ਪੰਜਾਬ

*ਬਰਗਾੜੀ ਬੇਅਦਬੀ ਮਾਮਲਾ : ਭਾਈ ਹਰਜਿੰਦਰ ਸਿੰਘ ਮਾਝੀ ਦੀ ਗੱਲ ਤੋਂ ਭੜਕਿਆ ਡੇਰਾ. ਬਦਲਾ ਲੈਣ ਲਈ ਡੇਰੇ ਨੇ ਕਾਰਵਾਈ ਬੇਅਦਬੀ : ਐਸ ਆਈ ਟੀ*

*ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਘੜੀ ਗਈ ਸੀ ਯੋਜਨਾ, ਸਾਜਿਸ਼ ਕਾਮਯਾਬ ਨਹੀਂ ਹੋਈ : ਐਸ ਆਈ ਟੀ*

*ਗੁਰਮੀਤ ਰਾਮ ਰਹੀਮ ਤੇ ਹੋਰਾਂ ਦੀ ਗਿਰਫਤਾਰੀ ਲਈ ਐਸ ਆਈ ਟੀ ਕੋਰਟ ਵਿਚ ਪੇਸ਼ ਕਰੇਗੀ ਚਲਾਨ*

ਐਸ ਆਈ ਟੀ ਵਲੋਂ ਆਪਣੀ ਰਿਪੋਰਟ ਵਿਚ ਵੱਡੇ ਖੁਲਾਸੇ ਕੀਤੇ ਗਏ ਹਨ ਰਿਪੋਰਟ ਵਿਚ ਕਿਹਾ ਗਿਆ ਹੈ ਕੇ ਐਸ ਆਈ ਟੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁਕੱਦਮਾ ਵਿਚ ਨਾਮਜਦ ਦੋਸ਼ੀ  ਹਰਸ਼ ਧੂਰੀ, ਪਰਦੀਪ ਕਲੇਰ , ਸੰਦੀਪ ਬਰੇਟਾ ਅਤੇ ਗੁਰਮੀਤ ਸਿੰਘ ਰਾਮ ਰਹੀਮ ਦੀ ਗ੍ਰਿਫਤਾਰੀ  ਬਾਕੀ ਹੈ ਜਿਹਨਾਂ ਨੰ ਗ੍ਰਿਫਤਾਰ ਕਰਨ ਅਦਾਲਤ ਵਿਚ ਵੱਖਰਾ ਤਰਤੀਮਾ ਚਲਾਣ ਪੇਸ਼ ਅਦਾਲਤ ਕੀਤਾ ਜਾਵੇਗਾ।  ਇਸ ਸਿੱਟ ਵਲੋਂ ਕੀਤੀ ਗਈ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਾਲ 2007
ਤੋਂ ਪਹਿਲਾਂ ਡੇਰਾ ਸੱਚਾ ਸੌਦਾ ਅਤੇ ਸਿੱਖ ਜਥੇਬ ਦੀਆਂ ਵਿਚ ਕੋਈ ਵੀ ਤਕਰਾਰ ਨਹੀਂ ਸੀ ਪਰ ਮਈ
2007 ਵਿਚ ਜਦੋਂ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੁ ਗੋਬਿੰਦ
ਸਿੰਘ ਸਾਹਿਬ ਜੀ ਦਾ ਬਾਣਾ ਪਾਕੇ ਡੇਰਾ ਪ੍ਪ੍ਰੇਮੀਆਂ ਨੂੰ ਜਾਮੇ-ਇੰਸਾਨ ਪਿਆਓਣ ਦਾ ਸੁਵਾਂਗ ਰਚਿਆ
