ਪੰਜਾਬ

ਸਾਬਕਾ ਮੁੱਖ ਮੰਤਰੀ ਚੰਨੀ ਇਕੱਲੇ ਪਹੰਚੇ ਵਿਜੀਲੈਂਸ ਦੇ ਦਫਤਰ, ਵਿਜੀਲੈਂਸ ਵਲੋਂ ਚੰਨੀ ਤੋਂ ਪੁੱਛਗਿੱਛ ਸ਼ੁਰੂ

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ  ਮੇਰੀ ਜਇਦਾਦ ਕੁਰਕੀ ਹੋਣ ਕਿਨਾਰੇ 

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕੱਲੇ ਹੀ ਮੋਹਾਲੀ ਵਿਖੇ ਵਿਜੀਲੈਂਸ ਦੇ ਦਫਤਰ ਪਹੁੰਚ ਗਏ ਹਨ । ਵਿਜੀਲੈਂਸ ਵਲੋਂ ਚੰਨੀ ਤੋਂ ਆਮਦਨ ਤੋਂ ਵੱਧ ਮਾਮਲੇ ਵਿਚ ਜਾਂਚ ਕੀਤੀ ਜਾਵੇਗੀ । ਚੰਨੀ ਨੇ ਕਿਹਾ ਕਿ ਮੈਨੂੰ ਕੋਈ ਡਰ ਨਹੀਂ ਹੈ ਇਹ ਮੈਨੂੰ ਮਾਰਨ ਕੁੱਟਣ , ਚਾਹੇ ਜੇਲ੍ਹ ਭੇਜਣ । ਚੰਨੀ ਨੇ ਕਿਹਾ ਕਿ ਜਿਸਦਾ ਆਪਣਾ ਘਰ ਪਿਛਲੇ 5 ਸਾਲ ਤੋਂ ਕੁਰਕੀ ਤੇ ਹੈ । ਹਾਈ ਕੋਰਟ ਤੋਂ ਮੈਂ ਸਟੇਅ ਲਈ ਹੋਈ ਹੈ । ਉਸ ਕੋਲ ਕੀ ਪ੍ਰੋਪਰਟੀ ਹੋ ਸਕਦੀ ਹੈ ।
ਚੰਨੀ ਨੇ ਕਿਹਾ ਕਿ ਮੇਰਾ ਆਪਣਾ ਜੱਦੀ ਘਰ ਜਿਹੜਾ ਮੇਰੇ ਪਿਤਾ ਨੇ ਬਣਾਇਆ ਜਿਸ ਵਿਚ ਅਸੀਂ 50 ਸਾਲ ਤੋਂ ਰਹਿ ਰਹੇ ਹਾਂ , ਮੇਰਾ ਉਹ ਘਰ ਕੁਰਕੀ ‘ਤੇ ਹੈ । ਚੰਨੀ ਨੇ ਕਿਹਾ ਕਿ ਇਹ ਜਾਂਚ ਸਿਆਸੀ ਹੈ । ਮੈਂ ਗਿਰਫਤਾਰੀ ਤੋਂ ਡਰਨ ਵਾਲਾ ਨਹੀਂ ਹਾਂ। ਮੇਰੇ ਖਿਲਾਫ ਸਾਜਿਸ ਰਚੀ ਗਈ ਹੈ । ਚੰਨੀ ਨੇ ਕਿਹਾ ਕਿ ਮੈਨੂੰ ਗਿਰਫ਼ਤਾਰ ਕੀਤਾ ਜਾ ਸਕਦਾ ਹੈ ।
ਵਿਜੀਲੈਂਸ ਹੁਣ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਜਾਂਚ ਕਰੇਗੀ । ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਵਲੋਂ ਚੰਨੀ ਤੋਂ ਕੌਂਸਲਰ ਤੋਂ ਲੈ ਕੇ ਮੁੱਖ ਮੰਤਰੀ ਬਨਣ ਤੱਕ ਪ੍ਰੋਪਰਟੀ ਦੀ ਜਾਂਚ ਕੀਤੀ ਜਾਵੇਗੀ । ਇਸ ਤੋਂ ਇਲਾਵਾ ਚੰਨੀ ਤੋਂ ਮਾਈਨਿੰਗ ਨੂੰ ਲੈ ਕੇ ਵਿਜੀਲੈਂਸ ਪੁੱਛ ਗਿੱਛ ਕਰ ਸਕਦੀ ਹੈ ।ਚੰਨੀ ਦੇ ਹਲਕੇ ਵਿਚ ਮਾਈਨਿੰਗ ਨੂੰ ਲੈ ਕੇ ਸਵਾਲ ਕੀਤੀ ਜਾਣਗੇ । ਸੂਤਰਾਂ ਦਾ ਕਹਿਣਾ ਹੈ ਕਿ ਚੰਨੀ ਦੇ ਭਾਣਜੇ ਤੋਂ 10 ਕਰੋੜ ਈ ਡੀ ਵਲੋਂ ਫੜੇ ਗਏ ਸਨ ਇਸ ਨੂੰ ਨੂੰ ਲੈ ਕੇ ਵੀ ਪੁੱਛ ਗਿੱਛ ਕੀਤੀ ਜਾ ਸਕਦੀ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!