ਪੰਜਾਬ
ਕਿਸਾਨਾਂ ਨੇ ਟ੍ਰੈਕਟਰ ਮਾਰਚ ਇਕ ਦਿਨ ਲਈ ਟਾਲਿਆ, ਇਕ ਦਿਨ ਲਈ ਮੁਲਤਵੀ

ਕਿਸਾਨ ਸੰਗਠਨਾਂ ਨੇ ਰਣਨੀਤੀ ਵਿਚ ਥੋੜਾ ਬਦਲਾਅ ਕੀਤਾ ਹੈ । ਜਿਸ ਦੇ ਤਹਿਤ ਕੱਲ੍ਹ ਕੇਂਦਰ ਸਰਕਾਰ ਨਾਲ ਕਿਸਾਨਾਂ ਨਾਲ ਮੀਟਿੰਗ ਹੋਣ ਦੇ ਚਲਦੇ ਟ੍ਰੈਕਟਰ ਮਾਰਚ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਹੈ । ਕਿਸਾਨ ਜਥੇਬੰਦਿਆ ਨੇ ਕਿਹਾ ਕਿ ਕੱਲ੍ਹ ਸਰਕਾਰ ਨਾਲ ਮੀਟਿੰਗ ਹੋ ਰਹੀ ਹੈ । ਅਗਰ ਗੱਲਬਾਤ ਸਿਰੇ ਨਹੀਂ ਚੜਦੀ ਤਾਂ 31 ਦਸੰਬਰ ਨੂੰ ਟ੍ਰੈਕਟਰ ਮਾਰਚ ਕੀਤਾ ਜਾਵੇਗਾ । ਕਿਸਾਨ ਜਥੇਬੰਦੀਆਂ ਨੇ ਕੇਂਦਰ ਨੂੰ 4 ਸੂਤਰੀ ਪ੍ਰੋਗਰਾਮ ਦਿੱਤਾ ਹੈ । ਜਿਸ ਤੇ ਕੇਂਦਰ ਨੇ ਖੁਲੀ ਚਰਚਾ ਕਰਨ ਦਾ ਭਰੋਸ਼ਾ ਦਿੱਤਾ ਹੈ ।