ਅਤੇ ਪਾਹੁਲ ਦਾ ਅੰਮ੍ਰਿਤ ਛਕਾਉਣ ਦੀ ਨਕਲ ਕੀਤੀ ਤਾਂ ਸਾਰੇ ਪੰਜਾਬ ਵਿਚ ਹੀ ਨਹੀਂ ਬਲਕਿ ਸਾਰੇ
ਭਾਰਤ ਅਤੇ ਵਿਸ਼ਵ ਭਰ ਸਬੰਧ ਵਿਚ ਪੰਜਾਬ ਵਿਚ ਕਾਫੀ ਖੂਨੀ ਝੜਪਾਂ ਅਤੇ ਭੰਨ ਤੋੜ ਦੀਆਂ ਘਟਨਾਵਾਂ ਹੋਈਆਂ ਅਤੇ ਧਰਨੇ
ਮੁਜਾਹਰੇ ਕੀਤੇ ਗਏ। ਸਿੱਖਾਂ ਦੀ ਸਰਵਓਚ ਸੰਸਥਾ ਸ਼੍ਰੀ ਅਕਾਲ ਤੱਖਤ ਸਾਹਿਬ ਵਲੋਂ ਵੀ ਹੁਕਮਨਾਮਾ
ਜਾਰੀ ਕੀਤਾ ਗਿਆ। ਉਸ ਵਕਤ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁ ੰਚਾੳਣ ਲਈ
ਡੇਰਾ ਸੱਚਾ ਸੌਦਾ ਸਿਰਸਾ ਮੁਖੀ ਸੰਤ ਗੁਰਮੀਤ ਸਿੰਘ ਰਾਮ ਰਹੀਮ ਦੇ ਖਿਲਾਫ ਬਠਿੰਡਾ ਵਿਖੇ ਮੁਕੱਦਮਾਂ
ਨੰ. 262 ਮਿਤੀ 20.05.2007 ਅ/ਧਾ 295-ਏ ਹਿੰਦ: ਦੰਡ: ਥਾਣਾ ਕੋਤਵਾਲੀ ਬਠਿੰਡਾ ਦਰਜ
ਰਜਿਸਟਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ
ਸ. ਜੋਗਿੰਦਰ ਸਿੰਘ ਵੇਦਾਂਤੀ ਜੀ ਨੇ ਇਕ ਹੁਕਮਨਾਮਾ ਜਾਰੀ ਕਰਕੇ ਸਿੱਖਾਂ ਵੱਲ ਪ੍ਰੇਮੀਆਂ ਨਾਲ ਰੋਟੀ
ਅਤੇ ਬੇਟੀ ਦਾ ਸਬੰਧ ਨਾ ਰੱਖਣ ਦਾ ਆਦੇਸ਼ ਦਿੱਤਾ ਸੀ।

ਇਸ ਹੁਕਮਨਾਮੇ ਦੇ ਸਬੰਧ ਵਿਚ ਡੇਰਾ ਮੁਖੀ ਸੰਤ ਗੁਰਮੀਤ ਸਿੰਘ ਰਾਮ ਰਹੀਮ ਨੇ ਮਾਫੀ ਵੀ ਮੰਗੀ ਸੀ ਪਰ ਸਿੰਘ ਸਾਹਿਬਾਨ ਨੇ ਉਸ ਤਰੀਕੇ ਨਾਲ
ਮਾਫੀ ਮੰਗਣ ਨੂ ੰ ਗਲਤ ਕਰਾਰ ਦੇ ਕੇ ਡੇਰਾ ਮੁਖੀ ਦੀ ਮੁਆਫੀ ਰੱਦ ਕਰ ਦਿੱਤੀ ਸੀ। ਇਸ ਸਾਰ ੇ
ਵਿਵਾਦ ਦੇ ਚਲਦੇ ਡੇਰਾ ਅਤੇ ਸਿੱਖ ਪ੍ਰਚਾਰਕਾਂ ਦੇ ਵਿਚ ਵੀ ਤਣਾਅ ਦਿਨੋਂ ਦਿਨ ਵਧਣ ਲੱਗਾ। ਸਿੱਖ
