ਪੰਜਾਬ

ਜਤਿੰਦਰ ਕੌਰ ਰੰਧਾਵਾ ਵਲੋਂ ਹਰਦੋਰਵਾਲ  ਖੁਰਦ ਵਿਚ ਕਾਂਗਰਸੀ ਆਗੂਆਂ ਨਾਲ ਮੀਟਿੰਗ

ਬੀਬੀ ਜਤਿੰਦਰ ਕੌਰ ਰੰਧਾਵਾ ਧਰਮ ਪਤਨੀ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਨੇ ਪਿੰਡ ਹਰਦੋਰਵਾਲ ਖੁਰਦ ਵਿਖੇ  ਪਹੁੰਚ ਕੇ  ਸਾਬਕਾ ਚੇਅਰਮੈਨ ਬਾਬਾ ਬਚਿੱਤਰ ਸਿੰਘ  ਨਾਲ ਆ ਰਹੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਕਾਂਗਰਸੀ ਵਰਕਰਾਂ ਨੂੰ ਲੋਕ ਸਭਾ ਚੋਣਾਂ ਲ‌ਈ ਤਿਆਰ ਬਰ ਤਿਆਰ ਰਹਿਣ ਲ‌ਈ ਆਖਿਆ   ਬੀਬੀ ਜਤਿੰਦਰ ਕੌਰ ਰੰਧਾਵਾ ਨੇ ਬਾਬਾ  ਬਚਿਤਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਦਾ ਹਾਲ ਜਾਣਿਆ
ਇਸ ਮੌਕੇ  ਗੁਰਪਾਲ ਸਿੰਘ ਸਿੰਧੀ ਪ੍ਰਧਾਨ ਨਗਰ ਕੌਂਸਲ ਰਮਦਾਸ ਅਤੇ   ਹਲਕਾ ਡੇਰਾ ਬਾਬਾ ਨਾਨਕ ਦੇ ਕਾਂਗਰਸੀ ਵੱਡੀ ਗਿਣਤੀ ਵਿਚ ਮੌਜੂਦ ਸਨ ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਸੁਖਜਿੰਦਰ ਸਿੰਘ ਰੰਧਾਵਾ ਦੇ ਪਰਿਵਾਰਿਕ ਮੈਂਬਰ ਕਿਸ਼ਨ ਚੰਦਰ ਮਹਾਜ਼ਨ ਨੇ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਦੇ  ਸਮੂੱਹ ਕਾਂਗਰਸੀ ਵਰਕਰ,  ਮਹਿਲਾਂ ਵਿੰਗ,ਯੂਥ ਕਾਂਗਰਸ ਦਾ ਵਿੰਗ ਅਤੇ ਸੋਸ਼ਲ ਮੀਡੀਆ ਨਾਲ ਸਬੰਧਤ ਸਭ ਕਾਂਗਰਸੀ ਸੁਖਜਿੰਦਰ ਸਿੰਘ ਰੰਧਾਵਾ ਦੀ ਯੋਗ ਅਤੇ ਸੁਹਿਰਦ ਅਗਵਾਈ ਹੇਠ ਚੋਣਾਂ ਲੜ ਕਿ ਕਾਂਗਰਸ ਪਾਰਟੀ ਨੂ ਹਲਕਾ ਡੇਰਾ ਬਾਬਾ ਨਾਨਕ ਵਿਚੋਂ  ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿੱਤਾ ਕਿ ਆਪਣੇ ਹਰਮਨ ਪਿਆਰੇ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਥ ਮਜ਼ਬੂਤ ਕਰਨਗੇ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!