ਪੰਜਾਬ

30 ਕਿਸਾਨ-ਜਥੇਬੰਦੀਆਂ ਵੱਲੋਂ 59ਵੇਂ ਦਿਨ ਪੰਜਾਬ ‘ਚ ਵੀ ਪੱਕੇ-ਮੋਰਚੇ ਜਾਰੀ/ਔਰਤ-ਆਗੂਆਂ ਨੇ ਸੰਭਾਲੀ ਕਮਾਂਡ

ਚੰਡੀਗੜ੍ਹ 28 ਨਵੰਬਰ (   ) ਦਿੱਲੀ ਵਿਖੇ ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੇ ਲੱਖਾਂ ਦੀ ਗਿਣਤੀ ਦੇ ਕਾਫ਼ਲੇ ਪਹੁੰਚਣ ਅਤੇ ਦਿੱਲੀ ਦੇ ਬਾਰਡਰਾਂ ‘ਤੇ ਘਿਰਾਓ ਦੇ ਨਾਲ-ਨਾਲ ਪੰਜਾਬ ‘ਚ ਸੰਘਰਸ਼ ਦੇ 59ਵੇਂ ਦਿਨ ਪੰਜਾਬ ਭਰ ‘ਚ ਵੀ ਟੋਲ-ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ, ਅੰਬਾਨੀਆਂ ਦੇ ਰਿਲਾਇੰਸ ਪੰਪਾਂ ਅਤੇ ਸ਼ਾਪਿੰਗ-ਮਾਲਜ਼ ਸਾਹਮਣੇ ਵੀ ਕਰੀਬ 50 ਥਾਵਾਂ ‘ਤੇ ਪੱਕੇ-ਧਰਨੇ ਜਾਰੀ ਰੱਖੇ ਗਏ। ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਚੱਲ ਰਹੇ ਸਾਂਝੇ ਕਿਸਾਨ ਮੋਰਚਿਆਂ ਦੀ ਅਗਵਾਈ ਹੁਣ ਮੁੱਖ ਤੌਰ ‘ਤੇ ਕਿਸਾਨ-ਔਰਤਾਂ ਆਗੂਆਂ ਨੇ ਸੰਭਾਲ ਲਈ ਹੈ। ਕਿਉਂਕਿ ਕਿਸਾਨ ਆਗੂਆਂ ਦੀਆਂ ਮੁੱਖ ਟੀਮਾਂ ਦਿੱਲੀ  ਚਲੀਆਂ ਗਈਆਂ ਹਨ। ਚੱਲ ਰਹੇ ਮੋਰਚਿਆਂ ਵਿੱਚ ਮੋਦੀ ਅਤੇ ਹਰਿਆਣਾ ਦੀ ਖੱਟਰ ਹਕੂਮਤ ਵੱਲੋਂ ਕਿਸਾਨ ਕਾਫ਼ਲਿਆਂ ਤੇ ਜਬਰ ਢਾਹੁਣ ਖਿਲਾਫ ਗੁੱਸੇ ਦੀ ਲਹਿਰ ਫੈਲ ਗਈ ਹੈ।      

ਕੈਪਸ਼ਨ : ਬਰਨਾਲਾ ‘ਚ ਜਾਰੀ 30 ਕਿਸਾਨ-ਜਥੇਬੰਦੀਆਂ ਦੇ ਪੱਕੇ-ਧਰਨੇ ‘ਚ ਨਾਅਰੇਬਾਜ਼ੀ ਕਰਦੀਆਂ ਕਿਸਾਨ-ਔਰਤਾਂ


Related Articles

Leave a Reply

Your email address will not be published.

Back to top button
error: Content is protected !!