ਪੰਜਾਬ

ਪੰਜਾਬ ਦੇ ਉੱਭਰਦੇ ਸੰਗੀਤਕਾਰਾਂ ਦੀ ਭਾਲ ‘ਚ ਆ ਰਿਹਾ ਹੈ “ਗਾਉਂਦਾ ਪੰਜਾਬ”  

ਜੇ.ਐਲ ਪ੍ਰੋਡਕਸ਼ਨਜ਼ ਦੇ ਡਾਇਰੈਕਟਰ ਮਹਿਤਾਬ ਚੌਹਾਨ ਅਤੇ ਜਰਨੈਲ ਘੁਮਾਣ, ਪੰਜਾਬ ਦੇ ਉੱਭਰਦੇ ਗਾਇਕਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਦੀ ਕਲਾ ਨੂੰ ਤਰਾਸ਼ਣ ਲਈ “ਗਾਉਂਦਾ ਪੰਜਾਬ-ਇਕ ਪਿੰਡ ਇਕ ਕਲਾਕਰ” ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ  ਰਹੇ ਹਨ।

“ਗਾਉਂਦਾ ਪੰਜਾਬ” ਪ੍ਰੋਗਰਾਮ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਦੂਰ-ਦੁਰਾਡੇ ਪੰਜਾਬ ਦੇ ਕੋਨੇ-ਕੋਨੇ ਤੋਂ ਹੋਣਹਾਰ ਉਭਰਦੇ ਕਲਾਕਾਰਾਂ, ਗਾਇਕਾਂ, ਲੇਖਕਾਂ ਅਤੇ ਸੰਗੀਤਕਾਰਾਂ ਤੱਕ ਪੁਹੰਚਣ ਦੀ ਪੂਰੀ ਕੋਸ਼ਿਸ਼ ਕਰੇਗਾ। ਸੂਬੇ ਦੇ ਕੋਨੇ-ਕੋਨੇ ਤੋਂ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ, ਸੋਸ਼ਲ ਕਲੱਬਾਂ ਆਦਿ ਤੋਂ ਸ਼ੁਰੂ ਹੋ ਕੇ ਜ਼ਮੀਨੀ ਪੱਧਰ ‘ਤੇ ਆਡੀਸ਼ਨ ਲਏ ਜਾਣਗੇ।

ਇਸ ਪ੍ਰੋਗਰਾਮ ‘ਚ ਭਾਗ ਲੈਣ ਲਈ ਪ੍ਰਤੀਯੋਗੀਆਂ ਲਈ ਉਮਰ ਸੀਮਾ 15 ਸਾਲ ਤੋਂ 35 ਸਾਲ ਤੱਕ ਹੈ। ਪਹਿਲਾ ਆਡੀਸ਼ਨ ਜਲੰਧਰ ਵਿੱਚ 17 ਜਨਵਰੀ, 2023 ਨੂੰ ਸੀ.ਟੀ ਗਰੁੱਪ ਆਫ਼ ਇੰਸਟੀਚਿਊਟਸ ਵਿੱਚ ਹੋਵੇਗਾ। ਭਾਗ ਲੈਣ ਵਾਲੇ www.gaundapunjab.live ਪੋਰਟਲ ‘ਤੇ ਮੁਫ਼ਤ ‘ਚ ਆਨਲਾਈਨ ਰਜਿਸਟਰ ਕਰ ਸਕਦੇ ਹਨ |

“ਜੇ.ਐਲ.ਪੀ.ਐਲ.-ਗਾਉਂਦਾ ਪੰਜਾਬ ਪ੍ਰੋਗਰਾਮ ਦੇ ਕੁੱਲ 26 ਸ਼ੋਅ ਕਰਵਾਏ ਜਾਣਗੇ | ਜਿਸ ਵਿੱਚ ਲਗਭਗ 600 ਉੱਭਰਦੇ ਗਾਇਕਾਂ ਨੂੰ ਆਪਣੇ ਹੁਨਰ ਅਤੇ ਪ੍ਰਤਿਭਾ ਨੂੰ ਪੇਸ਼ ਕਰਨ ਦਾ ਮੌਕਾ ਮਿਲੇਗਾ।

ਸ਼ੋਅ ਦੇ ਪ੍ਰਮੁੱਖ ਕਲਾਕਾਰਾਂ ਨੂੰ “ਜੇ.ਐਲ.ਪੀ.ਐਲ-ਗਾਉਂਦਾ ਪੰਜਾਬ” ਟੀਮ ਦੁਆਰਾ ਲਾਈਵ ਪ੍ਰਦਰਸ਼ਨ ਅਤੇ ਸਟੂਡੀਓ ਰਿਕਾਰਡਿੰਗ ਲਈ ਤਿਆਰ ਕੀਤਾ ਜਾਵੇਗਾ ਅਤੇ ਉਹ ਜੇ ਐਲ ਪ੍ਰੋਡਕਸ਼ਨ ਦੁਆਰਾ ਪ੍ਰਮੋਟ ਵੀ ਕੀਤੇ ਜਾਣਗੇ | ਇਸ ਤੋਂ ਇਲਾਵਾ ਜੇ ਐੱਲ ਪ੍ਰੋਡਕਸ਼ਨ ਵੱਲੋਂ “ਜੇ.ਐੱਲ.ਪੀ.ਐੱਲ. ਗਾਉਂਦਾ ਪੰਜਾਬ” ਸ਼ੋਅ ਵਿੱਚ ਭਾਗ ਲੈਣ ਵਾਲੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦੇ ਕਈ ਮੌਕੇ ਪ੍ਰਦਾਨ ਕੀਤੇ ਜਾਣਗੇ।