ਧਰਮ ਦੇ ਪ੍ਰਚਾਰਕ ਜਿਨ੍ਹਾਂ ਵਿਚ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਾ, ਸੰਤ ਬਲਜੀਤ ਸਿੰਘ
ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ ਖਾਲਸਾ, ਭਾਈ ਦਲ ੇਰ ਸਿੰਘ ਖੇੜੀ ਵਾਲੇ, ਭਾਈ ਹਰਜਿੰਦਰ ਸਿੰਘ
ਮਾਝੀ ਆਦਿ ਨੇ ਡੇਰੇ ਦੇ ਖਿਲਾਫ ਖੁਲ ਕੇ ਆਪਣੇ ਦੀਵਾਨਾਂ ਵਿਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਇਹ ਪ੍ਰਚਾਰ ਡੇਰਾ ਮੁਖੀ ਅਤੇ ਪ੍ਰੇਮੀਆਂ ਨੂੰ ਕਿਸੇ ਵੀ ਸ਼ਰਤ ਪਰ ਗਵਾਰਾ ਨਹੀਂ ਸੀ ਅਤੇ ਪ੍ਰੇਮੀ ਉਸੇ ਪਿੰਡ ਵਿਚ
ਆਪਣੀ ਨਾਮ ਚਰਚਾ ਰੱਖ ਲੈਂਦੇ ਅਤੇ ਦੋਨਾਂ ਦੇ ਸੰਭਾਵਿਤ ਟਕਰਾਅ ਦੇ ਮੱਦੇਨਜ਼ਰ ਪ੍ਰਸ਼ਾਸਨ ਲਈ
ਅਮਨ ਕਾਨੂ ਨ ਦੀ ਸਥਿਤੀ ਪੈਦਾ ਹੋ ਜਾਂਦੀ ਸੀ। ਇਸੇ ਇਲਾਕੇ ਦੇ ਪ੍ਰੇਮੀਆਂ ਵਿਚਕਾਰ ਕਾਫੀ ਟਕਰਾਅ ਹੋਇਆ ਅਤ ੇ
ਦੋਨਾਂ ਪਾਸਿਓ ਕਾਫੀ ਵਿਅਕਤੀ ਫੱਟੜ ਹੋ ਗਏ ਸੀ ਅਤੇ ਦਾਦੂਵਾਲ ਦੀ ਇੰਨੋਵਾ ਅਤੇ ਟੈਂਪੂ ਟ੍ਰੈਵਲੇਰ
ਗੱਡੀ ਵੀ ਨੁਕਸਾਨੀ ਗਈ ਸੀ। ਇਸ ਸਬ ੰਧ ਵਿਚ ਮੁਕੱਦਮਾਂ ਨੰ: 25/2009 ਥਾਣਾ ਜੈਤੋਂ ਦਰਜ
ਰਜਿਸਟਰ ਹੋਇਆ ਸੀ। ਇਸਦੇ ਚਲਦੇ ਪ੍ਰੇਮੀਆਂ  ਨੇ ਸਾਲ 2014 ਦੇ ਅਖੀਰ ਵਿਚ ਡੇਰਾ ਸੱਚਾ ਸੌਦਾ
ਦੇ ਪੰਜਾਬ ਸਟੇਟ ਕਮੇਟੀ ਦੇ 45 ਮੈਂਬਰ ਮੋਹਿੰਦਰ ਪਾਲ ਉਰਫ ਬਿੱਟੂ ਨੂੰ ਡੇਰੇ ਦੀ ਨੈਸ਼ਨਲ ਕਮੇਟੀ ਦੇ
ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪਰਦੀਪ ਕਲੇਰ ਨੇ ਡੇਰਾ ਸੱਚਾ ਸੌਦਾ ਸਿਰਸਾ ਬੁਲਾ ਕੇ
