ਪੰਜਾਬ
ਦਿੱਲੀ ਵਾਸੀ ਨਾਲ ਧੋਖਾਧੜੀ,ਸੰਨੀ ਇੰਕਲੇਵ ਦਾ ਜਰਨੈਲ ਸਿੰਘ ਬਾਜਵਾ ਗਿਰਫਤਾਰ
ਬਾਜਵਾ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ
ਸੰਨੀ ਇਨਕਲੇਵ ਦੇ ਬਾਜਵਾ ਨੂੰ ਦਿੱਲੀ ਵਾਸੀ ਨਾਲ ਧੋਖਾਧੜੀ ਕਰਨ ਦੇ ਦੋਸ਼ ਪੁਲਿਸ ਵੱਲੋਂ ਗਿਰਫ਼ਤਾਰ ਕੀਤਾ ਗਿਆ ਹੈ। ਬਾਜਵਾ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ। ਦਿੱਲੀ ਨਿਵਾਸੀ ਸੰਜੀਵ ਸ਼ਰਮਾ ਦੀ ਸਿਕਾਇਤ ਤੇ ਪੁਲਿਸ ਵੱਲੋਂ ਕਰਵਾਈ ਕੀਤੀ ਗਈ ਹੈ। ਸੰਜੀਵ ਸ਼ਰਮਾ ਦਾ ਦੋਸ਼ ਹੈ ਕਿ 2011 ਵਿੱਚ ਉਨ੍ਹਾ ਵਲੋ ਪਲਾਟ ਦੀ ਖ਼ਰੀਦ ਕੀਤੀ ਗਈ ਸੀ ਤੇ ਜੰਡਪੁਰ ਚ ਪਲਾਟ ਦਿਖਾਇਆ ਗਿਆ ਸੀ ਪਰ ਉਸ ਜਗ੍ਹਾ ਤੇ ਪਲਾਟ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ 2021 ਵਿੱਚ ਉਨ੍ਹਾ ਵਲੋ ਬਾਜਵਾ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੇ ਹੁਣ ਕਰਵਾਈ ਹੋਈ ਹੈ। ਬਾਜਵਾ ਦੇ ਖ਼ਿਲਾਫ਼ ਪਹਿਲਾ ਵੀ ਕਈ ਦੋਸ਼ ਲੱਗਦੇ ਰਹੇ ਹਨ।