ਪੰਜਾਬ

ਭਾਰਤ ਸਰਕਾਰ ਦੇਸ਼ ਦੇ ਮਾਸੂਮ ਕਿਸਾਨਾਂ ਨਾਲ ਖੇਡਾਂ ਖੇਡਣੀਆਂ ਬੰਦ ਕਰੇ : ਮਜੀਠੀਆ

ਸਰਕਾਰ ਬਸਤੀਵਾਦੀ ਸ਼ਾਸਕਾਂ ਵਾਂਗ ਆਪਣੇ ਲੋਕਾਂ ਨਾਲ ਵਿਵਹਾਰ ਕਰ ਰਹੀ ਹੈ

ਅਕਾਲੀ ਦਲ ਨੇ ਕਿਸਾਨਾਂ ਦੀਆਂ ਮੰਗਾਂ ਤੁਰੰਤ ਤੇ ਬਿਨਾਂ ਸ਼ਰਤ ਪ੍ਰਵਾਨ ਕਰਨ ਲਈ ਆਖਿਆ

ਚੰਡੀਗੜ੍ਹ, 9 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤ ਸਰਕਾਰ ਨੁੰ ਅਪੀਲ ਕੀਤੀ ਕਿਉਹ ਦੇਸ਼ ਦੇ ਮਾਸੂਮ ਕਿਸਾਨਾਂ ਨਾਲ ਖੇਡਾਂ ਖੇਡਣੀਆਂ ਬੰਦ ਕਰੇ ਅਤੇ ਤੁਰੰਤ ਤੇ ਬਿਨਾਂ ਸ਼ਰਤ ਤਿੰਨਖੇਤੀ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦੀਆਂ ਹੋਰ ਮੰਗਾਂ ਵੀ ਪ੍ਰਵਾਨ ਕਰੇ।    
ਅਕਾਲੀ ਦਲ ਨੇ ਕਿਹਾ ਕਿ ਉਹ ਕਿਸਾਨਾਂਵੱਲੋਂ ਭਾਰਤ ਸਰਕਾਰ ਦੀਆਂ ਤਜਵੀਜ਼ਾਂ ਰੱਦ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ ਅਤੇਕਿਹਾ ਕਿ ਇਹ ਤਜਵੀਜ਼ਾਂ ਹੋਰ ਕੁਝ ਨਹੀਂ ਬਲਕਿ ਧਿਆਨ ਵੰਡਾਊ ਤਰਕੀਬਾਂ ਹਨ ਜਿਹਨਾਂ ਨੂੰ ਕਿਸਾਨਾ ਨੇਰੱਦ ਕਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਅਸੀਂ ਹਰ ਮਾਮਲੇ ਵਿਚ ਤੇ ਹਰ ਤਰੀਕੇ ਨਾਲ ਕਿਸਾਨਾਂ ਦੇ ਨਾਲ ਹਾਂ।     ਇਥੇ ਜਾਰੀ ਕੀਤੇ ਇਕ ਬਿਆਨ ਵਿਚਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹਨਾਂਤਜਵੀਜ਼ਾਂ ਵਿਚ ਕੁਝ ਵੀ ਨਵਾਂ ਨਹੀ ਂਹੈ। ਉਹਨਾਂ ਕਿਹਾ ਕਿ ਅਸਲ ਵਿਚ ਇਹ ਤਜਵੀਜ਼ਾਂ ਤਿੰਨ ਖੇਤੀ ਕਾਨੂੰਨਵਾਂਗ ਹੀ ਹਨ ਜੋ ਅਕਾਲੀ ਦਲ ਨੇ ਕਿਸਾਨਾਂ ਦਾ ਸਾਥ ਦੇਣ ਲਈ ਐਨ ਡੀ ਏ ਛੱਡਣ ਵੇਲੇ ਰੱਦ ਕੀਤੀਆਂ ਸਨ।     
ਮਜੀਠੀਆ ਨੇ ਕਿਹਾ ਕਿ ਇਹਬਹੁਤ ਹੀ ਤਰਸਯੋਗ ਹੈ ਕਿ ਦੇਸ਼ ਦਾ ਅੰਨਦਾਤਾ ਕਿਸਾਨ ਅੱਜ ਕੜਾਕੇ ਦੀ ਠੰਢ ਵਿਚ ਆਪਣੇ ਪਰਿਵਾਰਾਂਜਿਹਨਾਂ ਵਿਚ 14 ਦਿਨ ਛੋਟਾ ਬੱਚਾ ਅਤੇ ਬਜ਼ੁਰਗ ਵੀ ਸ਼ਾਮਲ ਹਨ, ਦੇ ਨਾਲ ਰਲ ਕੇ ਆਪਣੇ ਹੱਕਾਂ ਦੀਵੱਡੀ ਲੜਾਈ ਲੜ ਰਿਹਾ ਹੈ।     
ਸਰਕਾਰ ਨੂੰ ਆਪਣੀ ਅੜਵਾਈ ਛੱਡ ਕੇ ਕਿਸਾਨਾਂ ਦੀ ਗੱਲ ਸੁਣਨ ਅਤੇ ਬਿਨਾਂ ਸ਼ਰਤ ਉਹਨਾਂ ਦੀਆਂ ਮੰਗ ਮੰਨਣ ਲਈ ਆਖਦਿਆਂ ਸ੍ਰੀ ਮਜੀਠੀਆ ਨੇਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਇਹ ਐਕਟ ਕਿਸਾਨਾਂ ਦੀ ਭਲਾਈ ਲਈ ਹਨ ਪਰ ਜਦੋਂ ਕਿਸਾਨ ਹੀ ਨਹੀਂਚਾਹੁੰਦਾ ਕਿ ਇਹ ਕਾਨੂੰ Âੋਣ ਤਾਂ ਫਿਰ ਬਿਨਾਂ ਤਰਕ, ਗਲਤ ਤੇ ਗੈਰ ਲੋਕਤਰੀਕੇ ਇਹ ਕਾਨੂੰਨ ਕਿਸਾਨਾਂਸਿਰ ਕਿਉਂ ਮੜ੍ਹੇ ਜਾਣ।

