ਪੰਜਾਬ

ਤਿੰਨ ਖੇਤੀ ਐਕਟ ਤੁਰੰਤ ਰੱਦ ਕਰੋ : ਬਾਦਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

 

ਹਾਲ ਹੀ ਦੇ ਵੰਡ ਪਾਊ ਤੇ ਅਸਥਿਰਤਾ ਵਾਲੇ ਪਲਾਂ ਦੇ ਜ਼ਖ਼ਮ ਭਰਨ ‘ਚ ਲੰਬਾ ਸਮਾਂ ਲੈਣਗੇ

ਕਿਸਾਨਾਂ ਨੇ ਧਰਮ ਨਿਰਪੱਖ ਤੇ ਲੋਕਤੰਤਰੀ ਪਹੁੰਚ ਨਾਲ ਇਕਜੁੱਟਤਾ ਦੀ ਸਿਆਣਪ ਵਿਖਾਈ

ਵਿਭਿੰਨਤਾ ਦੀ ਸੁੰਦਰਤਾ ਜੋ ਕੌਮੀ ਏਕਤਾ ਲਈ ਮੁਢਲੀ ਲੋੜ ਹੈ, ਦਾ ਸਨਮਾਨ ਕਰੋ

ਚੰਡੀਗੜ•, 7 ਦਸੰਬਰ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਖਿਆ ਕਿ ਉਹ ਫਰਾਖ਼ਦਿਲੀ ਵਿਖਾਉਣ ਅਤੇ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ਵਜੋਂ ਦੇਸ਼ ਨੂੰ ਦਰਪੇਸ਼ ਗੰਭੀਰ ਸੰਕਟ ਦੇ ਹੱਲ ਵੱਲ ਪਹਿਲਾ ਕਦਮ ਚੁੱਕਣ। ਉਹਨਾਂ ਕਿਹਾ ਕਿ ਪਹਿਲਾਂ ਹੀ ਮਿਲੇ ਜ਼ਖ਼ਮਾਂ ਦੇ ਦਾਗ ਠੀਕ ਹੋਣ ਵਿਚ ਲੰਬਾ ਸਮਾਂ ਲੱਗੇਗਾ।

 

 

ਸਾਬਕਾ ਮੁੱਖ ਮੰਤਰੀ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਦੀ ਜਿਣਸ ਦੀ 100 ਫੀਸਦੀ ਖਰੀਦ ਸਵਾਮੀਨਾਥਨ ਫਾਰਮੂਲੇ ਸੀ 2+50 ਦੇ ਅਨੁਸਾਰ ਐਮ ਐਸ ਪੀ ‘ਤੇ ਕੀਤੀ ਜਾਵੇ ਤੇ ਇਸਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਇਆ ਜਾਵੇ।

ਸ੍ਰੀ ਬਾਦਲ ਨੇ ਦੇਸ਼ ਨੂੰ ਦਰਪੇਸ਼ ਸਾਰੀਆਂ ਮੁਸ਼ਕਿਲਾਂ ਦੇ ਹੱਲ ਲਈ ਉਦਾਰਵਾਦੀ, ਧਰਮ ਨਿਰਪੱਖ ਤੇ ਲੋਕਤੰਤਰੀ ਪਹੁੰਚ ਅਪਣਾਏ ਜਾਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਉਹਨਾਂ ਨੇ ਭਾਰਤ ਨੂੰ ਸਹੀ ਅਰਥਾਂ ਵਿਚ ਇਕ ਸੰਘਵਾਦੀ ਮੁਲਕ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਮੌਜੂਦਾ ਸੰਕਟ ਦੀਆਂ ਜੜ•ਾਂ ਅਸਲ ਵਿਚ ਸਾਡੀ ਸੰਘਵਾਦੀ ਪਹੁੰਚ ਪ੍ਰਤੀ ਵਚਨਬੱਧਤਾ ਤੋਂ ਥਿੜਕਣ ਵਿਚ ਹੀ ਹਨ।

 

 

ਸ੍ਰੀ ਬਾਦਲ ਨੇ ਕਿਹਾ ਕਿ ਕਿਸਾਨ ਸੰਕਟ ਹੀ ਇਕੱਲਾ ਅਜਿਹਾ ਮੌਕਾ ਨਹੀਂ ਹੈ ਜਦੋਂ ਦੇਸ਼ ਦੇ ਨਿਰਮਣ ਵਾਸਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਪਹੁੰਚ ਅਣਡਿੱਠ ਕੀਤੀ ਗਈ ਹੋਵੇ ਜਾਂ ਛੱਡ ਦਿੱਤੀ ਗਈ ਹੋਵੇ। ਦੇਸ਼ ਅਤੇ ਇਸਦੀ ਸਰਕਾਰ ਨੂੰ ਵਿਆਪਕ ਸਲਾਹ ਮਸ਼ਵਰੇ ਅਤੇ ਆਮ ਸਹਿਮਤੀ ‘ਤੇ ਆਧਾਰਿਤ ਪਹੁੰਚ ‘ਤੇ ਚੱਲਣ ਦੀ ਜ਼ਰੂਰਤ ਹੈ। ਪਿਛਲੇ ਸਮੇਂ ਦੌਰਾਨ ਵੰਡ ਪਾਊ ਤੇ ਅਸਰਿਥਤਾ ਪੈਦਾ ਕਰਨ ਵਾਲੇ ਪਲਾਂ ਵਿਚ ਸਾਡੀ ਅਸਫਲਤਾ ਦੇ ਧੱਕੇ ਠੀਕ ਹੋਣ ਨੂੰ ਲੰਬਾ ਸਮਾਂ ਲੱਗੇਗਾ।

