ਕਿਸਾਨ ਅੰਦੋਲਨ ਦੇ ਪੂਰੇ ਦੇਸ਼ ਵਿੱਚ ਫੈਲਿਆ ,ਅੰਨਦਾਤਾ ਨੂੰ ਰੋਕਣ ਦੇ ਬਾਵਜੂਦ ਦਿੱਲੀ ਵਿੱਚ ਦੇਸ਼ ਦੇ ਕੋਨੇ ਕੋਨੇ ਤੋਂ ਪਹੁੰਚੇ ਕਿਸਾਨ
ਕੇਂਦਰ ਦੇ 3 ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਗਿਆ ਹੈ । ਇਸ ਅੰਦੋਲਨ ਦੀ ਗੂੰਜ ਹੁਣ ਦੇਸ਼ ਵਿੱਚ ਸ਼ੁਰੂ ਹੋ ਗਈ ਹੈ । ਸਰਕਾਰ ਵਲੋਂ ਕਿਸਾਨਾਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ । ਟਰੈਕਟਰਾਂ ਨੂੰ ਰੋਕਣ ਲਈ ਪੈਟਰੋਲ ਤੇ ਡੀਜ਼ਲ ਤੇ ਰੋਕ ਦੇ ਬਾਵਜੂਦ ਕਿਸਾਨ ਭਾਰੀ ਸੰਖਿਆ ਵਿੱਚ ਦਿੱਲੀ ਕੂਚ ਕਰ ਰਹੇ ਹਨ । ਯੂ ਪੀ ਸਰਕਾਰ ਵਲੋਂ ਕਿਸਾਨਾਂ ਨੂੰ ਪੈਟਰੋਲ ਤੇ ਡੀਜ਼ਲ ਨਾ ਦੇਣ ਦੇ ਆਦੇਸ਼ ਜਾਰੀ ਕਰ ਦਿਤੇ ਹੈ । ਕੇਂਦਰ ਸਰਕਾਰ ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਪੂਰੀ ਤਰ੍ਹਾਂ ਘਿਰ ਗਈ ਹੈ ।
ਕਿਸਾਨਾਂ ਤੇ ਕੇਂਦਰ ਸਰਕਾਰ ਦੀ ਗੱਲਬਾਤ ਫੇਲ੍ਹ ਹੋ ਚੁਕੀ ਹੈ ਲੇਕਿਨ 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹੀ ਨਹੀਂ ਪੂਰੇ ਦੇਸ਼ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਵੱਖ ਵੱਖ ਰਾਜਾਂ ਤੋਂ ਆਉਣ ਵਾਲੇ ਕਿਸਾਨਾਂ ਵਿੱਚ ਮਹਿਲਾਵਾਂ ਵੀ ਭਾਰੀ ਸੰਖਿਆ ਵਿੱਚ ਦਿੱਲੀ ਪਹੁੰਚ ਰਹੀਆਂ ਹਨ । ਕਿਸਾਨਾਂ ਨੇ ਕਿਹਾ ਕੇ ਯੂ ਪੀ ਵਿੱਚ ਰੋਕਣ ਦੇ ਬਾਵਜੂਦ ਕਿਸਾਨ ਦਿੱਲੀ ਪਹੁੰਚ ਗਏ ਹਨ । ਮਹਿਲਾਵਾਂ ਦਾ ਕਹਿਣਾ ਹੈ ਕੇ ਉਹ ਇਥੇ 26 ਜਨਵਰੀ ਮਨਾਉਣ ਲਈ ਆ ਰਹੇ ਹਨ 26 ਜਨਵਰੀ ਮਨਾਉਂਣ ਦਾ ਅਧਿਕਾਰ ਦੇਸ਼ ਦੇ ਹਰ ਵਰਗ ਨੂੰ ਹੈ । ਮਹਿਲਾਵਾਂ ਨੇ ਕਿਹਾ ਅਸੀਂ ਗਣਤੰਤਰ ਦਿਵਸ ਮਨਾਉਂਣ ਜਾ ਰਹੇ ਹਨ ਉਨ੍ਹਾਂ ਨੂੰ ਕੌਣ ਰੋਕ ਸਕਦਾ ਹੈ । ਰੋਕ ਦੇ ਬਾਵਜੂਦ ਉਧਰ ਗਾਜੀਪੁਰ ਬਾਰਡਰ ਤੇ ਭਾਰੀ ਸੰਖਿਆ ਵਿੱਚ ਕਿਸਾਨ ਆ ਰਹੇ ਹਨ ।