ਪੰਜਾਬ

Jail ‘ਚੋਂ ਬੈਠ ਕੇ Lawrence ਬਿਸ਼ਨੋਈ ਦੀ Interview : ਪੰਜਾਬ ਦੇ ਮੁੱਖ ਸਕੱਤਰ ਵਲੋਂ DGP ਨੂੰ ਜਾਂਚ ਦੇ ਹੁਕਮ

ਗੈਂਗਟਰ ਲੌਰੈਂਸ ਬਿਸ਼ਨੋਈ ਵਲੋਂ ਜੇਲ ਵਿੱਚ ਬੈਠ ਕੇ ਇੰਟਰਵੀਊ ਦਾ ਮਾਮਲਾ ਗਰਮਾ ਗਿਆ ਹੈ । ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਪੰਜਾਬ ਦੇ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ । ਮੁੱਖ ਸਕੱਤਰ ਵਲੋਂ ਦੋ ਦਿਨ ਵਿੱਚ ਰਿਪੋਰਟ ਮੰਗੀ ਹੈ । ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਕਾਫੀ ਗੰਭੀਰ ਹੋ ਗਈ ਹੈ ਅਤੇ DGP ਨੂੰ ਕਿਹਾ ਗਿਆ ਹੈ ਕਿ ਇਹ ਇੰਟਰਵਿਊ ਕਿਥੇ ਹੋਈ ਅਤੇ ਕਿਵੇਂ ਹੋਈ ਹੈ , ਇਸ ਦੀ ਜਾਂਚ ਕਾਰਵਾਈ ਜਾਵੇ । ਦੂਜੇ ਪਾਸੇ ਰਾਜਸਥਾਨ ਨੇ ਕਿਹਾ ਹੈ ਕਿ ਓਥੋਂ ਦੀ ਜੇਲ ਵਿੱਚ ਇਹ ਇੰਟਰਵਿਊ ਨਹੀਂ ਹੋਈ ਹੈ ।

Gangster Lawrence Bishnoi. File photo

ਗੈਂਗਟਰ ਲੌਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਖੁਲਾਸ਼ਾ ਕੀਤਾ ਸੀ । ਸਵਾਲ ਇਹ ਉੱਠ ਰਿਹਾ ਹੈ ਕਿ ਇਕ ਗੈਂਗਸਟਰ ਵੱਡੇ ਧੜੱਲੇ ਨਾਲ ਇੰਟਰਵੀਊ ਦੇ ਰਿਹਾ ਹੈ । ਇੰਟਰਵਿਊ ਤੋਂ ਬਾਅਦ ਬਠਿੰਡਾ ਜੇਲ ਦੇ ਸੁਪਰਡੈਂਟ ਨੇ ਸਾਫ ਕੀਤਾ ਸੀ ਕਿ ਬਠਿੰਡਾ ਜੇਲ ਵਿੱਚ ਇਹ ਇੰਟਰਵੀਊ ਨਹੀਂ ਹੋਇਆ ਹੈ ।ਇਹ ਇੰਟਰਵੀਊ ਕਿਥੇ ਹੋਈ ਹੈ ਇਸ ਖੁਲਾਸ਼ਾ ਹੁਣ ਪੰਜਾਬ ਪੁਲਿਸ ਕਰੇਗੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!