ਅਕਾਲੀ ਦਲ ਦੇ ਸੀਨੀਅਰ ਆਗੂ ਨੇ ਇਸ ਗੱਲ ‘ਤੇ ਗੰਭੀਰ ਚਿੰਤਾ ਪ੍ਰਗਟਾਈ ਕਿ ਕਿਵੇਂਸਾਡੇ ਦੇਸ਼ ਦੀ ਨਰਮ ਤੇ ਸਭਿਅਕ ਸਾਖ਼ ਸਰਕਾਰ ਦੀਆਂ ਸ਼ਾਂਤੀਪੂਰਨ ਅੰਦੋਲਨਾਂ ਦੇ ਟਾਕਰੇ ਲਈ ਦਮਨਕਾਰੀਨੀਤੀਆਂ ਅਪਣਾਉਣ ਕਾਰਨ ਮਿੱਟੀ ਵਿਚ ਮਿਲ ਰਹੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲਹੈ ਕਿ ਸੰਯੁਕਤ ਰਾਸ਼ਟਰ ਸਮੇਤ ਦੁਨੀਆਂ ਭਰ ਦੇ ਲੋਕਾਂ ਅਤੇ ਸੰਸਥਾਵਾਂ ਨੇ ਸਾਡੇ ਬਹਾਦਰ ਵੀ ਕਸੂਤੇਫਸੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਉਹਨਾਂ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਹੈ ਪਰ ਸਾਡੀਆਪਣੀ ਚੁਣੀ ਹੋਈ ਸਰਕਾਰ ਸਾਡੀ ਪੀੜਾ ਤੇ ਤਕਲੀਫਾਂ ਪ੍ਰਤੀ ਬੇਦਰਦ ਬਣੀ ਹੋਈ ਹੈ।     
ਉਹਨਾਂ ਕਿਹਾ ਕਿ ਅੰਨਦਾਤਾ ਦੀ ਬਿਆਨਨਾ ਕੀਤੇ ਜਾ ਸਕਣ ਵਾਲੀ ਪੀੜਾ ਇੰਨੀ ਦਲੇਰਾਨਾ ਤਸਵੀਰ ਪੇਸ਼ ਕਰਦੀ ਹੈ ਕਿ ਉਹ ਬੇਦਿਲ ਦੁਸ਼ਮਣਾਂ ਦੇਦਿਲਾਂ ਵਿਚ ਵੀ ਤਰਸ ਲਿਆ ਸਕਦੀ ਹੈ।     
ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਦੀ ਆਪਣੇ ਹੀ ਲੋਕਾਂ ਪ੍ਰਤੀ  ਬੇਰੁਖੀ ਅਤੇ ਅਮੀਰ ਕਾਰਪੋਰੇਟ ਘਰਾਣਿਆਂ ਲਈ  ਪਿਆਰ ਤੇ ਤਰਜੀਹ ਨੇ ਬਸਤੀਵਾਦੀ ਸ਼ਾਸਨ ਚੇਤੇ ਕਰਵਾਦਿੱਤਾ ਹੈ।  ਉਹਨਾਂ ਕਿਹਾ ਕਿ ਵੱਡੀ ਤਕਲੀਫ ਤਾਂ ਇਹਹੈ ਕਿ ਅੱਜ ਦੇ ਸਾਡੇ ਸ਼ਾਸ਼ਕਾਂ ਕਰ ਕੇ ਨਾ ਕਿ ਵਿਦੇਸ਼ੀਆਂ ਕਰ ਕੇ ਸਾਨੂੰ ਸਾਡੇ ਆਪਣੇ ਚੁਣੇ ਪ੍ਰਤੀਨਿਧਤਹੀ ਇਸਦਾ ਕਾਰਨ ਹਨ।  