ਪੰਜਾਬ

*ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ ਦਲ ਨੂੰ ਨਸੀਹਤ, ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਦਾ ਮਕਸਦ ਤਿਆਗੋ*

*ਜੇ ਅਕਾਲੀ ਦਲ ਨੇ ਆਪਣੀ ਹੋਂਦ ਬਚਾਉਣੀ ਹੈ ਤਾਂ ਸਿੱਖੀ ਦੇ ਪ੍ਰਚਾਰ ਵੱਲ ਆਪਣਾ ਧਿਆਨ ਕੇਂਦਰਿਤ ਕਰੇ*

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਨੂੰ ਸਿੱਖੀ ਦੇ ਪ੍ਰਚਾਰ ਦੀ ਨਸੀਹਤ ਦਿੰਦਿਆ
ਉਨ੍ਹਾਂ ਇਹ ਵੀ ਕਿਹਾ ਕਿ ‘ਜੇ ਅਕਾਲੀ ਦਲ ਨੇ ਆਪਣਾ ਵਜੂਦ ਬਚਾਉਣਾ ਹੈ ਤੇ ਆਪਣੀ ਹੋਂਦ ਬਚਾਉਣੀ ਹੈ ਤਾਂ ਸਿੱਖੀ ਦੇ ਪ੍ਰਚਾਰ ਵੱਲ ਆਪਣਾ ਧਿਆਨ ਕੇਂਦਰਿਤ ਕਰੇ ‘।


ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ‘ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਦਾ ਮਕਸਦ ਤਿਆਗ ਕੇ ਸਿੱਖੀ ਦੇ ਪ੍ਰਚਾਰ ਤੇ ਭਲੇ ਲਈ ਅਕਾਲੀ ਪਿੰਡ ਦੇ ਵਿਚ ਜੂਝਣੇ ਸ਼ੁਰੂ ਕਰਨ , ਕੀ ਕਰਾਂਗੇ ਸਰਕਾਰ ਬਣਾ ਕੇ , ਜੇ ਪੰਜਾਬ ਵਿਚ ਸਰਕਾਰ ਬਣ ਗਈ ਤਾਂ ਮੁੱਖ ਮੰਤਰੀ ਦੀ ਹੈਸੀਅਤ ਕੀ ਹੈ  । ਪੂਰੇ ਭਾਰਤ ਦੇ ਅੰਦਰ ਸੂਬਿਆਂ ਦੇ ਲੋਕ ਜਾਣ ਚੁਕੇ ਹਨ ਕੇਂਦਰ ਨੇ ਅਧਿਕਾਰ ਖੋਹ ਖੋਹ ਕੇ ਰਾਜਾਂ ਨੂੰ ਮਿਊਂਸਪਾਲਟੀ ਬਣਾ ਤੋਂ ਵੀ ਭੈੜਾ ਕਰ ਦਿੱਤਾ ਹੈ । ਇਸ ਲਈ ਸਰਕਾਰ ਬਣਾਉਂਣਾ ਸਾਡਾ ਮਕਸਦ ਨਹੀਂ ਹੋਣਾ ਚਾਹੀਦਾ , ਮਕਸਦ ਗੁਰੂ ਧਾਮਾਂ ਦੀ ਸੇਵਾ , ਮਕਸਦ ਪੰਥ ਦਾ ਪ੍ਰਚਾਰ , ਮਕਸਦ ਕੌਮ ਨੂੰ ਵੱਧ ਤੋਂ ਵੱਧ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਜੋੜਨਾ ਹੋਣਾ ਚਾਹੀਦਾ ਹੈ  । ਅੱਜ ਅਕਾਲੀ ਦਲ ਗੁਰੂ ਦਾ ਝੰਡਾ ਚੁੱਕ ਲਵੇ ,ਗੁਰੂ ਅਕਾਲੀ ਦਲ ਨੂੰ ਅਸਮਾਨ ਤੇ ਪਹੁੰਚ ਦਵੇਗਾ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!