ਪੰਜਾਬ

ਜਾਖੜ ਸਾਹਿਬ  ਜਿਸ ਪਾਰਟੀ  ਨੂੰ ਤੁਸੀ ਚੋਰ ਆਖਦੇ ਹੋ , ਤੁਹਾਡੀਆਂ ਤਿੰਨ ਪੀੜੀਆ ਨੇ ਕਾਂਗਰਸ ਸਰਕਾਰਾਂ ਵਿਚ ਵੱਡੇ ਵੱਡੇ ਅਹੁਦੇ ਮਾਨੇ : ਸੁਖਜਿੰਦਰ ਸਿੰਘ ਰੰਧਾਵਾ 

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਮਾਮਲਿਆਂ ਦੇ ਪ੍ਰਭਾਰੀ  ਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਨੇ   ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਉਸ ਬਿਆਨ ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਜਿਸ  ਵਿਚ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ਨੂੰ  ਨੂੰ ਲੈ ਕਿ ਕਾਂਗਰਸ ਪਾਰਟੀ ਨੂੰ ਚੋਰ ਕਿਹਾ ਸੀ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਜਿਸ ਕਾਂਗਰਸ ਪਾਰਟੀ ਨੂੰ ਤੁਸੀ ਅੱਜ ਚੋਰ ਕਹਿ ਰਹੇ ਹੋ ਤੁਹਾਡੀਆਂ  ਤਿੰਨ ਪੀੜੀਆ ਨੇ  ਜਿਸ ਵਿਚ ਤੁਹਾਡੇ  ਸਵਰਗਵਾਸੀ  ਪਿਤਾ   ਜੀ ਚੌਧਰੀ ਬਲਰਾਮ ਜਾਖੜ ਤੁਹਾਡੇ ਭਰਾ ਸੱਜਣ ਕੁਮਾਰ ਜਾਖੜ ਤੇ ਤੁਸੀ ਖੁਦ ਅਤੇ ਤੁਹਾਡਾ ਭਤੀਜੇ ਸੰਦੀਪ ਜਾਖੜ ਨੇ ਉਸੇ ਕਾਂਗਰਸ ਪਾਰਟੀ ਦਾ  ਨਮਕ  ਖਾ ਕਿ  ਤਰੱਕੀਆਂ ਮਾਣੀਆਂ ਹਨ
ਪੰਜਾਬ ਵਿਚ  ਕਾਂਗਰਸ ਪਹਿਲੇ ਦਿਨ ਤੋਂ ਹੀ ਆਮ ਆਦਮੀ ਪਾਰਟੀ   ਨਾਲ ਗਠਜੋੜ ਕਰਨ ਦਾ ਵਿਰੋਧ  ਕਰ ਰਹੀ ਹੈ ਤੇ ਕਾਂਗਰਸ ਹਾਈ ਕਮਾਂਡ ਨੂੰ ਵੀ ਪੰਜਾਬ ਦੇ ਕਾਂਗਰਸੀਆਂ ਦੀਆਂ ਭਾਵਨਾਵਾਂ ਬਾਰੇ  ਸਾਰੀ ਸਥਿਤੀ ਦੱਸ ਚੁੱਕੀ ਹੈ ਸਗੋਂ ਜਾਖੜ ਸਾਹਿਬ ਭਾਜਪਾ ਵਿਚ ਆਪਣੀ ਹੋਂਦ ਬਚਾਉਣ ਖਾਤਰ ਤਸੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਨ ਲ‌ਈ ਲਿਲੜਿਆਂ ਕੱਢ ਰਹੇ ਹੋ
 ਤੁਹਾਡਾ ਭਤੀਜਾ  ਅਬੋਹਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਵਿਧਾਇਕ ਬੱਣ ਕਿ ਆਪ ਨਾਲ ਰਲਿਆ ਹੋਇਆ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ  ਕਿਹਾ ਕਿ ਜੇਕਰ ਤੁਹਾਡੇ ਵਿਚ ਥੋੜੀ ਜਿਹੀ ਵੀ ਗੈਰਤ ਹੈ ਤਾਂ ਆਪਣੇ ਭਤੀਜੇ ਸੰਦੀਪ ਜਾਖੜ ਕੋਲੋਂ ਜੋ ਕਾਂਗਰਸ ਪਾਰਟੀ ਦੀ ਟਿਕਟ ਤੇ ਵਿਧਾਇਕ  ਬਣਿਆ ਹੈ  ਉਸ ਕੋਲੋਂ ਅਸਤੀਫਾ ਦਿਵਾ ਕਿ ਅਬੋਹਰ ਦੀ ਜਨਤਾ  ਕੋਲੋ ਭਾਜਪਾ ਦੀ ਟਿਕਟ  ਤੇ ਦੁਬਾਰਾ ਫਤਵਾ ਲਵੋ ਉਹਨਾਂ ਜਾਖੜ ਨੂੰ ਸਵਾਲ ਕੀਤਾ ਕਿ ਭਾਜਪਾ ਵੱਲੋਂ ਰੱਖੀ ਗ‌ਈ ਵਾਸਿੰਗ ਮਸੀਨ ਵਿਚ ਪੈ ਕਿ ਤੁਸੀ  ਆਪਣੇ ਆਪ  ਨੂੰ ਸਾਫ ਸੁਥਰਾ ਨਾ ਸਮਝੋ ਤੁਹਾਡੀਆਂ  ਤਿੰਨ ਪੀੜੀਆ ਨੇ  ਕਾਂਗਰਸ ਪਾਰਟੀ  ਦੀਆਂ ਸਰਕਾਰਾਂ ਵਿਚ ਵੱਡੇ ਵੱਡੇ ਅਹੁੱਦਿਆਂ ਤੇ ਰਹਿ ਕੇ ਇਹ ਮੁਕਾਮ ਹਾਸਿਲ ਕੀਤਾ ਹੈ ਇਸ ਲ‌ਈ ਤੁਹਾਨੂੰ ਕਾਂਗਰਸ ਪਾਰਟੀ ਖਿਲਾਫ  ਬੋਲਣ ਦਾ ਕੋਈ ਇਖਲਾਕੀ ਹੱਕ ਨਹੀ ਮੀਡੀਆ ਨੂੰ ਇਹ ਜਾਣਕਾਰੀ ਰੰਧਾਵਾ ਸਾਹਿਬ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!