ਇਸ ਸ਼ੋਅ ਨੂੰ ਭਾਰਤ ‘ਚ “ਬੱਲੇ ਬੱਲੇ” ਤੇ “ਦੀ ਅਨਮਿਊਟ” ‘ਤੇ ਪ੍ਰਸਾਰਿਤ ਕੀਤਾ ਜਾਵੇਗਾ | ਇਸ ਦੇ ਨਾਲ ਹੀ  ਵਿਦੇਸ਼ਾਂ ਵਿੱਚ ਬੈਠੇ ਲੋਕਾਂ ਲਈ  “ਜਸ ਪੰਜਾਬੀ” ‘ਤੇ ਹਫ਼ਤਾਵਾਰੀ ਪ੍ਰਸਾਰਿਤ ਕੀਤਾ ਜਾਵੇਗਾ। “ਗਾਉਂਦਾ ਪੰਜਾਬ” ਕਈ OTT ਪਲੇਟਫਾਰਮਾਂ ‘ਤੇ ਵੀ ਪ੍ਰਸਾਰਿਤ ਹੋਵੇਗਾ ਅਤੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਯੂਟਿਊਬ ਅਤੇ ਫੇਸਬੁੱਕ ‘ਤੇ ਸੋਸ਼ਲ ਮੀਡੀਆ ਹੈਂਡਲ “JAY ELL RECORDS” ‘ਤੇ ਕੀਤਾ ਜਾਵੇਗਾ।

ਇਸ ਵਿਲੱਖਣ ਪਲੇਟਫਾਰਮ ਬਾਰੇ ਗੱਲ ਕਰਦੇ ਹੋਏ, ਜੇ.ਐਲ ਪ੍ਰੋਡਕਸ਼ਨ ਦੇ ਨਿਰਦੇਸ਼ਕ ਮਹਿਤਾਬ ਚੌਹਾਨ ਅਤੇ ਸ਼ੋਅ ਦੇ ਕ੍ਰਿਏਟਿਵ ਹੈੱਡ ਜਰਨੈਲ ਸਿੰਘ ਘੁਮਾਣ ਨੇ ਕਿਹਾ, “ਇਸ ਪ੍ਰੋਗਰਾਮ ਦਾ ਟੀਚਾ ਪੰਜਾਬ ਦੇ ਹਰ ਕੋਨੇ ਤੋਂ ਅਮੀਰ ਅਤੇ ਗੁਣਵੱਤਾ ਨਾਲ ਭਰਪੂਰ ਹੁਨਰ ਨੂੰ ਬਾਹਰ ਕੱਢ ਕੇ ਤਰਾਸ਼ਣਾ ਹੈ ਅਤੇ ਉਹ ਪਲੇਟਫਾਰਮ ਦੇਣਾ ਜਿਸ ਦੇ ਉਹ ਅਸਲ ਹੱਕਦਾਰ ਹਨ।”

 ਜੇ.ਐਲ ਪ੍ਰੋਡਕਸ਼ਨ ਦੇ ਡਾਇਰੈਕਟਰ ਸ੍ਰੀ ਮਹਿਤਾਬ ਚੌਹਾਨ ਨੇ ਕਿਹਾ, “ਗਾਉਂਦਾ ਪੰਜਾਬ ਇੱਕ ਅਜਿਹਾ ਪਲੇਟਫਾਰਮ ਹੈ ਜੋ ਪੰਜਾਬ ਦੇ ਗਾਇਕਾਂ ਅਤੇ ਸੰਗੀਤਕਾਰਾਂ ਨੂੰ ਦੁਨੀਆਂ ਭਰ ਦੇ ਸਰੋਤਿਆਂ ਨਾਲ ਜੋੜਨ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ ਪ੍ਰੋਗਰਾਮ ਨਾਲ ਸਬੰਧਤ ਪ੍ਰੈਸ ਕਾਨਫਰੰਸਾਂ ਵੀ ਕਰਵਾਈਆਂ ਜਾਣਗੀਆਂ |

ਇਸੇ ਦੇ ਚਲਦਿਆਂ ਅੱਜ ਜੇ.ਐਲ ਪ੍ਰੋਡਕਸ਼ਨ ਦੇ ਡਾਇਰੈਕਟਰ ਸ੍ਰੀ ਮਹਿਤਾਬ ਚੌਹਾਨ, ਜਰਨੈਲ ਘੁਮਾਣ, ਜੇ.ਐਲ.ਪੀ.ਐਲ ਦੇ ਡਾਇਰੈਕਟਰ ਪਰਮਜੀਤ ਸਿੰਘ ਚੌਹਾਨ, ਸ਼ਿਪਰਾ ਚੌਹਾਨ, ਚੀਫ਼ ਕੋਆਰਡੀਨੇਟਰ ਫੂਲਰਾਜ ਸਿੰਘ ਅਤੇ ਸ਼ੋਅ ਦੇ ਡਾਇਰੈਕਟਰ ਧਰਮਿੰਦਰ ਆਨੰਦ ਵਲੋਂ “ਗਾਉਂਦਾ ਪੰਜਾਬ-ਇਕ ਪਿੰਡ ਇਕ ਕਲਾਕਰ” ਪ੍ਰੋਗਰਾਮ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ |

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!