 

 

ਸ੍ਰੀ ਬਾਦਲ ਨੇ ਪ੍ਰਧਾਨ ਮੰਤਰੀ ਦਾ ਧਿਆਨ ਇਸ ਗੱਲ ਵੀ ਦੁਆਇਆ ਕਿ ਕਿਵੇਂ ਟਕਰਾਅ ਦੀ ਰਾਜਨੀਤੀ ਦੇ ਕਾਰਨ ਸਾਡਾ ਸਮਾਜਿਕ ਸਰੂਪ ਟੁੱਟ ਭੱਜ ਗਿਆ ਹੈ। ਉਹਨਾਂ ਕਿਹਾ ਕਿ ਸਲਾਹ ਮਸ਼ਵਰਾ, ਸਹਿਮਤੀ ਅਤੇ ਆਮ ਸਹਿਮਤੀ ਹੀ ਕਿਸੇ ਲੋਕਤੰਤਰ ਦਾ ਆਧਾਰ ਹਨ। ਸਲਾਹ ਮਸ਼ਵਰੇ ਦੀ ਪ੍ਰਕਿਰਿਆ ਨਾਲ ਹੀ ਆਮ ਸਹਿਮਤੀ ਹੋ ਸਕਦੀ ਹੈ ਤੇ ਆਮ ਸਹਿਮਤੀ ਨਾਲ ਹੀ ਅਜਿਹੇ ਟਕਰਾਅ ਟਾਲੇ ਜਾ ਸਕਦੇ ਹਨ ਜੋ ਅਸੀਂ ਸਰਕਾਰ ਤੇ ਕਿਸਾਨਾਂ ਵਿਚਾਲੇ ਹੋਏ ਵੇਖੇ ਹਨ।

ਪ੍ਰ

 

ਧਾਨ ਨੁੰ ਲਿਖੇ ਆਪਣੇ ਚਾਰ ਸਫਆਿਂ ਦੇ ਪੱਤਰ, ਜਿਸਦੀ ਕਾਪੀ ਅੱਜ ਸ਼ਾਮ ਜਾਰੀ ਕੀਤੀ ਗਈ, ਵਿਚ ਸ੍ਰੀ ਬਾਦਲ ਨੇ ਕਿਹਾ ਕਿ ਜਿਹੜੇ ਤਿੰਨ ਐਕਟਾਂ ਦੀ ਗੱਲ ਹੋ ਰਹੀ ਹੈ, ਉਹਨਾਂ ਨੇ ਦੇਸ਼ ਨੁੰ ਡੂੰਘੀ ਸੰਕਟ ਵਿਚ ਧੱਕਿਆ ਹੈ ਅਤੇ ਇਹ ਬਿਲਾਂ ਤੇ ਉਹਨਾਂ ਦੇ ਪਰਿਵਾਰਾਂ ਨੁੰ ਕੜਾਕੇ ਦੀ ਠੰਢ ਵਿਚ ਹੋਰ ਤਕਲੀਫਾਂ ਝੱਲਣ ਦੇਣ ਤੋਂ ਬਗੈਰ ਹੀ ਵਾਪਸ ਲਏ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹ ਮੁੱਦਾਸਿਰਫ ਕਿਸਾਨਾਂ ਦਾ ਨਹੀਂ ਹੈ ਬਲਕਿ ਇਸਦਾ ਸਾਡੇ ਦੇਸ਼ ਦੇ ਸਮੁੱਚੇ ਆਰਥਿਕ ਸਰੂਪ ‘ਤੇ ਵੀ ਅਸਰ ਪਿਆ ਹੈ ਕਿਉਂਕਿ ਵਪਾਰੀ, ਬਿਜ਼ਨਸਮੈਨ, ਦੁਕਾਨਦਾਰ, ਆੜ•ਤੀਏ ਤੇ ਮਜ਼ਦੂਰ ਵੀ ਇਸ ਨਾਲ ਸਿੱਧੇ ਤੌਰ ‘ਤੇ ਪ੍ਰਭਾਵਤ ਹੋਏ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!