ਪੰਜਾਬ
ਕੇਂਦਰ ਸਰਕਾਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣ ਲਈ ਜ਼ਮੀਨ ਤਲਾਸ਼ ਰਹੀ ਹੈ:ਨਵਜੋਤ ਸਿਂਧੂ

ਪੰਜਾਬ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕੇ ਪੰਜਾਬ ਅੰਦਰ ਕਨੂੰਨ ਵਿਵਸਥਾ ਦਾ ਕੋਈ ਮਸਲਾ ਨਹੀਂ ਹੈ। ਕਿਸਾਨ ਦਿੱਲੀ ਬਾਰਡਰ ਤੇ ਮਰ ਰਹੇ ਹਨ। ਇਸ ਵੱਲ ਸਰਕਾਰ ਨੂੰ ਦੇਖਣਾ ਚਾਹੀਦਾ ਹੈ। ਸਰਕਾਰ ਪੰਜਾਬੀਆਂ ਨੂੰ ਐਂਟੀ ਨੈਸ਼ਨਲ ਦੱਸ ਕੇ ਰਿਲਾਇੰਸ ਦਾ ਵਪਾਰਿਕ ਲਾਭ ਦੇਖ ਰਹੀ ਹੈ ਅਤੇ ਪੰਜਾਬੀਆਂ ਦੀ ਅਵਾਜ਼ ਦਵਾਉਣਾ ਚਾਹੁੰਦੀ ਹੈ। ਅਤੇ ਪੰਜਾਬ ਅੰਦਰ ਰਾਸ਼ਟਰਪਤੀ ਰਾਜ ਲਾਉਣ ਲਈ ਜ਼ਮੀਨ ਤਿਆਰ ਕਰ ਰਹੀ ਹੈ।
