ਪੰਜਾਬ

ਗਮਾਡਾ ਨੇ ਈਕੋ ਸਿਟੀ-2 ਯੋਜਨਾ ਵਿਚ 29 ਜਨਵਰੀ ਤੱਕ ਕੀਤਾ ਵਾਧਾ

 

ਚੰਡੀਗੜ੍ਹ, 14 ਜਨਵਰੀ:
ਆਮ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਈਕੋ ਸਿਟੀ-2, ਨਿਊ ਚੰਡੀਗੜ੍ਹ ਵਿਖੇ 289 ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਸਬੰਧੀ ਯੋਜਨਾ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਿਚ 29 ਜਨਵਰੀ, 2021 ਤੱਕ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਯੋਜਨਾ 14 ਜਨਵਰੀ, 2021 ਨੂੰ ਬੰਦ ਹੋਣ ਵਾਲੀ ਸੀ।
ਇਸ ਸਬੰਧੀ ਵੇਰਵੇ ਦਿੰਦਿਆਂ ਗਮਾਡਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਲਾਟਾਂ ਦੀ ਕੀਮਤ 25,000 ਰੁਪਏ ਪ੍ਰਤੀ ਗਜ਼ ਰੱਖੀ ਗਈ ਹੈ। ਇਸ ਸਕੀਮ ਵਿਚ 200 ਗਜ਼, 300 ਗਜ਼, 400 ਗਜ਼, 450 ਗਜ਼, 500 ਗਜ਼, 1000 ਗਜ਼ ਅਤੇ 2000 ਗਜ਼ ਦੇ ਪਲਾਂਟਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਸਕੀਮ ਦੇ ਬਰੋਸ਼ਰ ਸਿੰਗਲ ਵਿੰਡੋ ਸਰਵਿਸ ਕਾਊਂਟਰ, ਪੁੱਡਾ ਭਵਨ, ਸੈਕਟਰ -32, ਐਸ.ਏ.ਐਸ.ਨਗਰ ਜਾਂ ਇਸ ਯੋਜਨਾ ਨਾਲ ਜੁੜੇ ਵੱਖ-ਵੱਖ ਬੈਂਕਾਂ (ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ, ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ, ਆਈਡੀਬੀਆਈ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਏਯੂ ਸਮਾਲ ਫਾਇਨਾਂਸ ਬੈਂਕ, ਬੈਂਕ ਆਫ ਬੜੌਦਾ, ਯੈਸ ਬੈਂਕ ਅਤੇ ਐਚਡੀਐਫਸੀ ਬੈਂਕ) ਦੀਆਂ ਵੱਖ-ਵੱਖ ਬਰਾਂਚਾਂ ਤੋਂ ਖਰੀਦਿਆ ਜਾ ਸਕਦਾ ਹੈ ਜਿਸ ਦੀ ਕੀਮਤ 100 ਰੁਪਏ ਹੈ। ਇਸ ਤੋਂ ਇਲਾਵਾ ਬਿਨੈਕਾਰ ਵੈਬਸਾਈਟ gmada.gov.in ‘ਤੇ ਜਾ ਕੇ ਆਨਲਾਈਨ ਅਪਲਾਈ ਵੀ ਕਰ ਸਕਦੇ ਹਨ ਅਤੇ ਅਜਿਹੇ ਮਾਮਲਿਆਂ ਵਿਚ ਅਦਾਇਗੀ ਆਨਲਾਈਨ ਕੀਤੀ ਜਾ ਸਕਦੀ ਹੈ।

 

 

GMADA EXTENDS ECO CITY-2 SCHEME TILL JANUARY 29

Chandigarh, January 14:

            Considering the demand of the general public, Greater Mohali Area Development Authority (GMADA) has extended the scheme for allotment of 289 residential plots at Eco City-2, New Chandigarh till January 29, 2021. Notably, the scheme was scheduled to close on January 14, 2021.

Sharing the details, an official spokesperson of GMADA said that the allotment price of the plots has been fixed at Rs.25,000/- per sq.yd. Plots being offered are of size 200 sq.yds, 300 sq.yds, 400 sq.yds, 450 sq.yds, 500 sq.yds, 1000 sq.yds and 2000 sq.yds. The scheme brochure can be purchased at a cost of Rs.100/- from the Single Window Service Counter, PUDA Bhawan, Sector-62, SAS Nagar or from the branches of various banks (Kotak Mahindra Bank, AXIS Bank, IndusInd Bank, ICICI Bank, IDBI Bank, State Bank of India, AU Small Finance Bank, Bank of Baroda, Yes Bank and HDFC Bank) associated in the scheme. Applicants can also apply online by visiting the website gmada.gov.in and payment could be made online in such cases.

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!