ਦਾਦੂਵਾਲ ਦੀ ਵੱਧਦੀ ਮਸ਼ਹੂਰੀ ਨੂੰ ਵੇਖ ਕੇ ਉਸਦਾ ਹੱਲ ਕਰਨ ਦੀ ਹਦਾਇਤ ਕੀਤੀ। ਜਿਸਨੇ ਇਸ
ਬਾਰੇ ਆਪਣੇ ਭਰਾ ਸੁਰਿੰਦਰ ਪਾਲ ਸਿੰਘ ਦੇ ਘਰ ਵਿਚ ਇਲਾਕੇ ਦੇ ਡੇਰੇ ਦੇ ਪ੍ਰਮੁੱਖ ਮੈਂਬਰਾਂ ਦੀ ਇਕ
ਮੀਟਿੰਗ ਬੁਲਾਈ ਜਿਸ ਵਿਚ ਗੋਪਾਲ ਕ੍ਰਿਸ਼ਨ, ਪਰਦੀਪ ਕੁਮਾਰ, ਸੁਖਜਿੰਦਰ ਸਿੰਘ ਉਰਫ ਸੰਨੀ,
ਰਣਜੀਤ ਸਿੰਘ ਉਰਫ ਨੀਲਾ, ਸ਼ਕਤੀ ਸਿੰਘ ਆਦਿ ਸ਼ਾਮਿਲ ਸੀ। ਮੀਟਿੰਗ ਵਿਚ ਉਸਨੇ ਕਿਹਾ ਕਿ ਦਾਦੂਵਾਲ ਨੂੰ ਡੇਰੇ ਖਿਲਾਫ ਪ੍ਰਚਾਰ ਕਰਨ ਤੋਂ ਰੋਕਣ ਲਈ ਉਸਨੂੰ ਮਾਰਨਾ ਜਰੂਰੀ ਹੈ ਅਤੇ ਉਸ ਕੋਲ
ਦਾਦੂਵਾਲ ਨੂੰ ਮਾਰਨ ਲਈ ਬੰਦੇ ਤਿਆਰ ਹਨ ਪਰ ਦਾਦੂਵਾਲ ਨੂੰ ਮਾਰਨ ਲਈ ਪ੍ਰੇਮੀਆਂ ਨੂੰ ਸਿੱਖ ਸੰਗਤ ਬਣ ਕੇ ਉਸ ਦੇ ਦੀਵਾਨ ਵਿਚ ਜਾਣਾ ਪਵੇਗਾ ਅਤੇ ਜਦੋਂ ਉਸ ਵੱਲੋਂ ਭੇਜੇ ਗਏ ਬੰਦੇ ਦਾਦੂਵਾਲ ਨੂੰ ਗੋਲੀ ਮਾਰ ਦੇਣਗੇ ਤਾਂ ਪ੍ਰੇਮੀ ਜੋ ਸੰਗਤ ਦੇ ਬਿੱਟੂ ਦੇ ਇਸ ਫਰਮਾਨ ਨਾਲ ਕੋਈ ਪ੍ਰੇਮੀ ਵੀ ਸਹਿਮਤ ਨਹੀਂ ਹੋਇਆ ਤਾਂ ਮੋਹਿੰਦਰਪਾਲ ਬਿੱਟੂ ਦੀ ਇਹ ਸਾਜਿਸ਼ ਕਾਮਯਾਬ ਨਹੀਂ ਹੋਈ। ਜਿਸ ਬਾਰੇ ਉਸਨੇ ਡੇਰੇ ਦੇ
ਤਿੰਨੇ ਨੈਸ਼ਨਲ ਕਮੇਟੀ ਮੈਂਬਰਾਨ ਅਤੇ ਡੇਰੇਦਾਰਾਂ ਨੂੰ ਜਾਣੂ ਕਰਵਾ ਦਿੱਤਾ ਸੀ। ਫਿਰ 2015 ਦੇ ਸ਼ੁਰੂ
ਵਿਚ ਡੇਰਾ ਪ੍ਰਮੁੱਖ ਦੀ ਫਿਲਮ ਐਮ ਐਸ ਜੀ -1 ਰਿਲੀਜ਼ ਹੋਈ ਤਾਂ ਪੰਜਾਬ ਭਰ ਵਿਚ ਉਸਦਾ ਕਾਫੀ ਵਿਰੋਧ
ਹੋਇਆ। ਲੋਕਾਂ ਦੇ ਗੁਸੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਉਹ ਫਿਲਮ ਪੰਜਾਬ ਵਿਚ ਬੈਨ ਕਰ
