ਪੰਜਾਬ

ਸਕੱਤਰੇਤ ਦੇ ਮੁਲਾਜ਼ਮ ਆਗੂਆਂ ਵੱਲੋਂ ਸੀ.ਆਈ.ਐਸ.ਐਫ ਦੇ ਜਵਾਨ ਤਰਜਿੰਦਰ ਸਿੰਘ ਸਨਮਾਨਿਤ    

ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ( ਜੱਗ ਜਿਉਂਦਿਆਂ ਦੇ ਮੇਲੇ) ਅਤੇ ਸਕੱਤਰੇਤ ਇੰਪਲਾਈਜ਼ ਕਲੱਬ ਵੱਲੋਂ ਸਹਿਯੋਗੀ ਮੈਂਬਰ

ਤਰਜਿੰਦਰ ਸਿੰਘ ਸੀ.ਆਈ.ਐਸ.ਐਫ ਦੇ ਜਵਾਨ ਜੋਕਿ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਸਨ ਅਤੇ ਜਿਨ੍ਹਾਂ ਨੇ ਆਪਣੀ ਸਵੈ ਇੱਛਾ ਨਾਲ ਸਰਕਾਰੀ ਨੌਕਰੀ ਤੋ ਰਿਟਾਇਰਮੈਂਟ ਲਈ ਹੈ, ਦੇ ਨਾਲ ਆਪਣੀਆਂ ਖੁਸ਼ੀਆ ਸਾਂਝੀਆਂ ਕੀਤੀਆਂ। ਇਸ ਮੌਕੇ ਤੇ ਮੁੱਖ ਸਰਪ੍ਰਸਤ ਪਰਮਦੀਪ ਸਿੰਘ ਭਬਾਤ, ਜਸਪ੍ਰੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਝੱਜ,ਕਮਲ ਸ਼ਰਮਾ, ਗੁਰਵਿੰਦਰ ਸਿੰਘ ਬੈਦਵਾਨ ਅਤੇ ਸੰਦੀਪ ਕੰਬੋਜ ਹਾਜ਼ਰ ਸਨ । ਉਨ੍ਹਾਂ ਸ੍ਰੀ ਤਰਜਿੰਦਰ ਸਿੰਘ ਵੱਲੋਂ ਸਰਕਾਰੀ ਨੌਕਰੀ ਦੌਰਾਨ ਸਕੱਤਰੇਤ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਜੋ ਸਲਾਹੁਣਯੋਗ ਰਾਬਤਾ ਕਾਇਮ ਕਰਕੇ ਰੱਖਿਆ ਗਿਆ ਉਸਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸਮਾਜ ਸੇਵਾ ਦੇ ਕਾਰਜ ਵਿੱਚ ਵੱਧ ਹਿੱਸਾ ਪਾਉਂਦੇ ਰਹੇਂ ਹਨ । ਇਸ ਦੌਰਾਨ ਤਰਜਿੰਦਰ ਸਿੰਘ ਦੇ ਪਿਤਾ ਸ੍ਰੀ ਦਾਰਾ ਸਿੰਘ ਤੇ ਸੀ.ਆਈ.ਐਸ.ਐਫ ਦੇ ਡਿਪਟੀ ਕਮਾਡੈਟ ਪਰਮਜੀਤ ਸਿੰਘ ਵੀ ਵਿਸੇਸ਼ ਤੌਰ ਤੇ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!