ਉਹਨਾਂ ਕਿਹਾ ਕਿ ਲੋਕਉਹਨਾਂ ਦੀ ਚੋਣ ਕਰਦੇ ਹਨ ਅਤੇ ਆਸ ਕਰਦੇ ਹਨ ਕਿਸਰਕਾਰਾਂ ਉਹਨਾਂ ਦੇ ਮਸਲੇ ਹੱਲ ਕਰਨਗੀਆਂ ਜਿਵੇਂ ਕਿ ਆਮ ਤੌਰ  ‘ਤੇ ਪਰਿਵਾਰਾਂ ਵਿਚ ਮਾਪੇ ਕਰਦੇ ਹਨ।  ਉਹਨਾਂ ਕਿਹਾ ਕਿ ਮੰਦੇ ਭਾਗਾਂ ਨੁੰ ਮਾਪਿਆਂ ਨੇ ਹੀਆਪਣੇ ਬੱਚਿਆਂ ਖਿਲਾਫ ਨਿਰਦਈਅਤਾ ਤੇ ਬੇਦਿਲੀ ‘ਤੇ ਕੁਝ ਵੀ ਕਹਿਣ ਤੋਂ ਨਾਂਹ ਕਰ ਕਹਿ ਦਿੱਤੀ ਹੈ।     
ਅਕਾਲੀ ਆਗੂ ਨੇ ਹਰਿਆਣਾ  ਦੇ ਲੋਕਾਂ ਖਾਸ ਤੌਰ  ‘ਤੇ ਕਿਸਾਨਾਂ ਵੱਲੋਂ ਪੰਜਾਬੀ ਕਿਸਾਨਾਂ ਨਾਲ  ਪ੍ਰਗਟਾਈ ਗਈ ਇਕਜੁੱਟਤਾ ਲਈ ਉਹਨਾਂ ਦਾ ਧੰਨਵਾਦਕੀਤਾ।  ਉਹਨਾਂ ਕਿਹਾ ਿਕ ਹਰਿਆਣਾ ਦੇ ਲੋਕਾਂ ਨੇਖੱਟਰ ਸਰਕਾਰ ਦੇ ਜਵਾਬ ਦਾ ਠੋਕਵਾਂ ਮੋੜਵਾਂ ਜਵਾਬ ਦਿੱਤਾ ਹੈ ਜਦਕਿ ਖੱਟਰ ਸਰਕਾਰ ਪੰਜਾਬ ਅਤੇਹਰਿਆਣਾ ਵਿਚਾਲੇ  ਸ਼ੱਕ,ਨਫਰਤ ਤੇ ਵੰਡ ਪਾਊ ਬੀਜ ਬੀਜਣਾ ਚਾਹੁੰਦੀ ਸੀ।  ਉਹਨਾਂ ਕਿਹਾ ਕਿ ਅਸੀਂ ਪੰਜਾਬਵਿਚ ਹਮੇਸ਼ਾ ਹੀ ਤੁਹਾਨੂੰ ਹਰਿਆਣਵੀ ਭਰਾਵਾਂ ਨੁੰ ਸਾਂਝੇ ਦੁਸ਼ਮਣ ਖਿਲਾਫ ਇਕਜੁੱਟ ਹੋ ਕੇ ਟਾਕਰਾਕਰਨ ਤੇ ਹਰਾਉਣ ਵਾਸਤੇ ਤੁਹਾਡੇ ਨਾਲ ਡਟੇ ਰਹਾਂਗੇ। ਉਹਨਾਂ ਕਿਹਾ ਕਿ ਹਰਿਆਣਵੀ ਲੋਕਾਂ ਖਾਸ ਤੌਰ ‘ਤੇ ਹਰਿਆਣਵੀ ਕਿਸਾਨਾਂ ਵੱਲੋਂ ਨਿਭਾਈਭੂਮਿਕਾ ਵੱਲੋਂ ਇਸ ਲੋੜ ਮੌਕੇ ਨਿਭਾਈ ਭੂਮਿਕਾ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।

ਅਕਾਲੀ ਆਗੂ ਨੇ ਸ਼ਾਂਤੀਪੂਰਨ ਤੇ ਪੂਰੀ ਤਰ੍ਹਾਂ ਨਿਹੱਥੇ ਕਿਸਾਨਾਂ ਖਿਲਾਫ ਸ੍ਰੀ ਖੱਟਰ ਦੀਆਂਹਦਾਇਤਾਂ ‘ਤੇ ਸਰਕਾਰ ਵੱਲੋਂ ਦਮਨਕਾਰੀ ਨੀਤੀਆਂ ਅਪਣਾਉਣ ਦੀ ਵੀ ਨਿਖੇਧੀ ਕੀਤੀ। 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!