ਦਿੱਤੀ ਸੀ। ਇਸਨੇ ਡੇਰਾ ਸੱਚਾ ਸੌਦਾ ਅਤੇ ਸਿੱਖ ਸੰਗਤ ਵਿਚ ਪਈ ਹੋਈ ਦਰਾਰ ਨੂੰ ਹੋਰ ਵਧਾ
ਦਿੱਤਾ। ਇਸੇ ਦੋਰਾਨ ਪਿੰਡ ਪੱਕਾ, ਫਰੀਦਕੋਟ ਵਿਖੇ ਹਰਜਿੰਦਰ ਸਿੰਘ ਮਾਝੀ ਦੇ ਦੀਵਾਨਾਂ ਦੌਰਾਨ ਦੋਨਾਂ
ਧਿਰਾਂ ਵਿਚ ਟਕਰਾਅ ਦੀ ਸਥਿਤੀ ਬਣ ਗਈ ਸੀ ਤਾਂ ਪੁਲਿਸ ਨੇ ਵਿਚ ਪੈਕੇ ਮਾਮਲਾ ਸੁਲਝਾ ਦਿੱਤਾ
ਸੀ। ਫਿਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰੂਦਵਾਰਾ ਸਿੰਘ ਸਭਾ ਵਿਖੇ ਮਾਰਚ ਮਹੀਨੇ
ਵਿਚ ਸੰਗਤ ਵਲੋਂ ਹਰਜਿੰਦਰ ਸਿੰਘ ਮਾਝੀ ਦੇ ਦੀਵਾਨ ਰੱਖੇ ਗਏ ਸੀ ਜਿਸਦਾ ਪਿੰਡ ਦੇ ਪ੍ਰੇਮੀਆਂ ਨੇ
ਵਿਰੋਧ ਕੀਤਾ। ਜਿਨ੍ਹਾਂ ਵਿਚ ਪ੍ਰਦੀਪ ਪ੍ਰੇਮੀਆਂ ਦੇ ਬਲਾਕ ਪ੍ਰਧਾਨ ਗੋਪਾਲ ਕ੍ਰਿਸ਼ਨ ਵਾਸੀ ਬਰਗਾੜੀ ਨੂੰ ਮਿਲੇ
ਜਿਸਨੇ ਉਨ੍ਹਾਂ ਨੂੰ ਥਾਣਾ ਬਾਜਾਖਾਨਾ ਜਾ ਕੇ ਇਸ ਬਾਰੇ ਦਰਖਾਸਤ ਦੇਣ ਦੀ ਸਲਾਹ ਦਿੱਤੀ ਸੀ। ਜੋ
ਇਸ ਦਰਖਾਸਤ ਪਰ ਬਾਜਾਖਾਨਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਮੌਕੇ ਤੇ ਪਿੰਡ ਬੁਰਜ
ਜਵਾਹਰ ਸਿੰਘ ਵਾਲਾ ਪਹੁੰਚੀ ਅਤੇ ਦੋਨਾਂ ਧਿਰਾਂ ਦੇ ਨੁਮਾਇਦਿਆਂ ਨੂੰ ਬੁਲਾ ਕੇ ਸੁਲਾਹ ਸਫਾਈ ਕਰਾ ਦਿੱਤੀ
ਸੀ ਕਿ ਭਾਈ ਹਰਜਿੰਦਰ ਸਿੰਘ ਮਾਝੀ ਡੇਰੇ ਪ੍ਰਤੀ ਕੋਈ ਭੰਡਿ ਪ੍ਰਚਾਰ ਨਹੀਂ ਕਰੇਗਾ, ਜਿਸਦੀ
ਜਿੰਮੇਵਾਰੀ ਗੁਰੂਦਵਾਰਾ ਸਾਹਿਬ ਦੀ ਕਮੇਟੀ ਨੇ ਲਈ ਸੀ।\

ਜੋ ਮਿਤੀ 20 ਮਾਰਚ 2015 ਤੋਂ 22 ਮਾਰਚ 2015 ਤੱਕ ਰਾਤ 7:00 ਵਜੇ ਤੋਂ ਲੈ ਕੇ 10:00 ਵਜੇ ਤਕ ਰੋਜਾਨਾ ਦੀਵਾਨ ਲਗਾਏ ਗਏ ਅਤੇ
