ਪੰਜਾਬ
ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਵਲੋਂ ਅਰੂਸ਼ਾ ਆਲਮ ਖ਼ਿਲਾਫ਼ ਜਾਂਚ ਦੇ ਆਦੇਸ਼, ਕੈਪਟਨ ਵਲੋਂ ਰੰਧਾਵਾ ਨੂੰ ਜਵਾਬ
ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸ਼ਾ ਆਲਮ ਦੇ ਆਈ ਐਸ ਆਈ ਨਾਲ ਸਬੰਧਾਂ ਨੂੰ ਲੈ ਕੇ ਡੀ ਜੀ ਪੀ ਨੂੰ ਜਾਂਚ ਦੇ ਆਦੇਸ਼ ਦੇ ਦਿਤੇ ਹਨ । ਇਸ ਤੇ ਕੈਪਟਨ ਅਮਰਿੰਦਰ ਸਿੰਘ ਨੇ ਰੰਧਾਵਾ ਤੇ ਹਮਲਾ ਕਰਦੇ ਹੋਏ ਕਿਹਾ ਕਿ ਹੁਣ ਤੁਸੀਂ ਨਿਜੀ ਹਮਲਿਆਂ ‘ਤੇ ਉਤਰ ਆਏ ਹੋ ਤੇ ਨਾਲ ਹੀ ਕਿਹਾ ਕਿ ਤੁਸੀਂ ਮੇਰੀ ਕੈਬਨਿਟ ‘ਚ ਮੰਤਰੀ ਸੀ, ਉਦੋਂ ਤਾਂ ਕਦੀ ਤੁਸੀਂ ਅਰੂਸਾ ਨੂੰ ਲੈ ਕੇ ਸ਼ਿਕਾਇਤ ਨਹੀਂ ਕੀਤੀ। ਕੈਪਟਨ ਨੇ ਕਿਹਾ ਕਿ ਉਹ ਪਿਛਲੇ 16 ਸਾਲਾਂ ਤੋਂ ਭਾਰਤ ਸਰਕਾਰ ਦੀ ਕਲੀਅਰੈਂਸ ਤੋਂ ਬਾਅਦ ਭਾਰਤ ਆ ਰਹੀ ਸੀ ਜਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਐਨ ਡੀ ਏ ਤੇ ਯੂ ਪੀ ਏ ਦੋਵੇਂ ਸਰਕਾਰਾਂ ਪਾਕਿਸਤਾਨੀ ਆਈ ਐਸ ਆਈ ਨਾਲ ਰਲ਼ੀਆਂ ਹੋਈਆਂ ਸੀ। ਸਰਹੱਦਾਂ ‘ਤੇ ਤਣਾਅ ਹੈ, ਤੇ ਤੁਸੀਂ ਡੀਜੀਪੀ ਨੂੰ ਅਰੂਸਾ ਦੀ ਜਾਂਚ ‘ਤੇ ਲਾ ਰਹੇ ਹੋ।