਂ ਨੇ ਕਿਹਾ ਕਿ ਸਾਡੀ ਇਕ ਹੀ ਮੰਗ ਹੈ ਕਿ ਇਹ ਕਾਲੇ ਕਾਨੂੰਨ ਵਾਪਸ ਲਏ ਜਾਣ