ਨੇੜਲੇ ਪਿੰਡਾਂ ਤੋਂ ਵੀ ਸੰਗਤ ਨੇ ਦੀਵਾਨਾਂ ਵਿਚ ਸ਼ਿਰਕਤ ਕੀਤੀ ਸੀ। ਪਹਿਲੇ ਦੋ ਦਿਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਨਾ ਹੀ ਮਾਝੀ ਨੇ ਡੇਰੇ ਪ੍ਰਤੀ ਕੋਈ ਟਿਪਣੀ ਕੀਤੀ ਪਰ 22 ਮਾਰਚ 2015 ਨੂੰ ਦੀਵਾਨਾਂ ਦੇ ਆਖਰੀ ਦਿਨ ਭਾਈ ਮਾਝੀ ਨੇ ਸ਼ੁਰੂ ਤੋਂ ਹੀ ਡੇਰੇ ਦੇ ਖਿਲਾਫ ਬੋਲਣਾ
ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੂੰ ਕਿਹਾ ਕਿ ਜੋ ਵੀ ਗੁਰੁ ਸਾਹਿਬ ਦਾ ਸੱਚਾ ਸਿੱਖ ਹੈ ਉਹੀ ਉਨ੍ਹਾਂ ਦੇ
ਦੀਵਾਨਾ ਵਿਚ ਬੈਠੇ ਅਤੇ ਜਿਨ੍ਹਾਂ ਨੇ ਵੀ ਆਪਣੇ ਗੱਲ ਵਿਚ ਧਾਗੇ ਤਵੀਤ ਜਾਂ ਡੇਰੇ ਦੇ ਲਾਕੇਟ ਪਾਏ ਹੋਏ
ਹਨ ਉਹ ਦੀਵਾਨਾਂ ਵਿਚੋਂ ਜਾ ਸਕਦੇ ਹਨ ਤਾਂ ਕਈ ਲੋਕਾਂ ਨੇ ਭਾਵਨਾ ਵਿਚ ਵਹਿਕੇ ਆਪਣੇ ਗਲੇ ਵਿਚੋਂ
ਲਾਕੇਟ ਲਾਹ ਦਿੱਤੇ ਅਤੇ ਕੁਝ ਕੁ ਪ੍ਰੇਮੀਆਂ ਨੇ ਤਾਂ ਲਾਕੇਟ ਦੀਵਾਨਾਂ ਵਿਚ ਪਈ ਗੋਲਕ ਨਜ਼ਦੀਕ ਰੱਖ
ਦਿੱਤੇ ਅਤੇ ਕਈਆਂ ਨੇ ਸ਼ਰਮ ਦੇ ਮਾਰੇ ਇਹ ਲਾਕੇਟ ਦਰੀਆਂ ਥੱਲੇ ਛੁਪਾ ਦਿਤੇ ਸੀ, ਜੋ ਕੇ ਅਗਲੇ ਦਿਨ ਜਦੋਂ ਦਰੀਆਂ ਚੱ ੁਕੀਆਂ ਗਈਆਂ ਤਾਂ ਉਨ੍ਹਾਂ ਹੇਠੋਂ ਮਿਲੇ ਸੀ। ਇਸ ਗੱਲ ਦਾ ਪਿੰਡ ਦੇ ਪ੍ਰੇਮੀਆਂ  ਵਲੋਂ ਵਿਰੋਧ ਕੀਤਾ ਗਿਆ 

ਡੇਰੇ ਦੀ 25 ਮੈਬਰੀ ਕਮੇਟੀ ਦੇ ਮੈਂਬਰ ਪ੍ਰਧਾਨ ਗੋਪਾਲ ਕ੍ਰਿਸ਼ਨ ਪਾਸ  ਗਏ ਜਿਸਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਨ੍ਹਾਂ ਨੂੰ 45 ਮੈਂਬਰੀ ਕਮੇਟੀ ਦੇ ਮੈਂਬਰ ਮੋਹਿੰਦਰ ਪਾਲ ਬਿੱਟੂ ਨਾਲ ਮਿਲਨ ਦੀ ਸਲਾਹ ਦਿੱਤੀ ਸੀ। ਜਿਸ ਤੇ ਮੋਹਿੰਦਰ ਪਾਲ ਬਿੱਟੂ ਨੇ ਇਹ ਮਾਮਲਾ
ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਜੋ ਤਿੰਨੇ ਨੈਸ਼ਨਲ ਕਮੇਟੀ ਦੇ ਮੈਂਬਰ ਹਨ, ਦੇ ਧਿਆਨ ਵਿਚ ਲਿਆਂਦਾ। ਜਿਨ੍ਹਾਂ ਨੇ ਫੋਨ ਪਰ ਕਿਹਾ ਸੀ ਕਿ, “ਇਨ੍ਹਾਂ ਕਛਿਹਰੇ ਵਾਲਿਆਂ ਨੇ ਸਾਡੇ  ਪਿਤਾ ਜੀ ਦੀ ਨਿਸ਼ਾਨੀ ਮਿੱਟੀ ਵਿਚ ਰੋਲ ਦਿੱਤੀ ਹੈ ਤਾਂ ਉਸੇ ਤਰਾਂ ਹੀ ਇਨ੍ਹਾਂ ਸਿੱਖਾਂ ਦਾ ਗੁਰੂੁ ਗ੍ਰੰਥ ਵੀ
ਮਿੱਟੀ ਵਿਚ ਰੋਲ ਦਿਓ।” ਉਨ੍ਹਾਂ ਨੇ ਸਿਰਸਾ ਡੇਰੇ ਦੇ ਡੇਰੇਦਾਰਾਂ ਦੇ ਧਿਆਨ ਵਿਚ ਸਾਰੀ ਘਟਨਾ
ਲਿਆਂਦੀ। ਡੇਰੇ ਨੇ ਇਸ ਨੂੰ ਉਨ੍ਹਾਂ ਦੇ ਪਿਤਾ ਜੀ ਦੀ ਨਿਸ਼ਾਨੀ ਨੂੰ ਮਿੱਟੀ ਵਿਚ ਰੋਲਣ ਬਰਾਬਰ
ਦੱਸਿਆ ਅਤੇ ਇਸਦਾ ਬਦਲਾ ਸਿੱਖ ਧਰਮ ਦੇ ਸ਼੍ਰੀ ਗੁਰੁ ਗਰੰਥ ਸਾਹਿਬ ਨੂੰ ਮਿੱਟੀ ਵਿਚ ਰੋਲ ਕੇ ਬਦਲਾ
ਲੈਣ ਦੀ ਸਲਾਹ ਦਿੱਤੀ ਸੀ 

। ਇਸ ਸਾਰੇ ਪਿਛੋਕੜ ਦੇ ਚਲਦੇ ਹੀ ਗੁਰੂਦੁਆਰਾ ਬੁਰਜ ਜਵਾਹਰ ਸਿੰਘ
ਵਾਲਾ ਵਿਚੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ
ਸੀ ਜਿਸ ਬਾਰੇ ਮੁਕਦਮਾ ਨੰ 63 ਮਿਤੀ 2.06.2015 ਅ/ਧਾ 380, 295-ਏ, 414, 451,
201, 120-ਬੀ ਹਿੰਦ: ਦੰਡ: ਥਾਣਾ ਬਾਜਾਖਾਨਾ ਅਤੇ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ
ਵਿਖੇ ਇਸ ਬਾਰੇ ਭੜਕਾਊ ਪੋਸਟਰ ਵੀ ਲਗਾਏ ਗਏ ਸੀ। ਜਿਨ੍ਹਾਂ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਸਰੂਪ ਚੋਰੀ ਕਰਨ ਬਾਰੇ ਅਤੇ ਪਾਵਨ ਸਰੂਪ ਨੂੰ ਲੱਭਣ ਵਾਲੇ ਨੂੰ 10 ਲੱਖ ਰੁਪਏ ਸਲਾਬਤਪੁਰਾ ਡੇਰੇ
ਵਿਚ ਦਿੱਤੇ ਜਾਣ ਦਾ ਚੈਲੰਜ ਵੀ ਕੀਤਾ ਸੀ। ਜਿਸ ਬਾਰੇ ਮ ੁਕੱਦਮਾਂ ਨੰ. 117 ਮਿਤੀ 25.09.2015
ਅ/ਧਾ 295-ਏ ਹਿੰਦ: ਦੰਡ: ਥਾਣਾ ਬਾਜਾਖਾਨਾ ਦਰਜ ਰਜਿਸਟਰ ਹੋਇਆ ਸੀ ਅਤੇ ਬਾਅਦ
ਵਿਚ ਉਸੇ ਪਾਵਨ ਸਰੂਪ ਦੇ ਅੰਗਾਂ ਨੂੰ ਖੰਡਤ ਕਰਕੇ ਬਰਗਾੜੀ ਦੀਆਂ ਗਲੀਆਂ ਵਿਚ ਖਿਲਾਰਿਆ
ਗਿਆ ਸੀ। ਜਿਸ ਬਾਰੇ ਮੁਕੱਦਮਾਂ ਹਜਾ ਦਰਜ ਕੀਤਾ ਗਿਆ ਸੀ। ਜੋ ਮੁਕੱਦਮਾਂ ਹਜਾ ਦੀ ਤਫਤੀਸ਼
ਦੌਰਾਨ ਗੋਰਾ ਸਿੰਘ ਗ੍ਰੰਥੀ ਦੇ ਬਿਆਨ ਕਲਮਬ ੱਧ ਕੀਤੇ ਗਏ ਹਨ ਜਿਨ੍ਹਾਂ ਨੇ ਦੱਸਿਆ ਕਿ ਜੂਨ 2018 ਨੂੰ
ਐਸ.ਐਸ.ਪੀ. ਸਾਹਿਬ ਫਰੀਦਕੋਟ ਵੱਲੋਂ
ਡਾਇਰੈਕਟਰ ਬਿਓਰੋ ਆਫ ਇੰਨਵੈਸਟੀਗੇਸ਼ਨ ਪੰਜਾਬ ਚੰਡੀਗੜ੍ਹ ਨੂੰ ਲਿਖਿਆ ਗਿਆ ਸੀ। ਜੋ
ਮੰਜੂਰੀ ਹਾਸਲ ਕਰਕੇ,ਲਫ ਚਲਾਣ ਕਰ ਦਿੱਤੀ ਗਈ ਹੈ। ਮੁਕੱਦਮਾ ਹਜ਼ਾ ਵਿਚ ਨਾਮਜਦ ਦੋਸ਼ੀਆ
ਹਰਸ਼ ਧੂਰੀ, ਪਰਦੀਪ ਕਲੇਰ , ਸੰਦੀਪ ਬਰੇਟਾ ਅਤੇ ਗੁਰਮੀਤ ਸਿੰਘ ਰਾਮ ਰਹੀਮ ਦੀ ਗ੍ਰਿਫਤਾਰੀ
ਬਾਕੀ ਹੈ ਜਿਹਨਾਂ ਨੰ ਗ੍ਰਿਫਤਾਰ ਕਰਨ ਅਤੇ ਮੁਕੱਦਮਾ ਨਾਲ ਸਬ ੰਧਤ ਅਤੇ ਹੋਰ ਸਹਾਦਤ ਸਫਾ ਮਿਸਲ
ਪਰ ਆਉਣ ਉਪਰੰਤ ਜੇਰੇ ਧਾਰਾ 173 (8) ਜ.ਫੌ. ਤਹਿਤ ਸਮਾਇਤ ਲਈ ਅਦਾਲਤ ਵਿਚ
ਵੱਖਰਾ ਤਰਤੀਮਾ ਚਲਾਣ ਪੇਸ਼ ਅਦਾਲਤ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!